ਦੱਸ ਫਕੀਰਾ ਕਿਹੜੇ ਦਰਦ ਛੁਪਾ ਰਿਹਾ ਏਂ
ਜੋ ਇਹਨੇ ਮਿੱਠੇ ਲਫ਼ਜ਼ ਸੁਣਾ ਰਿਹਾਂ ਏਂ
sad shayari punjabi
ਉਸ ਨੂੰ ਚਾਹਿਆ ਤਾਂ ਬਹੁਤ ਸੀ ,
ਪਰ ਉਹ ਮਿਲਿਆ ਹੀ ਨਹੀਂ….
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ,
ਫਾਸਲਾ ਮਿਟਿਆ ਹੀ ਨਹੀਂ
ਕੁੱਖਾਂ ਵੀ ਬਣੀਆਂ ਸਾਡੇ ਲਈ ਕਤਲਗਾਹਾਂ
ਛੁਰੀਆਂ ਦੀ ਨੋਕ ‘ਤੇ ਬਚਪਨ ਬਿਤਾਵਾਂ
ਗੁੱਡੀਆਂ ਪਟੋਲਿਆਂ ਦੇ ਤਾਂ ਗੀਤ ਮਰ ਗਏ
ਤੁਸੀਂ ਜੀਭ ‘ਤੇ ਧਰੇ ਜੋ ਵਿਤਕਰੇ, ਮੈਂ ਗਾਵਾਂਨਿਰਪਾਲਜੀਤ ਕੌਰ ਜੋਸਨ
ਐਨਾ ਵੀ ਨਾਂ ਸਾਡੇ ਨਾਲ ਰੁੱਸਿਆ ਕਰ ਸੱਜਣਾ
ਤੂੰ ਸਾਡੀ ਕਿਸਮਤ ਚ ਵੈਸੇ ਵੀ ਹੈ ਨੀਂ
ਸੁਣਿਆ ਸੀ ਤੇਰੇ ਸ਼ਹਿਰ ਵਿੱਚ ਵਗਦਾ ਨਹੀਂ ਕੋਈ ਦਰਿਆ,
ਫਿਰ ਮੈਂ ਗਲੀ ਗਲੀ ਵਿੱਚ ਮੁੜ ਮੁੜ ਡੁੱਬਦਾ ਕਿਵੇਂ ਰਿਹਾ।ਜਗਜੀਤ ਬਰਾੜ (ਅਮਰੀਕਾ)
ਗੱਲ ਇਹ ਨ੍ਹੀ ਕਿ ਤੂੰ ਝੂਠੀ ਆ
ਦੁੱਖ ਤਾ ਏਸ ਗੱਲ ਦਾ ਕਿ ਲੋਕ ਸੱਚੇ ਨਿਕਲੇ
ਉਹ ਖੁਦ ਬਦਲ ਗਏ ਨੇ ਜਿਹੜੇ ਕਦੇ ਮੈਨੂੰ ਕਿਹਾ ਕਰਦੇ ਸੀ ਕੇ ਬਦਲ ਨਾ ਜਾਵੀਂ
ਤੂੰ ਸੋਚੇਗੀ ਮੈਂ ਭੁੱਲ ਗਿਆ ਹਾਂ ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਭੁੱਲਦਾ ਹਾਂ ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ
ਮੈ ਸਭ ਨੂੰ ਨਸੀਬ ਨਹੀਂ ਹਾਂ ਮੇਰੀ ਜਾਨ
ਤੂੰ ਮੇਰੇ ਹੋਣ ਦਾ ਸ਼ੁਕਰ ਮਨਾਇਆ ਕਰ
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀ ਪਲਟ ਲਏ
ਹਰ ਲਫ਼ਜ਼ ਮੇਰਾ ਹੈ ਮਘਦਾ, ਮੈਂ ਅਜ਼ਬ ਕਹਾਣੀ ਹਾਂ
ਹੱਡਾਂ ਵਿਚ ਬੈਠੀ ਹਾਂ ਇਕ ਪੀੜ ਪੁਰਾਣੀ ਹਾਂ
ਜਿਸਮਾਂ ਦੀ ਕਚਹਿਰੀ ਵਿਚ ਸੁਪਨੇ ਨੀਲਾਮ ਕਰਾਂ
ਜੋ ਅੱਥਰੂ ਰਿੜਕੇ ਨਿੱਤ ਪੀੜਾਂ ਦੀ ਮਧਾਣੀ ਹਾਂਨਿਰਪਾਲਜੀਤ ਕੌਰ ਜੋਸਨ
ਜਰੂਰਤਾਂ ਹੀ ਓਹਦੀਆਂ ਬਾਹਲੀਆਂ ਜਿਆਦੀਆਂ ਸੀ
ਮੈਂ ਗਰੀਬੜਾ ਜਿਹਾ ਕਿੱਥੋਂ ਪੂਰੀਆਂ ਕਰਦਾ ਯਾਰ