ਆਪਣੀਆਂ ਕਮਜ਼ੋਰੀਆਂ ਦਾ ਪਤਾ ਹੋਣਾ ਸਭ ਤੋਂ ਵੱਡਾ ਇਲਮ ਹੈ।
Sachian gallan
ਸ਼ਾਸਕ ਦੇ ਚੰਗੇ ਕਰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ।
ਚਾਣਕਯਾ
ਮਿਹਨਤ ਉਹ ਚਾਬੀ ਹੈ ਜਿਹੜੀ ਕਿਸਮਤ ਦਾ ਦਰਵਾਜ਼ਾ ਖੋਲ੍ਹ ਦਿੰਦੀ ਹੈ।
ਚਾਣਕਯਾ
ਸੰਸਾਰ ਵਿੱਚ ਨਾ ਕੋਈ ਤੁਹਾਡਾ ਮਿੱਤਰ ਹੈ ਨਾ ਹੀ ਦੁਸ਼ਮਣ। ਤੁਹਾਡੇ ਆਪਣੇ ਵਿਚਾਰ ਹੀ ਦੁਸ਼ਮਣ ਅਤੇ ਮਿੱਤਰ ਬਣਾਉਣ ਲਈ ਜ਼ਿੰਮੇਵਾਰ ਹਨ। -ਚਾਣਕਯਾ
ਚੰਗੇ ਇਨਸਾਨ ਬਣੋ ਪਰ ਮੂਰਖ ਲੋਕਾਂ ਸਾਹਮਣੇ ਖੁਦ ਨੂੰ ਸਹੀ ਸਾਬਤ ਕਰਨ ਵਿੱਚ ਆਪਣਾ ਸਮਾਂ ਨਾ ਗਵਾਉ।
ਕੁੱਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਨੇ ਜਿੰਨ੍ਹਾਂ ਮਰਜੀ ਦਿਲ ਲਗਾ ਕੇ ਸਜਾ ਲਓ ਕਦੀ ਵੀ ਆਪਣੇ ਨਹੀਂ ਬਣਦੇ।
ਅਸਲੀ ਖਿਡਾਰੀ ਉਹ ਨਹੀ ਹੁੰਦਾ ਜੋ ਹਰ ਵਾਰ ਜਿੱਤਦਾ ਹੈ, ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਹਰ ਵਾਰ ਲੜਦਾ ਹੈ।
ਅਕਸਰ ਤੁਹਾਡੀਆਂ ਅੱਖਾਂ ਉਹੀ ਖੋਲਦੇ ਹਨ, ਜਿਨ੍ਹਾਂ ਤੇ ਤੁਸੀ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹੋ।
ਚਲਾਕੀਆਂ ਇਨਸਾਨਾਂ ਨਾਲ ਤਾਂ ਚੱਲ ਜਾਂਦੀਆਂ ਨੇ ਪਰ ਰੱਬ ਨਾਲ ਨਹੀਂ।
ਉਦਾਰ ਹੋਣ ਤੋਂ ਪਹਿਲਾਂ, ਨਿਆਂ-ਪੂਰਣ ਹੋਣਾ ਜ਼ਰੂਰੀ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਭਰੋਸਾ ਉਸ ’ਤੇ ਕਰੋ ਜੋ ਤੁਹਾਡੀਆਂ ਤਿੰਨ ਗੱਲਾਂ ਜਾਣ ਸਕੇ, ਤੁਹਡੇ ਹਾਸੇ ਪਿੱਛੇ ਦਾ ਦਰਦ, ਗੁੱਸੇ ਪਿੱਛੇ ਪਿਆਰ ਤੇ ਤੁਹਾਡੇ ਚੁੱਪ ਰਹਿਣ ਦੀ ਵਜ੍ਹਾ।