ਗਲੀਆਂ ਤੇ ਬਾਜ਼ਾਰ ਨੇ ਉਹਨਾਂ ਨਾਵਾਂ ਉੱਤੇ ਲਗਦੇ,
ਤੇਰੇ ਜਾਣ ਦੇ ਪਿੱਛੋਂ ਸ਼ਹਿਰ ਬਦਲ ਚੁੱਕਾ ਹੈ ਮੇਰਾ।
sad shayari punjabi
ਅਧੂਰਾ ਪਿਆਰ, ਅਧੂਰੇ ਚਾਅ,
ਟੁੱਟਿਆ ਦਿਲ, ਉਲਝ ਗਏ ਰਾਹ….
ਸ਼ਹਿਰ ਮੇਰੇ ਦਾ ਹਾਲ ਨਾ ਐਵੇਂ ਹਰ ਖ਼ਤ ਵਿਚ ਹੀ ਪੁਛਿਆ ਕਰ ਤੂੰ
ਸ਼ਹਿਰ ਤੇਰੇ ਵੀ ਮਜ੍ਹਬ ਦੇ ਨਾਂ ‘ਤੇ ਝਗੜ ਹੁੰਦਾ ਨਿੱਤ ਹੋਵੇਗਾਅਮਰਦੀਪ ਸੰਧਾਵਾਲੀਆ
ਪਿਆਰ ਝਨਾਂ ਵਿੱਚ ਡੁਬਦੇ ਜਿਹੜੇ ਸਦਾ ਲਈ ਤਰ ਜਾਂਦੇ।
ਮਹਿਰਮ ਸੰਗ ਇਕ ਮਿਕ ਹੋ ਜਾਂਦੇ ਫੇਰ ਨਾ ਵਿੱਛੜ ਜਾਂਦੇ।ਗੁਰਮੁਖ ਸਿੰਘ ਗਿੱਲ
ਤਰਸਣਾ ਪੱਲੇ ਰਹਿ ਗਿਆ, ਪਿਆਰ ਨੂੰ ਛੱਡ ਕੇ,
ਮਰਿਆ ਵਰਗੇ ਹੋ ਗਏ ਆ, ਤੈਨੂੰ ਦਿਲ ਚੋ ਕੱਢ ਕੇ…..
ਜ਼ਿੰਦਗੀ ਦਾ ਘੋਖੀਏ ਜੇ ਫ਼ਲਸਫ਼ਾ ਥੋੜ੍ਹਾ ਜਿਹਾ
ਜ਼ਿੰਦਗੀ ਤੇ ਮੌਤ ਵਿਚ ਹੈ ਫ਼ਾਸਲਾ ਥੋੜ੍ਹਾ ਜਿਹਾਬਲਦੇਵ ਜਕੜੀਆ
ਯਾਦਾ ਵੀ ਕੀ ਕੀ ਕਰਾ ਦਿੰਦੀਆਂ ਨੇ,
ਇੱਕ ਸ਼ਾਇਰ ਹੋ ਗਿਆ, ਇੱਕ ਚੁੱਪ ਹੋ ਗਿਆ
ਜੋ ਸਾਡਾ ਆਪਣਾ ਹੁੰਦਾ ਹੈ।
ਉਹ ਸਾਡਾ ਸਾਥ ਛੱਡ ਕੇ ਕਦੇ ਨਹੀਂ ਜਾਂਦਾ।
ਤੇ ਜੋ ਸਾਡਾ ਸਾਥ ਛੱਡ ਕੇ ਚਲਿਆ ਜਾਵੇ
ਉਹ ਸਾਡਾ ਕਦੇ ਆਪਣਾ ਨਹੀਂ ਹੁੰਦਾ
ਮੈਂ ਰੋਇਆ ਨਹੀਂ ਹਾਂ
ਰਵਾਇਆ ਗਿਆ ਹਾਂ
ਪਹਿਲਾਂ ਆਪਣੀ ਪਸੰਦ ਬਣਾ ਕੇ
ਫਿਰ ਠੁਕਰਾਇਆ ਗਿਆ ਹਾਂ ।
ਉਸਨੇ ਸਾਨੂੰ ਭੁੱਲ ਕੇ ਵੀ ਕਦੇ ਯਾਦ ਨਹੀਂ ਕੀਤਾ
ਜਿਸ ਦੀ ਯਾਦ ਵਿੱਚ ਅਸੀਂ ਸਭ ਕੁਝ ਭੁਲਾ ਦਿੱਤਾ
ਸਭ ਤੋਂ ਜ਼ਿਆਦਾ ਦੁੱਖ ਉਸ ਸਮੇਂ ਹੁੰਦਾ
ਜਦੋਂ ਲੋਕ ਬਿਨਾਂ ਕਿਸੇ ਗਲਤੀ ਦੇ ।
ਸਾਨੂੰ ਗਲਤ ਸਮਝ ਲੈਂਦੇ ਨੇ
ਤੇ ਸਾਡਾ ਸਾਥ ਛੱਡ ਕੇ ਚਲੇ ਜਾਂਦੇ ਨੇ
ਮੁਹੱਬਤ ਵਾਲਿਆਂ ਦੇ ਕੁਝ ਅਜ਼ਬ ਦਸਤੂਰ ਹੁੰਦੇ ਨੇ
ਨਜ਼ਰ ਆਉਂਦੇ ਨੇ ਖੁਸ਼ ਐਪਰ ਦਿਲੋਂ ਮਜਬੂਰ ਹੁੰਦੇ ਨੇਪ੍ਰੋ. ਵਿਸ਼ਵਨਾਥ ਤਿਵਾੜੀ