ਜਦੋਂ ਵੀ ਡੁੱਬਦੀ ਬੇੜੀ, ਤੂਫ਼ਾਨਾਂ ਦਾ ਹੈ ਨਾਂ ਲਗਦਾ
ਮਲਾਹਾਂ ਦੀ ਤਾਂ ਬਦ-ਨੀਤੀ ਹਮੇਸ਼ਾ ਢੱਕੀ ਰਹਿੰਦੀ ਹੈ
sad shayari punjabi
ਬੀਤੀ ਰਾਤ ਵਿਯੋਗ ਦੀ ਮੈਂ ਤਾਰੇ ਗਿਣ ਗਿਣ ਕੇ
ਅੱਖੀਆਂ ਤਰਸਣ ਦੀਦ ਨੂੰ ਤੂੰ ਸੁਪਨਾ ਬਣ ਕੇ ਆ
ਪਹਿਲ ਪਲੇਠੀ ਪ੍ਰੀਤ ਦਾ ਇਹ ਅਣਗਾਇਆ ਗੀਤ
ਛੇਕਾਂ ਵਿੰਨ੍ਹੀ ਬੰਸਰੀ ਨੂੰ ਆਪਣੇ ਹੋਂਠ ਛੁਹਾਗੁਰਭਜਨ ਗਿੱਲ
ਸਿਰ ਤੋਂ ਨੰਗੀ ਪੈਰੋਂ ਵਹਿਣੀ ਕਰ ਕੰਨਾਂ ਤੋਂ ਉੱਚੀ
ਸੁਣਿਆ ਏ ਕਿ ਰਾਤ ਹਿਜ਼ਰ ਦੀ ਏਦਾਂ ਤਾਰਿਆਂ ਲੁੱਟੀਭਾਗ ਸਿੰਘ
ਦਿਲ ’ਚ ਮੈਂ ਨਾਮ ਸਦਾ ਧੜਕਦਾ ਤੇਰਾ ਰੱਖਿਆ।
ਇਸ ਤਰ੍ਹਾਂ ਖ਼ੁਦ ਨੂੰ ਹਰਿਕ ਹਾਲ ਜਿਊਂਦਾ ਰੱਖਿਆ।ਵਾਹਿਦ
ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ,
ਉਹ ਹੱਥ ਵੀ ਮਿਲਾਉਣਾ ਛੱਡ ਗਏ।
ਜਿਹੜੇ ਅੱਖੀਆਂ ‘ਚੋਂ ਪੀਂਦੇ ਸੀ ਪਿਆਲੇ,
ਉਹ ਅੱਖ ਵੀ ਮਿਲਾਉਣਾ ਛੱਡ ਗਏ।ਅਮਰਜੀਤ ਸਿੰਘ ਵੜੈਚ
ਤਲਖ਼ ਮੌਸਮ ਸਾਹਮਣੇ ਮੈਂ ਆਪਣਾ ਸਿਰ ਕਿਉਂ ਝੁਕਾਵਾਂ
ਇਕ ਨਾ ਇਕ ਦਿਨ ਹਾਰ ਕੇ ਲੰਘ ਜਾਣੀਆਂ ਤੱਤੀਆਂ ਹਵਾਵਾਂਜਨਕ ਰਾਜ ਜਨਕ
ਬਾਂਸ ਵਾਂਗੂੰ ਗਿਆਂ ਹਾਂ ਖੂਬ ਛਿੱਲਿਆ,
ਬਾਂਸੁਰੀ ਦਾ ਹਾਂ ਫਿਰ ਸੰਗੀਤ ਬਣਿਆ।
ਦਿਲ ਨੂੰ ਅੰਬਰ ਤੱਕ ਵਿਸ਼ਾਲ ਕੀਤਾ,
ਤਾਂ ਹੀ ਤਾਂ ਹਰ ਕਿਸੇ ਦਾ ‘ਮੀਤ` ਬਣਿਆ।ਹਰਮੀਤ ਵਿਦਿਆਰਥੀ
ਅਸੀਂ ਤਾਂ ਰੁਤਬਿਆਂ ਦਾ ਜ਼ਿਕਰ ਸੁਣ ਕੇ ਮਿਲਣ ਆਏ ਸਾਂ
ਬੜੇ ਬੌਣੇ ਜਹੇ ਬੰਦੇ ਮਿਲੇ ਸ਼ਖ਼ਸੀਅਤਾਂ ਓਹਲੇ
ਸਿਰਫ਼ ਬਸ ਨਾਮ ਤੋਂ ਤਾਸੀਰ ਮਿਥਣੀ ਠੀਕ ਨਹੀਂ ਹੁੰਦੀ
ਅਸਾਂ ਪੱਥਰ ਨੂੰ ਲੁਕਦੇ ਵੇਖਿਆ ਹੈ ਸ਼ੀਸ਼ਿਆਂ ਓਹਲੇਕਵਿੰਦਰ ਚਾਂਦ
ਜਿਸ ਨੂੰ ਜਿਊਂਦਾ ਤੇ ਸਮਝਦਾ ਆ ਰਿਹਾਂ ਮੈਂ ਜ਼ਿੰਦਗੀ।
ਅੱਜ ਪਤਾ ਲੱਗਾ ਕਿ ਉਹ ਤਾਂ ਹੈ ਮੁਸਲਸਿਲ ਖ਼ੁਦਕੁਸ਼ੀ।ਜਗਸੀਰ ਵਿਯੋਗੀ
ਮਿਲੀ ਹੈ ਰਾਤ ਮਰ ਮਿਟ ਕੇ ਮਿਲਣ ਦੀ,
ਕਿ ਅੱਜ ਤੈਨੂੰ ਬਹਾਨੇ ਯਾਦ ਆਏ।ਜਗਸੀਰ ਵਿਯੋਗੀ
ਤੂੰ ਅਪਣਾ ਗ਼ਮ ਵੀ ਮੈਥੋਂ ਭੁੱਲ ਕੇ ਵਾਪਸ ਨਾ ਮੰਗ ਬੈਠੀਂ
ਹੈ ਮੈਥੋਂ ਏਹੀ ਸਰਮਾਇਆ ਤੇਰੇ ਜਾਣ ਦੇ ਮਗਰੋਂਪੈਦਲ ਧਿਆਨਪੁਰੀ
ਸੀਨੇ ‘ਚ ਕੋਈ ਅੱਗ ਸੀ ਸਦੀਆਂ ਤੋਂ ਧੁਖ ਰਹੀ
ਇਕੋ ਅਦਾ ਦੇ ਨਾਲ ਉਹ ਭਾਂਬੜ ਮਚਾ ਗਿਆਕਿਰਪਾਲ ਸਿੰਘ ਯੋਗੀ