ਜੋ ਜ਼ਾਹਿਰ ਹੀ ਹੋ ਗਿਆ ਉਹ ਦਰਦ ਕਾਹਦਾ,
ਜੋ ਖਾਮੋਸ਼ੀ ਨਾ ਸਮਝ ਪਾਵੇ ਉਹ ਹਮਦਰਦ ਕਾਹਦਾ?
sad shayari punjabi
ਸਾਲ ਇਕ ਹੋਰ ਬੀਤ ਗਿਆ ,ਕਦੇ ਬਿਨਾ ਤੇਰੇ ,
ਇਕ ਪਲ ਵੀ ਕਢਣਾ ਔਖਾ ਸੀ
ਸੱਚੀ ਦੱਸੀ ਨਈ ਚਾਹਿਆ ਨਾ ਕਿਸੇ ਨੇ ਮੈਥੋਂ ਵੱਧ
ਚੁੱਪ ਨਾ ਸਮਝੀ ਸਬਰ ਆ ਹਜੇ “
ਤੋੜ ਵੀ ਦਿੰਦੇ ਕਦਰ ਆ ਹਜੇ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਕੋਈ ਰੋ-ਰੋ ਕੇ ਦਿਲ ਬਹਿਲਾਉਦਾਂ ਹੈ
ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ,
ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ
ਨਜ਼ਰ ਅੰਦਾਜ਼ ਕਿੰਨਾ ਕੁ ਕਰਲਾਂ,
ਜੋ ਮੇਰੇ ਨਾਲ ਬੀਤੀ ਐ
ਸਲਾਮਾ ਚੜਦੇ ਸੂਰਜ ਨੂੰ ਹੁੰਦੀਆ ਨੇ ਸੱਜਣਾ
ਡੁੱਬਣ ਤੇ ਤਾਂ ਲੋਕ ਵੀ ਬੂਹੇ ਢੋ ਲੈਂਦੇ ਨੇ
ਸਮਾਂ ਸਿਖਾ ਗਿਆ ਏ ਚੱਲਣਾ ਬਿਨਾਂ ਸਹਾਰੇ ਤੋਂ
ਜ਼ਿੰਦਗੀ ਨੀ ਮੁੱਕਦੀ ਇੱਕ ਬਾਜ਼ੀ ਹਾਰੇ ਤੋਂ
ਯੇ ਜ਼ਿੰਦਗੀ ਹੈ ਜਨਾਬ ,
ਮਰਨੇ ਨਹੀਂ ਦੇਤੀ ਜਬ ਤਕ ਜੀਨਾ ਨਹੀਂ ਸੀਖ ਲੇਤੇ
ਪਾਣੀਂ ਵਰਗੀ ਜ਼ਿੰਦਗੀ ਰੱਖਣਾਂ,
ਪਾਣੀਂ ਜਿਹਾਂ ਸੁਭਾਅ।
ਡਿੱਗ ਪਏ ਤਾਂ ਝਰਨਾ ਬਣਦਾ,
ਜੇ ਤੁਰ ਪਏ ਤਾਂ ਦਰਿਆ।