ਲੱਗੀਆ ਦੇ ਰੋਗ ਮਾੜੇ ਹੁੰਦੇ ਨੇ
ਜਿੰਨਾ ਨੂੰ ਮਹੋਬਤ ਬਦਲੇ ਮਹੋਬਤ ਮਿਲੇ
ਉਹ ਲੋਗ ਕਰਮਾਂ ਵਾਲੇ ਹੁੰਦੇ ਨੇ
sad quotes in punjabi
ਛੱਡੋ ਸੁਫ਼ਨੇ ਦੇ ਵਿੱਚ ਹੋਈਆਂ ਗੱਲਾਂ ਪਿਛਲੇ ਪਹਿਰ ਦੀਆਂ।
ਸਾਗਰ ਦੇ ਪਿੰਡੇ ‘ਤੇ ਰਹੀਆਂ ਪੈੜਾਂ ਕਿਹੜੀ ਲਹਿਰ ਦੀਆਂ।ਸ. ਸ. ਮੀਸ਼ਾ
ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ।
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ।
ਅੱਖਾਂ ਭਰੀਆਂ, ਜੁਬਾਨ ਚੁੱਪ,
ਤੇ ਰੂਹ ਚੀਕ ਰਹੀ ਹੈ,
ਤੈਨੂੰ ਤੇ ਪਤਾ ਹੀ ਨਹੀਂ ਹੋਣਾ
ਮੇਰੇ ਤੇ ਕੀ ਬੀਤ ਰਹੀ ਹੈ ।
ਇਹ ਜਾਣ ਕੇ ਖੁਸ਼ੀ ਹੁੰਦੀ ਆ
ਕਿ ਸੱਜਣਾ ਨੂੰ ਦਰਦ ਮੇਰੇ ਦਾ
ਇਹਸਾਸ ਆ, ਕਹਿੰਦੇ ਨੇ ਜੇ
ਇੰਨਾ ਹੀ ਉਦਾਸ ਰਹਿੰਣਾ ਤਾਂ
ਮਰ ਕਿਉ ਨਹੀਂ ਜਾਂਦਾ।
ਵਕਤ ਐਸਾ ਵੀ ਨਾ ਦਿਆ ਕਰ ਜੋ ਭੀਖ਼ ਲੱਗੇ
ਬਾਕੀ ਤੇਰੀ ਮਰਜ਼ੀ ਆ ਜੋ ਤੈਨੂੰ ਠੀਕ ਲੱਗੇ
ਧੁਖ ਰਹੇ, ਕੁਝ ਭਖ ਰਹੇ ਅਹਿਸਾਸ ਮੇਰੀ ਉਮਰ ਦੇ।
ਨੰਗੇ ਪੈਰੀਂ ਰੋਜ਼ ਦਿਲ ਦੀ ਰੇਤ ਉੱਤੋਂ ਗੁਜ਼ਰਦੇ।ਅਨੂ ਬਾਲਾ
ਜਵਾਬ ਤਾਂ ਤੇਰੇ ਹਰ ਸਵਾਲ ਦਾ ਸੀ
ਲਾਜਵਾਬ ਤਾਂ ਸਾਨੂੰ ਤੇਰਾ ਲਹਿਜਾ ਕਰ ਗਿਆ
ਡੁਬਦਾ ਸੂਰਜ ਜਾਂਦਾ ਜਾਂਦਾ ਕੀ ਕੀ ਰੰਗ ਵਿਖਾਲ ਗਿਆ
ਨਿਤਰੇ ਨਿਤਰੇ ਪਾਣੀ ਦਿਲ ਦੇ ਮੁੜ ਕੇ ਹੈ ਹੰਗਾਲ ਗਿਆਹਰਭਜਨ ਸਿੰਘ ਹੁੰਦਲ
ਪਿਆਰ ਪਾਉਣਾਂ ਤਾ ਰੱਬ ਨਾਲ ਪਾਉ
ਮੈਂ ਸੁਣਿਆ ਕਦੇ(ਬਲੌਕ)BLOCK ਵੀ ਨਹੀ ਕਰਦਾ
ਅਰਸ਼ ਦੇ ਵਰਕੇ `ਤੇ ਇੱਕ ਸੋਨੇ ਦਾ ਫ਼ਿਕਰਾ ਬਣ ਗਈ।
ਟੁੱਟ ਗਏ ਤਾਰੇ ਦੀ ਅੰਤਿਮ ਲੀਕ ਚਰਚਾ ਬਣ ਗਈ।ਸੁਰਿੰਦਰ ਸੋਹਲ
ਹੋਲੀ-ਹੋਲੀ ਉਹਨੂੰ ਯਾਦ ਕਰਨਾ ਛੱਡਨਾ ਆ,
ਕੋਈ ਤਾਂ ਮਦਦ ਕਰੋ ਮੇਰੀ, ਮੈਂ ਉਹਨੂੰ ਦਿਲੋਂ ਕੱਡਨਾ ਆ