ਇੱਕ ਆਮ ਸਾਧਾਰਨ ਜਿਹਾ ਵਿਅਕਤੀ ਜਸਪਾਲ ,ਜਸਪਾਲ ਸਿੰਘ ਪਾਲਾ ਇੱਕ ਕਰਿਆਨੇ ਦੀ ਨਿੱਕੀ ਦੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਚ ਕਿਸਮਤ ਅਜਮਾਈ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ ਦਿਨਾ ਚ ਹੀ ਪੈਸੇ ਦ ਅੰਮਬਾਰ ਲੱਗ ਗਏ ਅੈਸਾ ਭੇਤ ਆਇਆ ਇਸ ਕਾਰੋਬਾਰ ਦਾ ਕਿ 5 ,7 ਸਾਲਾ ਚ ਹੀ ਪਿੰਡ ਦਾ ਹੀ ਨਹੀ ਇਲਾਕੇ ਦੇ ਵੱਡਿਆਂ ਧਨਾਡਾ ਵਿੱਚ ਗਿਣਿਆਂ ਜਾਣ ਲੱਗਾ…. ਅੱਜ ਸ਼ਹਿਰ ਵਿੱਚ ਸਭ ਤੋਂ ਵੱਡਾ ਬੰਗਲਾ ਪਾਲੇ ਦਾ ਸੀ ਲਗਜ਼ਰੀ ਗੱਡੀਆਂ ਘਰ ਚ ਹਰ ਐਸ਼ੋ ਅਰਾਮ ਦਾ ਸਮਾਨ ਫੌਰਨ ਤੋਂ ਇਮਪੋਟ ਕੀਤਾ ਗਿਆ ਸੀ ਹੁਣ ਕਾਮਯਾਬੀ ਦਾ ਇਹ ਆਲਮ ਸੀ ਕਿ ਸਰਪੰਚ ,ਐਮ ਐਲ ਏ ,ਐਮ ਪੀ ਹੀ ਨਹੀ ਸਾਰੇ ਵੀ ਵੀ ਆਈ ਪੀ ਲੋਗ ਪਾਲੇ ਦੇ ਇਸ਼ਾਰਿਆਂ ਤੇ ਨੱਚਦੇ
…ਪਾਲੇ ਨੇ ਆਪਣੀ ਇਕਲੋਤੀ ਬੇਟੀ ਦਾ ਵਿਆਹ ਰੱਖਿਆ ਸ਼ਾਨਦਾਰ ਘਰ ਹੋਣ ਦੇ ਬਾਵਜੂਦ ਸ਼ਹਿਰ ਦਾ ਸਭ ਤੋਂ ਵੱਡਾ ਰਿਜੌਟ ਬੁੱਕ ਕੀਤਾ ਡੈਕੋਰੇਸ਼ਨ,ਵੇਟਰਾਂ ਦਾ ਖਰਚਾ ਮਿਲਾ, ਜੀ ਐਸ ਟੀ ਪਾ ਲਾ ਕੇ 4 ਲੱਖ ਚ ਗੱਲ ਮੁੱਕੀ
1500 ਬੰਦਿਆਂ ਦੇ ਰੇਜਮੈਂਟ ਤੇ ਕੈਟਰਿੰਗ ਦਾ ਕੁੱਲ ਖਰਚਾ 23 ਕੁ ਲੱਖ ਦਾ ਅਨੁਮਾਨ ਲਾਇਆ ਗਿਆ..
