ਆਪਣੇ ਖਿਲਾਫ ਹੁੰਦੀਆਂ ਗੱਲਾਂ ਚੁੱਪ ਰਹਿ ਕੇ ਸੁਣ ਲਵੋ ਯਕੀਨ ਕਰਿਓ ਵਕਤ ਤੁਹਾਡੇ ਨਾਲੋਂ ਬਿਹਤਰ ਜਵਾਬ ਦੇਵਗਾ ।
Sachian gallan
ਹੁਣ ਰਿਸ਼ਤਿਆਂ ਦੀ ਉਮਰ ਵੀ ਪੱਤਿਆਂ ਜਿੰਨੀ ਹੀ ਰਹਿ ਗਈ ਏ ਅੱਜ ਹਰੇ, ਕੱਲ੍ਹ ਨੂੰ ਪੀਲੇ ਤੇ ਪਰਸੋਂ ਨੂੰ ਸੁੱਕ ਜਾਣਗੇ।
ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੈ ਜਿਸਦੇ ਪੱਤੇ ਭਾਵੇਂ ਕੌਰੇ ਹੋਣ ਪਰ ਛਾਂ ਹਮੇਸ਼ਾ ਸੰਘਣੀ ਹੈ।
ਪੈਸਾ ਬੰਦੇ ਦੀ ਹੈਸੀਅਤ ਤਾਂ ਬਦਲ ਸਕਦਾ ਹੈ ਪਰ ਔਕਾਤ ਨਹੀਂ ।
ਜਿੰਦਗੀ ਵਿੱਚ ਘੱਟੋ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ ਤੇ ਇੱਕ ਦੋਸਤ ਪਰਛਾਂਵੇ ਵਰਗਾ ਜਰੂਰ ਰੱਖਣਾ ਕਿਉਂਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਤੇ ਪਰਛਾਵਾਂ ਕਦੇ ਸਾਥ ਨਹੀਂ ਛੱਡਦਾ।
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ ਕਿ ਖੁਸ਼ੀਆਂ ਦਾ ਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ।
ਪ੍ਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਰਾਇ ਕੀ ਹੈ, ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਰਾਇ ਕੀ ਹੈ ?
ਨਰਿੰਦਰ ਸਿੰਘ ਕਪੂਰ
ਫਿਲਮ ‘ਰੱਬ ਦਾ ਰੇਡੀਓ’ ‘ਚ ਕੁੜੀ ਦੇ ਭਰਾ ਦਾ ਵਿਆਹ ਹੋ ਜਾਂਦਾ ਤੇ ਭਰਜਾਈ ਚੱਤੋਪੈਰ ਘੁੰਡ ਕੱਢੀ ਰੱਖਦੀ ਆ। ਨਨਾਣ ਨੂੰ ਖਿੱਚ ਰਹਿੰਦੀ ਕਿ ਕਿਸੇ ਲੋਟ ਭਰਜਾਈ ਦਾ ਮੂੰਹ ਵੇਖੇ ਤੇ ਓਹ ਕਿਆਸ ਲਾਓਂਦੀ ਆ ਕਿ ਭਾਬੀ ਕਿੰਨੀ ਕ ਸੁਨੱਖੀ ਹੋਣੀ ਆ।
