ਬਰਬਾਦ ਹੋਣ ਦੀ ਤਿਆਰੀ ‘ਚ ਰਹਿ ਦਿਲਾ
ਕਿਉਂਕਿ ਕੁੱਝ ਲੋਕ ਫੇਰ ਪਿਆਰ ਨਾਲ ਪੇਸ਼ ਆ ਰਹੇ ਨੇ
sad shayari punjabi
ਖਸਮ ਨਾਲ ਜਾਈਏ ਪੇਕਿਆਂ ਦੇ
ਉਸ ਨੂੰ ਨੀਵਾਂ ਨਹੀਂ ਦਿਖਾਈ ਦਾ
ਇੱਜਤਦਾਰ ਅੱਗੇ ਝੁਕ ਜਾਵੇ ਲੱਖ ਵਾਰੀ
ਲੰਡੀ ਫੰਡੀ ਨੂੰ ਨਹੀਂ ਸਿਰ ਝੁਕਾਈ ਦਾ
ਜ਼ਿੰਦਗੀ ਦਾ ਹਰ ਦਾਅ ਜਿੱਤਣਾ ਹੈ ਤਾਂ
ਜ਼ੋਰ ਦਾ ਨਹੀਂ ਬੁੱਧੀ ਦਾ ਇਸਤੇਮਾਲ ਕਰੋ
ਕਿਉਂਕਿ ਜ਼ੋਰ ਲੜਨਾ ਸਿਖਾਉਂਦਾ ਹੈ ਤੇ ਬੁੱਧੀ ਜਿੱਤਣਾ
ਝੂਠ ਇਕ ਦਿਨ ਸਾਮਣੇ ਆ ਜਾਂਦਾ
ਕਿਸੇ ਗੱਲ ਤੇ ਪਰਦਾ ਨੀਂ ਪਾਈ ਦਾ
ਹੁੰਦੇ ਇਸ਼ਕ ‘ਚ ਬੜੇ ਪਾਖੰਡ
ਦੇਖੇ ਨੇ ਰੂਹਾਂ ਵਾਲੇ ਵੀ ਬਦਲਦੇ ਰੰਗ
ਆਪਣੇ ਘਰ ਵਿਚ ਖਾਕੇ ਰੁੱਖੀ ਸਦਾ ਰੱਬ ਦਾ ਸ਼ੁਕਰ ਮਨਾਈ ਦਾ
ਜਿਸ ਨਾਲ ਲੈ ਲਈਏ ਚਾਰ ਲਾਂਵਾਂ ਉਸ ਰਿਸ਼ਤੇ ਨੂੰ ਦਿਲੋਂ ਨਿਭਾਈ ਦਾ
ਦੁੱਖਾਂ ਦੀ ਨਦੀ ਪਾਰ ਕਰਨ ‘ਚ ਜ਼ੇ ਡਰ ਲੱਗਦਾ ਹੈ
ਤਾਂ ਸੁੱਖ ਦੇ ਸਾਗਰਾਂ ਦਾ ਸੁਪਨੇ ਵੀ ਨਾਂ ਦੇਖਿਆ ਕਰੋ
ਉਹ ਬੰਦਾ ਖੁਦ ਦਾ ਘਰ ਉਜਾੜ ਲੈਂਦਾ
ਜਿਹਨੂੰ ਭਾਲ ਰਹੇ ਸਦਾ ਠੇਕਿਆਂ ਦੀ
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ,
ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ
ਓਹ ਔਰਤ ਕਦੇ ਵੀ ਵਸਦੀ ਨਈਂ
ਜਿਹਨੂੰ ਝਾਕ ਰਹੇ ਸਦਾ ਪੇਕਿਆਂ ਦੀ
ਤੂਫ਼ਾਨ ‘ਚ ਕਿਸ਼ਤੀਆਂ ਤੇ ਘਮੰਡ ‘ਚ ਹਸਤੀਆਂ
ਅਕਸਰ ਡੁੱਬ ਜਾਇਆ ਕਰਦੀਆਂ ਨੇਂ
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ ਹੈ
ਇਸ ਲਈ ਸਿਤਮ ਓਹੀ ਕਰ ਜ਼ੋ ਤੂੰ ਸਹਿ ਸਕੇਂ