ਸਿਆਣੇ ਕਹਿੰਦੇ ਨੇ ਕਿ ਮਿਥਿਆ ਹੋਇਆ ਦਿਨ ਬੜੀ ਜਲਦੀ ਨਾਲ ਆਉਂਦਾ ਹੈ ਇਵੇਂ ਹੀ ਹੋਇਆ ਅੱਜ ਵਿਆਹ ਦਾ ਦਿਨ ਸੀ ਇਲਾਕੇ ਦੀਆਂ ਨਾਮਵਰ ਹਸਤੀਆਂ ਵਿਆਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੀਆਂ ਬਾਰਾਤ ਵੀ ਪਹੁੰਚ ਚੁੱਕੀ ਸੀ …ਸ਼ਾਨਦਾਰ ਸੋਫਿਆਂ ਤੇ ਬੈਠ ਲੋਕ ਪੈੱਗ ਤੇ ਲੈੱਗ ਨੋਚ ਰਹੇ ਸਨ ….ਹਰ ਪਾਸੇ ਇਸ ਸ਼ਾਨਦਾਰ ਵਿਆਹ ਦੀ ਤਾਰੀਫ਼ ਹੋ ਰਹੀ ਸੀ ਕਿਤੇ ਨਾ ਕਿਤੇ ਪਾਲਾ ਅੰਦਰੋਂ ਅੰਦਰੀ ਬੜਾ ਖੁਸ਼ ਸੀ ਉਸ ਦੀ ਹਉਮੈ ਅਤੇ ਹੰਕਾਰ ਬੜਾ ਸਿਖਰਾਂ ਤੇ ਸੀ ਜਦੋਂ ਲੋਕ ਇਲਾਕੇ ਦਾ ਸਭ ਤੋਂ ਵਧੀਆ ਵਿਆਹ ਕਹਿ ਰਹੇ ਸੀ ..ਡੋਲੀ ਤੁਰਨ ਤੱਕ ਲੱਗਭੱਗ ਅੱਧਿਓ ਵਧ ਲੋਕ ਜਾ ਚੁੱਕੇ ਸਮਾਂ ਬੀਤਿਆ ਡੋਲੀ ਦਾ ਵੇਲਾ ਆਇਆ ਤਾਂ ਸਿਰਫ ਕੁਝ ਇਕ ਪਰਿਵਾਰਕ ਮੈਂਬਰ ਹੀ ਸਨ ਡੋਲੀ ਵਿਦਾ ਹੋਈ ਬਾਕੀ ਲੋਕ ਫਿਰ ਤੋਂ ਪੈਲੇਸ ਦੇ ਅੰਦਰ ਗਏ …ਧੀ ਵਿੱਦਿਆ ਹੋਈ ਪਾਲਾ ਥੋੜ੍ਹਾ ਜਿਹਾ ਉਦਾਸ ਸੀ ਮਨ ਹੌਲਾ ਕਰਨ ਲਈ ਥੋੜ੍ਹਾ ਜਿਹਾ ਸਾਈਡ ਨੂੰ ਟੈੱਲਨ ਨਿਕਲਿਆ ਤਾਂ ਇੱਕ ਦਮ ਰੂਹ ਕੰਬ ਗਈ ਜਦੋਂ ਇੱਕ ਬਜ਼ੁਰਗ ਮਹਿਲਾ ਤੇ ਉਹਦੇ ਨਾਲ ਇੱਕ ਛੋਟੀ ਜਿਹੀ ਬੱਚੀ ਨੂੰ ਝੂਠੀਆਂ ਪੱਤਲਾਂ ਵਿੱਚੋਂ ਖਾਣਾ ਖਾਂਦੇ ਦੇਖਿਆ ਛੋਟੀ ਜਿਹੀ ਬੱਚੀ ਉਮਰ ਸੱਤ ਅੱਠ ਸਾਲ ਉੱਚੀ ਜਿਹੀ ਫਰਾਕ ਪਾਈ ਹੋਈ ਉਹਦੇ ਗੋਡੇ ਅਤੇ ਸਿਰ ਵਿੱਚੋਂ ਖੂਨ ਸਿਮ ਰਿਆ ਸੀ ਅੱਖਾਂ ਵਿੱਚ ਹੰਝੂ ਪਰ ਉਹ ਖਾਣ ਵਿੱਚ ਮਗਨ ਸੀ
