ਲੱਗਦੀ AE ਪਿਆਰੀ
ਜਦੋਂ ਖਿੜ-ਖਿੜ ਹੱਸਦੀ AE
ਤੇਰੇ ਦਿਲ ਦਾ ਪਤਾ ਨੀ
ਮੇਰੇ ਦਿਲ ਚ ਤੂੰ ਵੱਸਦੀ
pyar shayari punjabi
ਨਾ ਅਗਲੇ ਜਨਮ ਦੀ ਤੂੰ ਆਸ ਵਿੱਚ ਹਸਰਤ ਦਬਾ ਕੋਈ।
ਆ ਏਸੇ ਜਨਮ ਵਿੱਚ ਹੀ ਮਾਣੀਏ ਪਲ ਪਿਆਰ ਦਾ ਕੋਈ।ਵਾਹਿਦ
ਸੁਪਨੇ ਬੁਣ ਬੁਣਦੇ ਇੱਕ ਖੁਆਬ ਮੈਂ ਬੁਣਿਆ ਤੇਰਾ ਸੀ,
ਪਤਾ ਹੀ ਨਹੀਂ ਲੱਗਿਆ ਮੈਨੂੰ ਕੀ ਤੇਰਾ ਤੇ ਕੀ ਮੇਰਾ ਸੀ
ਕਿੱਥੋਂ ਲੈ ਕੇ ਆਵਾਂ ਐਨਾ ਸਬਰ,
ਤੂੰ ਥੋੜ੍ਹਾ ਜਿਹਾ ਮਿਲ ਕਿਉਂ ਨੀ ਜਾਂਦਾ
ਰੱਤ ਸਿਆਹੀ ਉੱਬਲੇ, ਕਲਮ ਦੇ ਸੰਗਲ ਟੁੱਟਣ।
ਕੈਦ ‘ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ।
ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ-ਭਰ ਵੰਡਾਂ, |
ਚੰਗੇ ਲੋਕੀ ਹੱਸ-ਹੱਸ ਝੋਲੀਆਂ ਭਰ-ਭਰ ਲੁੱਟਣ।ਅਫ਼ਜ਼ਲ ਅਹਿਸਨ ਰੰਧਾਵਾ
ਦੱਸ ਮੈਥੋਂ ਵੱਧ ਤੈਨੂੰ ਚਾਹੂ ਕੌਣ ਵੇ ਤੈਨੂੰ
ਰੋਦੇ ਨੂੰ ਮੈਥੋਂ ਬਿਨ੍ਹਾਂ ਚੁੱਪ ਕਰਾਊ ਕੌਣ ਵੇ ।
ਕਹਿੰਦਾ ਜਦ ਤੇਰਾ ਹੀ ਹੋ ਗਿਆਂ
ਫਿਰ ਤੇਰੇ ਕੋਲ ਹੀ ਆਵਾਂਗਾ
ਹਜ਼ਾਰਾਂ ਵਾਰ ਜਿਸ ਨੇ ਦਿਲ ਮੇਰਾ ਬਰਬਾਦ ਕੀਤਾ ਹੈ।
ਉਸੇ ਨੂੰ ਫੇਰ ਅੱਜ ਇਸ ਸਿਰਫਿਰੇ ਨੇ ਯਾਦ ਕੀਤਾ ਹੈ।ਚਮਨਦੀਪ ਦਿਓਲ
ਰੱਬ ਵਰਗੀ ਉਹ ਅਸਮਾਨ ਜਿਨ੍ਹਾਂ ਖੁਲ੍ਹਾ ਪਿਆਰ ਉਹਦਾ ,
ਚੰਨ ਵਰਗੀ ਉਹ ਤੇ ਮੈਂ ਸਾਰਾ ਸੰਸਾਰ ਉਹਦਾ
ਅਸੀਂ ਓ ਰਿਸ਼ਤੇ ਵੀ ਨਿਭਾਏ ॥
ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ
ਫੁਲ ਝੁਕ ਝੁਕ ਕੇ ਕਰ ਰਹੇ ਸਿਜਦਾ,
ਕੌਣ ਗੁੰਚਾ ਗੁਲਾਬ ਆਇਆ ਹੈ
ਠਹਿਰ ਜਾਂਦੀ ਹੈ ਹਰ ਨਜ਼ਰ ਉਸ ’ਤੇ,
ਐਸਾ ਉਸ ’ਤੇ ਸ਼ਬਾਬ ਆਇਆ ਹੈਰਾਜਿੰਦਰ ਸਿੰਘ ਜਾਲੀ
ਬਹੁਤ ਬਰਕਤ ਆ ਤੇਰੇ ਇਸ਼ਕ ‘ਚ
ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