ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ….
sad shayari punjabi
ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,
ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ,
ਰੂਹਾਂ ਤੇ ਵੀ ਦਾਗ਼ ਆ ਜਾਂਦੇ ਨੇ….
ਜਦੋਂ ਦਿਲ ਦੀ ਥਾਂ ਦਿਮਾਗ਼ ਆ ਜਾਂਦੇ ਨੇ
ਸਾਨੂੰ ਜਿੰਦਗੀ ਧੋਖਾ ਦੇ ਚੱਲੀ
ਹੁਣ ਮੌਤ ਨੂੰ ਅਜਮਾਵਗੇ
ਜੇ ਉਹ ਵੀ ਬੇਵਫਾ ਨਿਕਲੀ
ਫੇਰ ਦਸ ਕਿੱਧਰ ਜਾਵੇਗਾ
ਬਰਬਾਦ ਤੂੰ ਕੀਤਾ ਏ ਮੈਨੂੰ
ਇਸ ਚ ਲੇਖਾਂ ਦਾ ਕੋਈ ਹੱਥ ਨਹੀਂ।
ਜ਼ਿੰਦਗੀ ਬਿਤਾਉਣ ਲਈ ਦਿਲ ਦਿੱਤਾ ਸੀ
ਤਬਾਹ ਕਰਨ ਦਾ ਹੱਕ ਨਹੀਂ।
ਤੇਰਾ ਹਰ ਗੁਨਾਹ ਮਾਫ਼ ਸੀ,
ਸੱਚੋ ਸੱਚ ਦੱਸ ਸੱਜਣਾਂ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ,
ਉਹ ਸਾਡੇ ਤੋਂ ਵੀ ਜਿਆਦਾ ਖਾਸ ਸੀ?
ਜੀ ਸਦਕੇ ਕਰ ਬੁਰਾਈਆਂ
ਤੂੰ ਮੇਰੇ ਮੁੱਖ ਤੋਂ ਹਾਸਾ ਖੋਹਣ ਲਈ
ਕੀ ਜਾਣੇ ਤੂੰ ਮੇਰੇ ਬਾਰੇ
ਕਿੰਨਾਂ ਦਰਦ ਸਹਿ ਰਿਹਾ ਕੁਝ ਪਾਉਂਣ ਲਈ
ਹੱਸਣ ਲਈ ਤਾਂ ਬਹਾਨਾ ਚਾਹੀਦਾ,
ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ
ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ
ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ….
ਕਾਸ਼ ਤੂੰ ਮੇਰੀ ਜਿੰਦਗੀ ਵਿੱਚ ਆਇਆ ਹੀ ਨਾਂ ਹੁੰਦਾ ਸੱਜਣਾ
ਤਾਂ ਮੇਰੀ ਜਿੰਦਗੀ ਵੀ ਅੱਜ ਸੱਚੀ ਜਿੰਦਗੀ ਹੋਣੀ ਸੀ