ਮੈਂ ਲੋੜੋਂ ਵੱਧ ਹਕੀਕਤ ਰਿਸ਼ਤਿਆਂ ਦੀ ਜਾਣ ਚੁੱਕਾ ਹਾਂ,
ਤੇ ਹੁਣ ਮੇਰੀ ਨਜ਼ਰ ਨੂੰ ਸਾਕ ਹੀ ਜਚਦਾ ਨਹੀਂ ਕੋਈ।
sad punjabi status
ਜ਼ੋ ਤਲਾਬਾਂ ਦੀ ਚੌਂਕੀਦਾਰੀ ਕਰਦੇ ਨੇ
ਓਹ ਸਮੁੰਦਰਾਂ ਤੇ ਰਾਜ ਨਹੀਂ ਕਰ ਸਕਦੇ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਜ਼ੋ ਦਿੱਲ ਤੇ ਨਜ਼ਰਾਂ ਤੋਂ ਉੱਤਰ ਗਏ ਫ਼ਿਰ ਕੀ ਫ਼ਰਕ ਪੈਂਦਾ ਓਹ ਕਿੱਧਰ ਗਏ
ਦਿੱਲ ਮੋਹੱਬਤ ਤੋਂ ਭਰ ਗਿਆ
ਹੁਣ ਕਿਸੇ ਤੇ ਫਿਦਾ ਨਹੀਂ ਹੁੰਦਾ
ਕਤਲਗਾਹਾਂ ਦੀ ਕਹਾਣੀ, ਫਿਰ . ਕੋਈ ਦੁਹਰਾਏ ਨਾ
ਫਿਰ ਕਿਸੇ ਦਾ ਹੁਸਨ, ਮੰਡੀ ਵਿਚ ਬੁਲਾਇਆ ਜਾਏ ਨਾਅਮ੍ਰਿਤਾ ਪ੍ਰੀਤਮ
ਆਦਤਾਂ ਬਹੁਤ ਅਲੱਗ ਨੇ ਸਾਡੀਆਂ ਦੁਨੀਆਂ ਵਾਲਿਆਂ ਤੋਂ
ਮੋਹੱਬਤ ਇੱਕ ਨਾਲ ਕਰਾਂਗੇ ਪਰ ਲਾਜੁਆਬ ਕਰਾਂਗੇ
ਉਸ ਨੂੰ ਘਰ ‘ਚੋਂ ਰੁਖ਼ਸਤ ਹੁੰਦਿਆਂ ਦੇਖ ਰਿਹਾ ਹਾਂ,
ਇਹ ਕੇਹੀ ਦੁਸ਼ਵਾਰ ਘੜੀ ਹੈ ਤੜਕੇ-ਤੜਕੇ।ਜਗਸੀਰ ਵਿਯੋਗੀ
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ
ਇੱਜ਼ਤ ਖ਼ਾਕ ਦੀ ਵੀ ਮਨਜ਼ੂਰ ਮੈਨੂੰ
ਭੀਖ ਦਾ ਤਾਂ ਅਸਮਾਨ ਵੀ ਨਾਂ ਲਵਾਂ ਮੈਂ
ਮੋਤੀ ਉਸ ਦੇ ਵਸਲ ਦੇ ਮਿਲੇ ਹੀ ਨਹੀਂ,
ਉਮਰ ਸਾਰੀ ਜੋ ਸਾਗਰ ’ਚ ਤਰਦਾ ਰਿਹਾ।ਰਾਵੀ ਕਿਰਨ
ਸ਼ਾਇਰ ਹਾਂ ਤਾਂ ਗਮਾਂ ਤੋਂ ਕਿਓਂ ਕਰਾਂ ਪਰਹੇਜ
ਹਾਲਾਤ ਜਿੰਨੇ ਨਾਜ਼ੁਕ ਕਲਮ ਓਨ੍ਹੀ ਤੇਜ਼