ਗ਼ਜ਼ਲ, ਕਵਿਤਾ ਕਦੀ ਮੈਂ ਗੀਤ ਦੇ ਸ਼ਬਦਾਂ ’ਚ ਰਲ ਜਾਨਾਂ।
ਮੈਂ ਅੱਖਰ ਮੋਮ ਵਰਗਾ ਹਾਂ, ਜਿਵੇਂ ਢਾਲੋ ਜੀ ਢਲ ਜਾਨਾਂ।
sad shayari punjabi
ਆਪਣੇ ਕਾਲੇ ਮੱਥੇ ਤੋਂ ਤਕਦੀਰ ਨਹੀਂ ਉਹ ਪੜ੍ਹ ਸਕਿਆ
ਰਾਤਾਂ ਨੂੰ ਦੀਵੇ ਦੀ ਲੋਏ ਸੋਲਾਂ ਸਾਲ ਜੋ ਪੜ੍ਹਿਆਂ ਹੈਸੁਰਜੀਤ ਸਾਜਨ
ਹਰ ਸੁਬਹ ਇਕ ਟੀਸ ਬਣ ਕੇ ਰੜਕਦੀ ਅਖ਼ਬਾਰ ਹੈ
ਅਣਪਛਾਤੀ ਪੀੜ ਵਰਗਾ ਦੇਰ ਤੋਂ ਖ਼ਬਰਾਂ ਦਾ ਰੰਗਬਲਬੀਰ ਆਤਿਸ਼
ਚਲੋ ਹੁਣ ਵਕਤ ਹੈ ਉਸ ਅਕਸ ਨੂੰ ਮੁੜ ਆਪਣਾ ਕਰੀਏ,
ਜਿਹਨੂੰ ਸ਼ੀਸ਼ੇ ਦੇ ਸਾਹਵੇਂ ਰੋਜ਼ ਖੜ੍ਹ ਖੜ੍ਹ ਕੇ ਗੁਆ ਦਿੱਤਾ।ਪਾਲੀ ਖ਼ਾਦਿਮ
ਇਕ ਮਖੌਟਾ ਪਹਿਨ ਕੇ ਤੁਰਿਆ ਸਾਂ ਮੈਂ ਉਸਦੇ ਘਰੋਂ
ਇਕ ਮਖੌਟਾ ਪਹਿਨ ਕੇ ਹੁਣ ਆਪਣੇ ਘਰ ਜਾਵਾਂਗਾ ਮੈਂਮਹਿੰਦਰ ਦੀਵਾਨਾ
ਇਹ ਰਾਹਾਂ ਦੇ ਕੰਡੇ, ਇਹ ਖ਼ਿਆਲਾਂ ਦੀ ਭਟਕਣ।
ਲੈ ਚੱਲੀ ਕਿਧਰ ਨੂੰ ਇਹ ਪੈਰਾਂ ਦੀ ਥਿੜਕਣ।
ਕਿ ਮੁੜ ਆਵੇ ਰਾਵਣ, ਉਹ ਅੱਗ ‘ਚੋਂ ਵੀ ਕੂਕੇ,
ਇਹ ਲੈਂਦੇ ਪਰੀਖਿਆ ਤੇ ਰੱਬ ਵੀ ਕਹਾਵਣ।ਸਿਮਰਨ ਅਕਸ
ਲਹਿ ਗਈ ਇਕ ਨਦੀ ਦੇ ਸੀਨੇ ਵਿਚ,
ਬਣ ਕੇ ਖੰਜਰ ਇਕ ਅਜਨਬੀ ਕਿਸ਼ਤੀ
ਪੀੜ ਏਨੀ ਕਿ ਰੇਤ ਵੀ ਤੜਪੀ,
ਜ਼ਬਤ ਏਨਾ ਕਿ ਚੀਕਿਆ ਨਾ ਗਿਆਵਿਜੇ ਵਿਵੇਕ
ਮਿਲਦੇ ਤਾਂ ਹਾਂ ਰੋਜ਼ ਹੀ ਪਰ ਜੰਮਦੀ ਮਹਿਫ਼ਿਲ ਨਹੀਂ।
ਕਿਉਂ ਅਜੋਕੀ ਦੋਸਤੀ ਵਿਸ਼ਵਾਸ ਦੇ ਕਾਬਿਲ ਨਹੀਂ।ਰਾਵੀ ਕਿਰਨ
ਏਧਰ ਮੇਰੀ ਅੱਖ ’ਚ, ਓਧਰ ਤੇਰੀ ਅੱਖ ’ਚ ਪਾਣੀ ਭਰਿਆ।
ਜ਼ਾਲਮ ਨੇ ਵਟਵਾਰਾ ਕਰ ਕੇ, ਦੋ ਭਾਗਾਂ ਵਿੱਚ ਸਾਗਰ ਕਰਿਆ।ਤਰਲੋਚਨ. ਮੀਰ
ਦੂਰ ਥਲ ਵਿਚ ਦਿਸ ਰਿਹੈ ਜੋ ਜਲ ਉਹ ਤੇਰਾ ਵਹਿਮ ਹੈ
ਰੌਸ਼ਨੀ ਜੋ ਚੰਨ ਦੀ ਦਿਸਦੀ ਹੈ ਉਹ ਉਸਦੀ ਨਹੀਂਕੁਲਵਿੰਦਰ
ਵੈਰ ਸਾਹਿਲ ਦਾ ਸੀ ਜਾਂ ਦਿਲਲਗੀ ਲਹਿਰਾਂ ਦੀ,
ਪਤਾ ਹੀ ਨਾ ਲੱਗਿਆ ਕਦ ਡੁਬੋ ਗਿਆ ਪਾਣੀ।
ਇਹ ਮਸਤੀ ’ਚ ਵਹਿੰਦੇ ਜਾਂ ਭਟਕਦੇ ਦਰਿਆ ਨੇ,
ਏਸ ਵਹਿਣ ਦੀ ਗਾਥਾ ਵੀ ਹੈ ਕਿਸ ਨੇ ਜਾਣੀ।ਤਰਸਪਾਲ ਕੌਰ (ਪ੍ਰੋ.)
ਸਿਵੇ ਵਿਚ ਬਾਲ ਕੇ ਤੂੰ ਰਾਖ ਕਰ ਚਲਿਆਂ ਤਾਂ ਕੀ ਹੋਇਆ
ਤੇਰੇ ਘਰ ਪਹੁੰਚਦੇ ਸਰਦਲ ਤੇ ਬੈਠਾ ਮੁਸਕ੍ਰਾਵਾਂਗਾਕੁਲਵਿੰਦਰ