ਬਾਗ਼ਾਂ ਦੇ ਵਿੱਚ ਫੁੱਲ ਖਿੜਦੇ ਸੀ,
ਨੀ ਜਦੋਂ ਦੋਹਾਂ ਦੇ ਦਿਲ ਮਿਲਦੇ ਸੀ
pyar shayari punjabi
ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ..
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ..
ਮੈ ਡਰਾਂ ਜਮਾਨੇ ਤੋਂ,
ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ
ਮੈ ਪਿਆਰ ਨਹੀਂ ਕਰਦੀ…
ਉਹ ਗੱਲਾਂ ਗੱਲਾਂ ‘ਚ ਏਨਾ ਮੋਹ ਲੈਂਦਾ
ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..
ਇੱਕ ਤੂੰ ਤੇ ਇੱਕ ਤੇਰਾ ਸਾਥ
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ ਸੱਜਣਾ
ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ
ਜਣੀ-ਖਣੀ ਉੱਤੇ ਐਵੇਂ ਅੱਖ ਨਈਓਂ ਰੱਖਦੇ
ਦਿਲ ਦੇ ਆ ਸਾਫ ਮਾੜਾ ਕਿਸੇ ਦਾ ਨੀ ਤੱਕਦੇ
ਕੋਈ ਕਰਮਾ ਵਾਲੀ ਕਰੂ ਰਾਜ ਇਸ ਦਿਲ ਤੇ ਐਵੇ ਜਣੀ ਖਣੀ ਨੀ ਤੱਕੀ ਦੀ
ਨੀਤ ਵੀ ਰੱਖੀਏ ਸਾਫ ਆਪਣੀ ਤੇ ਮਾੜੀ ਸੋਚ ਵੀ ਨੀ ਰੱਖੀ ਦੀ
ਇਹਨਾਂ ਦੀ ਤੂੰ ਗੱਲ ਛੱਡ,
ਐਂਵੇ ਗੱਲਾਂ ਕਰਦੇ ਲੋਕ ਨੀ
ਛੱਡ ਦਾ ਨੀ ਸਾਥ ਤੇਰਾ
ਭਾਂਵੇ ਆ ਜਾਵੇ ਮੌਤ ਨੀ…
ਪਿਆਰ ਤੇਰੇ ‘ਚ ਅਸੀਂ ਕਮਲੇ ਹੋਏ, ਕੀ ਦੱਸਾਂ ਕੀ ਕੀ ਹੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ,
ਜਾਣਿਆ ਜਾਵਾਂ ਨਾਮ ਤੇਰੇ ਤੋਂ, ਪਹਿਚਾਣ ਮੈਂ ਆਪਣੀ ਖੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ
ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