ਕੋਲ ਜਾ ਕੇ ਪਾਲਾ ਬੋਲਿਆ ਮਾਤਾ ਜੀ ਇਹ ਕੀ ਕਰ ਰਹੇ ਹੋ ਜੂਠਾ ਖਾਣਾ ਕਿਉਂ ਖਾ ਰਹੇ ਜੋ ਆਓ ਅੰਦਰ ਆ ਕੇ ਖਾਣਾ ਖਾ ਲਓ ਮਾਤਾ ਬੋਲੀ ਬੇਟਾ ਗਈ ਸੀ ਬੱਚੀ ਅੰਦਰ ਪਰ ਤੁਹਾਡੇ ਕਿਸੇ ਪ੍ਰਬੰਧਕ ਨੇ ਖਾਣਾ ਤਾਂ ਕੀ ਦੇਣਾ ਸੀ ਧੱਕਾ ਮਾਰਿਆ ਜਿਸ ਕਾਰਨ ਬੱਚੀ ਦੇ ਸਿਰ ਤੇ ਗੋਡੇ ਉੱਤੇ ਸੱਟ ਵੀ ਲੱਗੀ ਏ ਬਾਕੀ ਕੋਈ ਗੱਲ ਵੀ ਪੁੱਤਰਾਂ ਆ ਜੂਠ ,ਸੁੱਚ ਰੱਜੇ ਪੁੱਜੇ ਲੋਕਾਂ ਦਾ ਬਹਾਨਾ ਹੁੰਦਾ…. ਤਿੰਨ ਦਿਨ ਤੋਂ ਭੁੱਖੇ ਲਈ ਇਹ ਜੁੂਠ ਨਹੀਂ ਇਹ ਵੀ ਅੰਮ੍ਰਿਤ ਈ ਏ ….ਨਾਲੇ ਬੇਟਾ ਜੀ ਹੁਣ ਤਾਂ ਭਰ ਪੇਟ ਖਾਣਾ ਖਾ ਲਿਆ ਏ ਤ੍ਰਿਪਤ ਹੋ ਗਈ ਆਂ ਪੰਜਾਂ ਛਿਆਂ ਪੱਤਲ਼ਾਂ ਦੇ ਵਿੱਚੋਂ ਇੱਕ ਪੱਤਰ ਵਿੱਚ ਇਕੱਠੇ ਕੀਤੇ ਚੌਲ ਲਿਫਾਫੇ ਚ ਪਾਉਂਦੀ ਹੋਈ ਬੋਲੀ ਮੈਂ ਤਾਂ ਰਾਤ ਜੋਗੇ ਵੀ ਲੈਂ ਲਏ ਨੇ …ਕਹਿੰਦੀ ਹੋਈ ਉੱਠ ਕੇ ਤੁਰਨ ਲੱਗੀ ….ਪਾਲੇ ਨੇ ਗੌਹ ਨਾਲ ਤੱਕਿਆ ਉਹ ਮੰਗਤੀ ਨਹੀਂ ਸੀ ਕਿਉਂਕਿ ਉਸ ਨੇ ਪਾਲੇ ਅੱਗੇ ਹੱਥ ਨਹੀਂ ਅੱਡਿਆ ਬਲਕਿ ਚੁੰਨੀ ਨਾਲ ਲਿੱਬੜੇ ਹੋਏ ਹੱਥ ਨੂੰ ਪੂਝਦੇ ਹੋਏ ਪਾਲੇ ਦੇ ਸਿਰ ਤੇ ਰੱਖ ਕੇ ਬੋਲੀ
…..ਜਿਉਂਦਾ ਰਹਿ ਪੁੱਤਰਾ ਰੱਬ ਤੈਨੂੰ ਬਹੁਤਾ ਦੇਵੇ …
ਉਹ ਚਲੀ ਗਈ ਨਾਲ ਉਂਗਲ ਲੱਗੀ ਛੋਟੀ ਜਿਹੀ ਬੱਚੀ ਪਿੱਛੇ ਪਰਤ ਵੇਖਿਆ ਤਾਂ ਪਾਲ ਸੌਂ ਦੀਆਂ ਭੁੱਬਾਂ ਨਿਕਲ ਗਈਆਂ ਹੰਕਾਰ ਚੂਰੋ ਚੂਰ ਹੋ ਗਿਆ …
ਪਾਲੇ ਨੇ ਮਹਿਸੂਸ ਕੀਤਾ ਕਿ ਅੱਜ ਨਾ ਸ਼ੁਕਰੇ ਲੋਕਾਂ ਤੇ ਲੱਖਾਂ ਰੁਪਿਆ ਖ਼ਰਚ ਕਰ ਦਿੱਤੇ ਨੇ ਪਰ ਜਦੋਂ ਰੱਬ ਖੁਦ ਆਇਆ ਸੀ ਅਸ਼ੀਰਵਾਦ ਦੇਣ ਉਸ ਨੂੰ ਇੱਕ….. ਸੁੱਚੀ ਥਾਲੀ …….ਵੀ ਨਹੀਂ ਭੇਟ ਕਰ ਸਕਿਆ।
ਹਰਦੀਪ ਸ਼ੁੱਭ