ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ
ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
pyar shayari punjabi
ਦਿਲ ਦਾ ਰੋਗ ਦਵਾ ਹੋ ਜਾਏਗਾ,
ਪਤਾ ਨੀ ਸੀ ਉਹ ਖੁਦਾ ਹੋ ਜਾਏਗਾ.
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ
ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ…
ਤੇਰੇ ਨਾਲ ਮੇਰੇ ਦਿਲ ਦਾ ਐਸਾ ਰਿਸ਼ਤਾ
ਜੋ ਧੜਕਣਾ ਤਾਂ ਭੁੱਲ ਸਕਦਾ ਪਰ ਤੇਰਾ ਨਾਮ ਨੀਂ ਭੁੱਲਦਾ
ਜੋ ਸਾਨੂੰ ਛੱਡ ਗਏ ਅਸੀਂ ਤਾਂ ਓਹਨਾਂ ਦੀਆਂ ਤਸਵੀਰਾਂ ਸਾਂਭੀ ਬੈਠੇਂ ਹਾਂ
ਜੋ ਕਿਸੇ ਕਿਨਾਰੇ ਨਹੀਂ ਲੱਗਦੀਆਂ
ਅਸੀਂ ਓਹ ਹੱਥਾਂ ਦੀਆਂ ਲਕੀਰਾਂ ਸਾਂਭੀ ਬੈਠੇਂ ਹਾਂ
ਜਿਉਣਾ ਮਰਨਾ ਹੋਵੇ ਨਾਲ ਤੇਰੇ,
ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ,
ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
ਦਿਲ ਦੀਆਂ ਬੁਝੀਏ ਦਿਲਾਂ ਚ ਵੜ ਕੇ
ਹਾਲ ਕਦੇ ਪੁੱਛੀਏ ਨਾ ਦੂਰੋਂ ਖੜ ਕੇ
ਰੂਹਾ ਨੂੰ ਕੋਈ ਕੈਦ ਨਹੀ ਕਰ ਸਕਦਾ ਤੇ
ਸੁਪਨਿਆ ਤੇ ਕਿਸੇ ਦਾ ਜੋਰ ਨਹੀ ਚਲ ਸਕਦਾ
ਲੋੜ ਨਹੀ ਮੈਨੂ ਦੁਨੀਆ ਦੇ ਨਜਾਰਿਆਂ ਦੀ
ਮੈਨੂ ਤੇਰੀ ਇਕ ਦੀਦ ਹੀ ਕਾਫੀ ਆ
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ
ਨਜਰਾਂ ਵੀ ਸਾਡੇ ਤੇ ਹੀ ਨੇ ਤੇ
ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ ਤੇ
ਪਿਆਰ ਵੀ ਸਾਡੇ ਹੀ ਨਾਲ ਹੈ।