ਸ਼ਹਿਰ ਹੈ ਤੇ ਸ਼ਹਿਰ ਵਿਚ ਹੈ ਵਾਕਫ਼ਾਂ ਦੀ ਭੀੜ, ਪਰ
ਤਨ ਦੇ ਨੇੜੇ ਬਹੁਤ ਦਿਲ ਦੇ ਕੋਲ ਦਾ ਕੋਈ ਨਹੀਂ
sad shayari punjabi
ਸੰਦਲੀ ਦਿਨ ਗੋਰੀਆਂ ਰਾਤਾਂ ਸਫ਼ਰ ਵਿੱਚ ਗਾਲ ਕੇ,
ਅਸਥੀਆਂ ਬਣ ਕੇ ਅਸੀਂ ਪਰਦੇਸ ਤੋਂ ਵਾਪਿਸ ਮੁੜੇ।ਸੁਰਿੰਦਰ ਸੋਹਲ
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ ,
ਬੱਸ ਜਜਬਾਤਾਂ ਦਾ ਧੋਖਾ ਸੀ ……..
ਆਦਮੀ ਹਰ ਵਾਹ ਹੈ ਸਕਦਾ ਹੱਥ ਦੀ ਰੇਖਾ ਆਪਣੀ,
ਹੱਥ ‘ਚ ਸਭ ਦੇ ਡੋਰ ਹੈ ਇਸ ਜ਼ਿੰਦਗੀ ਦੇ ਵਕਤ ਦੀ।ਜਨਕ ਰਾਜ ਜਨਕ
ਨੀਂਦ ਖੋਹ ਰੱਖੀ ਹੈ ਓਦੀ ਯਾਦਾਂ ਨੇ……
ਸ਼ਿਕਾਇਤ ਓਹਦੀ ਦੂਰੀ ਦੀ ਕਰਾਂ
ਜਾਂ ਮੇਰੀ ਚਾਹਤ ਦੀ…
ਕਿੰਨਾ ਫ਼ਿਕਰ ਗ਼ਜ਼ਲਗੋ ਕਰਦੇ ਨਿੱਕੀ ਇਕ ਸਿਹਾਰੀ ਦਾ
ਐਪਰ ਚੇਤਾ ਭੁਲ ਜਾਂਦੇ ਨੇ ਦਿਲ ’ਤੇ ਚਲਦੀ ਆਰੀ ਦਾਸੁਰਜੀਤ ਪਾਤਰ
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ
ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਆ !
ਜਿਹਨੂੰ ਕਦੇ ਡਰ ਹੀ ਨਹੀਂ ।
ਸੀ ਮੈਨੂੰ ਖੋਣ ਦਾ , ਓਹਨੂੰ
ਕੀ ਅਫ਼ਸੋਸ ਹੋਣਾ ਮੇਰੇ ਨਾ
ਹੋਣ ਦਾ…..
ਜਦੋਂ ਘੜਿਆਲ ਖੜਕੇ ਮੂੰਹ ਹਨੇਰੇ ਗੁਰਦੁਆਰੇ ਦਾ।
ਇਉਂ ਜਾਪੇ ਰੱਬ ਨੂੰ ਵੀ ਫ਼ਿਕਰ ਹੈ ਆਪਣੇ ਗੁਜ਼ਾਰੇ ਦਾ।ਗੁਰਦਿਆਲ ਪੰਜਾਬੀ
ਆਪਣੇ ਗਮ ਦੀ ਨੁਮਾਇਸ਼ ਨਾ ਕਰ
ਆਪਣੀ ਕਿਸਮਤ ਦੀ ਅਜਮਾਇਸ਼ ਨਾ ਕਰ ,
ਜੋ ਤੇਰਾ ਹੈ ਬੰਦਿਆਂ ਉਹ ਤੇਰੇ ਕੋਲ ਖੁਦ ਚਲ ਕੇ ਆਏਗਾ
ਉਹਨੂੰ ਰੋਜ਼ ਰੋਜ਼ ਪਾਉਣ ਦੀ ਖੁਆਇਸ਼ ਨਾ ਕਰ !
ਜਿੰਨਾ ਚਿਰ ਮਤਲਬ ਸੀ, ਸਵਾਦ ਚੇ ਚੱਖਿਆ ਤੂੰ,
ਹੁਣ ਜਿੱਥੇ ਸਾਡੀ ਔਕਾਤ, ਸਾਨੂੰ ਉਥੇ ਰੱਖਿਆ ਤੂੰ ……
ਸਮਝ ਵੀ, ਰੋਵੀਂ ਫੇਰ ਨਾ ਕੁੜੀਏ, ਹਰਨੀਆਂ ਦੇ ਮਿਤ ‘ਸ਼ੇਰ’ ਨਾ ਕੁੜੀਏ
ਹਰ ਕਿਸ਼ਤੀ ਤਾਂ ਲਹਿਰਾਂ ਚਹੁੰਦੀ, ਛੱਡਣ ਘੁੰਮਣਘੇਰ ਨਾ ਕੁੜੀਏ
ਜਿਸਮਾਂ ਤਕ ਮਹਿਦੂਦ ਵਾਪਰੀ, ਪਉਂਦਾ ਕਿਹੜਾ ਰੂਹ ਦੀ ਕੀਮਤ
ਜੋ ਕਿਰਨਾਂ ਦੇ ਕਾਤਿਲ, ਉਹਨਾਂ ਰਾਹਾਂ ਵਿਚ ਸਵੇਰ ਨਾ ਕੁੜੀਏਕਿਰਨ