ਛੱਡਿਆਂ ਅੱਧ ਵਿੱਚਕਾਰ ਜਦ ਤੂੰ ,
ਦਿਲ ਤੇ ਬੜਾ ਬੋਝ ਸੀ ,
ਸੋਚਿਆ ਕਿ ਦਿਲ ਚੋ ਕੱਢ ਦਿਆ ਤੈਨੂੰ ,
ਪਰ ਦਿਲ ਹੀ ਤੇਰੇ ਕੋਲ ਸੀ ,….,
sad shayari punjabi
ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ..
ਇਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀ ਗੱਲ ਅੱਖਾ ਨਾਲ ਕਹਿ ਜਾਦੇ ਨੇ
ਨਹੀ ਇਹ ਦਿਲ ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ
ਨਾਂ ਕੋਈ ਗਿਲਾ ਨਾਂ ਕੋਈ ਸ਼ਿਕਵਾ ਤੇਰੇ ਨਾਲੋਂ ਯਾਰਾ ਟੁੱਟਣ ਦਾ,,
ਬੱਸ ਰੱਬ ਜਿੰਨਾ ਆਸਰਾ ਹੋ ਗਿਆ ਤੇਰੀ ਯਾਦ ਦਾ ਮੇਰੇ ਸਾਹ ਵਿਚ ਲੁਕਣ ਦਾ
ਸਾਨੂੰ ਲੋੜ੍ਹ
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਕੋਈ ਪੁੱਛੇ ਤੇਰੇ ਬਾਰੇ,ਸਿੱਖ ਲਿਆ ਹੱਸ ਕੇ ਗੱਲ ਬਦਲਨਾ,
ਤੇਰੀ ਯਾਦ ਨੂੰ ਦਿਲੋ ਭੁਲਾਉਣਾ ਸਾਨੂੰ.. ਆਇਆ ਹੀ ਨਹੀ
ਉਝ ਤੇ ਬਹੁਤ ਕੁਝ ਸੁਣ ਤੇ ਬੋਲ ਲਿਆ ਸੀ ਤੈਨੂੰ
ਪਰ ਜਿਕਰ ਅਸਲ ਗੱਲ ਦਾ ਕਰਨਾ,ਸਾਨੂੰ ਆਇਆ ਹੀ ਨਹੀ
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ,, .
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ
ਹੱਸਦੇ ਤਾ ਰੋਜ ਆ,
ਪਰ ਖੁਸ਼ ਹੋਏ ਜਮਾਨਾ ਹੋ ਗਿਆ ।
ਓਹਨੇਂ ਪੁੱਛਿਆ ਅੱਜ ਕੱਲ ਕੀ ਕਰਦੇ ਓ , ਮੈਂ ਵੀ ਹੱਸਕੇ ਕਹਿ ਦਿੱਤਾ….ਸਬਰ ~
ਜ਼ਖਮੀ ਹੋਇਆਂ , ਮਰ ਨੀ ਗਿਆ
ਬੱਸ ਚੁੱਪ ਹੋਇਆਂ , ਡਰ ਨੀ ਗਿਆ
ਤੇਥੋਂ ਬਾਦ ਮੈਂ ਕਿਸੇ ਹੋਰ ਨੂੰ ਚਾਹਿਆ ਹੀ ਨਹੀਂ,
ਥੋੜੀ ਜਿਹੀ ਜਿੰਦਗਾਨੀ ਏ, ਕਿਸ ਕਿਸ ਨੂੰ ਅਜਮਾਈ ਜਾਵਾਂ।
ਉਹ ਹੱਸਣ ਦੀ ਵਜਾਹ ਪੁੱਛ ਰਹੇ ਨੇ ,
ਜੋ ਬੇਵਜਾਹ ਸਾਨੂੰ ਰੋਲਾਅ ਕੇ ਤੁਰ ਗਏ ਸੀ
ਉਹਨਾਂ ਹਲਾਤਾਂ ਵਿੱਚ ਵੀ ਸਬਰ ਕੀਤਾ
ਜਿੱਥੇ ਮੈਂ ਰੋਣਾ ਸੀ….
ਜ਼ਜਬਾਤ ਝਲੱਕ ਰਹੇ ਨੇ ਅਖਰਾਂ ਵਿੱਚੋਂ। ਇਹਨੂੰ ਸੱਮਝੁ ਕੋਈ ਜ਼ਜਬਾਤੀ ਹੀ।
ਨਿੱਕੇ ਨਿੱਕੇ ਚਾਂਵਾਂ ਨੂੰ
ਫੀਲਿੰਗਾਂ ਵੱਡੀਆਂ ਖਾਗੀਆਂ
ਕਿਸੇ ਨੇਂ ਮਿੱਟੀ ਕਿ ਅੱਖਾਂ ਵਿਚ ਪਾਈ
ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਪਿਆ
ਅਸੀ ਬੁਰੇ ਹਾਂ ਤਾਂ ਬੁਰੇ ਹੀ ਸਹੀ ..
ਪਰ ਹਰ ਵਾਰ ਸਹੀ ਤੂੰ ਵੀ ਨਹੀਂ
ਕਿੰਨੀ ਖੂਬਸੁਰਤ ਹੈ ਉਹ ਮੁਸਕੁਰਾਹਟ
ਜੋ ਹੰਝੂਆਂ ਦਾ ਮੁਕਾਬਲਾ ਕਰਕੇ ਆਉਦੀ ਏ
ਓਹਨੇਂ ਸਹਿਣਾ ਛੱਡਤਾ
ਆਪਾਂ ਕਹਿਣਾ ਛੱਡਤਾ