ਅਸਲ ‘ਚ ਇਹ ਸਾਰੀ ਖੇਡ ਹੀ ਪਰਦੇ ਦੀ ਆ, ਪਰਦਾ ਹੀ ਖਿੱਚ ਦਾ ਕਾਰਨ ਹੁੰਦਾ। ਜਦੋਂ ਪਰਦਾ ਚੱਕਿਆ ਗਿਆ ਓਹਤੋਂ ਅੱਗੇ ਕੁਛ ਨਹੀਂ ਰਹਿੰਦਾ। ਸਾਰਾ ਕੁਛ ਜਾਣ ਲੈਣਾ ਹੀ ਬੜੀ ਵੱਡੀ ਬਿਮਾਰੀ ਆ।
ਨਿੱਕੇ ਹੁੰਦੇ ਤਾਂ ਪਿੰਡ ‘ਚ ਮਦਾਰੀ ਆਓਣਾ। ਓਹਨੇ ਖਾਲੀ ਟੋਕਰੇ ਉੱਤੇ ਚਾਦਰ ਵਿਛਾਕੇ ਮਾੜਾ ਮੋਟ ਟੂਣਾ ਮਾਨਾ ਕਰਕੇ ਟੋਕਰੇ ਹੇਠੋਂ ਸੂਟ, ਰੇਡੀਓ ਤੇ ਹੋਰ ਨਿੱਕ ਸੁੱਕ ਕੱਢ ਕੱਢ ਰੱਖ ਦੇਣਾ। ਪਿੰਡਾਂ ‘ਚ ਸਾਇਕਲ ਕਲਾਕਾਰ ਆਓਂਦੇ। ਗੋਲਘੁੰਡਲ ਵਾਹਕੇ ਦਸ ਦਸ ਦਿਨ ਦਿਨਪੁਰ ਰਾਤ ਸਾਇਕਲ ਚਲਾੳਂਦੇ। ਫੇਰ ਦਸਵੇਂ ਦਿਨ ਸਰਪੰਚ ਕੰਬਲ਼ ਖੇਸ ਦੇਕੇ ਓਹਨੂੰ ਸਾਈਕਲ ਤੋਂ ਲਾਹੁੰਦਾ। ਮਹੀਨਾ ਮਹੀਨਾ ਪਿੰਡ ‘ਚ ਇਨ੍ਹਾਂ ਦੀਆਂ ਗੱਲਾਂ ਹੁੰਦੀਆਂ। ਬੜਾ ਸਵਾਦ ਸੀ ਕਿਓਂਕਿ ਓਦੋਂ ਲੋਕ ਭੋਲੇ ਤੇ ਸਿਧ ਪਧਰੇ ਸੀ। ਤਰਕਾਂ ਤੋਂ ਦੂਰ ਰਹਿਕੇ ਅਨੰਦ ਮਾਣਦੇ ਸੀ।
ਨਿੱਕੇ ਹੁੰਦੇ ਬਠਿੰਡੇ ਜੰਬੋ ਸਰਕਸ ਦੇਖੀ ਤਾਂ ਰੱਸਿਆਂ ਤੇ ਲਮਕਦੇ ਝੂਟਦੇ ਬੰਦੇ ਦੇਖਕੇ ਬੜੇ ਹੈਰਾਨ ਹੁੰਦੇ। ਹੁਣ ਅੱਜ ਬਠਿੰਡੇ ਸਰਕਸ ਲੱਗੀ ਆ ਪਰ ਕਿਸੇ ਨੇ ਓਧਰ ਮੂੰਹ ਨਹੀਂ ਕੀਤਾ ਕਿਓਂਕਿ ਹੁਣ ਨੈੱਟ ਤੇ ਤਕੜੇ ਲੈਵਲ ਦੇ ਕਰਤੱਬ ਦੇਖਕੇ ਇਹ ਕੁਛ ਵੀ ਨਹੀਂ ਲੱਗਦੇ। ਪੂਰਾ ਹਫ਼ਤਾ ਉਡੀਕ ਕੇ ਐਤਵਾਰ ਨੂੰ ਆਥਣੇ ਚਿੱਟੇ ਕਾਲੇ ਟੀਵੀ ਤੇ ਭੁੰਜੇ ਚੌਕੜੀਆਂ ਮਾਰਕੇ ਚਾਰ ਵਜੇ ਦੇਖੀ ਫਿਲਮ ਦਾ ਸਵਾਦ ਵੱਖਰਾ ਸੀ ਬਸ਼ੱਕ ਹੁਣ ਨੈੱਟਫਲਿਕਸ, ਐਮਾਜੋਨ ਫਿਲਮਾਂ ਨਾਲ ਭਰੇ ਪਏ ਨੇ। ਜਦੋਂ ਖੰਡ ਨਵੀਂ ਨਵੀਂ ਜੀ ਚੱਲੀ ਆ ਓਦੋਂ ਪਿੰਡਾਂ ‘ਚ ਖ਼ਾਸ ਰਿਸ਼ਤੇਦਾਰ ਦੇ ਆਏ ਤੋਂ ਖੰਡ ਦੀ ਚਾਹ ਬਣਾਓਂਦੇ ਨਹੀਂ ਆਮ ਗੁੜ ਦੀ ਹੀ ਬਣਦੀ। ਬੀਚ੍ਹਰੇ ਜਵਾਕ ਨੂੰ ਬੁੜ੍ਹੀਆਂ ਚੂੰਡੀ ਖੰਡ ਦੇਕੇ ਬਰਿਆ ਲੈਂਦੀਆਂ। ਜਦੋਂ ਖੰਡ ਆਮ ਹੋਗੀ ਓਦੋਂ ਇਹ ਬਿਮਾਰੀ ਬਣਗੀ ਤੇ ਹੁਣ ਹਾਨੀਸਾਰ ਨੂੰ ਕਈ ਬੰਦੇ ਹੁਣ ਆਪੇ ਈ ਧੁੰਨੀ ਕੋਲ ਜ਼ਰਕ ਦਿਨੇ ਇੰਸੋਲਿਨ ਲਾ ਲੈਂਦੇ ਆ।
ਜਦੋਂ ਕੋਈ ਨਵੀਂ ਗੱਲ ਦੱਸਣ ਲੱਗਦਾ ਤਾਂ ਅਸੀਂ ਕਹਿ ਦਿੰਨੇ ਆ, ਇਹ ਤਾਂ ਪਤਾ ਈ ਆ। ਇਹ ਤਾਂ ਇਓਂ ਆਂ ਜਿਵੇਂ ਸੂਟਾਂ ਦੀ ਦੁਕਾਨ ਤੇ ਬੈਠੀ ਜਨਾਨੀ ਮੂਹਰੇ ਬਾਣੀਆ ਸੂਟਾਂ ਦੇ ਥਾਨ ਖੋਲ੍ਹ ਖੋਲ੍ਹ ਸੁੱਟੇ ਤੇ ਅੱਗੋਂ ਜਨਾਨੀ ਆਖੇ ਇਹ ਤਾਂ ਹੰਢਾ ਲਿਆ, ਹੋਰ ਦਿਖਾ।
ਸਿਧ ਪਧਰੇ ਰਹਿਕੇ ਜਿਓਣ ਦਾ ਸਵਾਦ ਵੱਖਰਾ। ਤਰਕਾਂ ਤੋਂ ਪਾਸੇ ਮੌਜ ‘ਚ ਰਹਿਣਾ ਵੀ ਕਲਾ। ਨੀਵੇਂ ਹੋਕੇ ਈ ਸਿੱਖਿਆ ਜਾਂਦਾ ਜਿਵੇਂ ਸਰਤਾਜ ਕਹਿੰਦਾ ‘ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ, ਨੀਵੇਂ ਰਹੀਏ….
ਲਿਖਤ- ਘੁੱਦਾ
ਜਿੰਦਗੀ ਵਿੱਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ,
ਪਰ ਆਪਣਾ ਹੈ ਕੋਣ ਇਹ ਤਾਂ ਵਕਤ ਹੀ ਦਿਖਾਉਂਦਾ ਹੈ test
Punjabi status, Ajj Da Vichar,Sachian Gallan – Ajj da vichar in punjabi
ਜਿਹੜਾ ਦੁਸ਼ਮਣ ਹੱਥ ਵਿੱਚ ਹਥਿਆਰ ਲੈ ਕੇ ਆਉਂਦਾ ਹੈ। ਉਸ ਨੂੰ ਤਲਵਾਰ ਨਾਲ ਹੀ ਖ਼ਤਮ ਕਰਨਾ ਚਾਹੀਦਾ ਹੈ।
ਸੰਤ ਤੁਕਾ ਰਾਮ