ਮਰ ਜਾਣੀਏ ਕਹਿ ਕੇ ਜੋ ਬੁਲਾਉਂਦੇ ਸਨ
ਦਿਲੋਂ ਉਹ ਜੀਂਦੀ ਰਹਿਣ ਦੀ ਅਸੀਸ ਸੀ ਦੇਂਦੇ
pyar shayari punjabi
ਧੀਆਂ ਆਡਾਂ ਕੰਜਕਾਂ ਭਰ-ਭਰ ਡੋਲ੍ਹਣ ਨੀਰ
ਪੁੱਤਰ ਦਰਿਆ ਅੱਥਰੇ ਕੰਢੇ ਜਾਵਣ ਚੀਰ
ਪੁੱਤਾਂ ਮਿਲਖਾਂ ਵੰਡੀਆਂ ਫੋਲੇ ਨੂੰਹਾਂ ਸੰਦੂਕ
ਧੀ ਦੇ ਪੋਟੇ ਪੂੰਝਦੇ ਬਾਪ ਦੀ ਅੱਖ ਨੀਰਸੁਰਿੰਦਰ ਅਤੈ ਸਿੰਘ
ਆਇਆ ਨੀ ਇਕ ਸੱਜਣ ਪਿਆਰਾ,
ਤਨ ਮਨ ਸਾਡਾ ਰੰਗ ਗਿਆ ਸਾਰਾ
ਇਕ ਰੰਗ ਸਾਡੇ ਮੱਥੇ ਲਾਇਆ,
ਕਰ ਗਿਆ ਸਾਰਾ ਲਾਲ ਪਸਾਰਾ
ਜਾਦੂਗਰ ਦੀ ਮੈਂ ਨਾ ਜਾਣੀਂ,
ਕਿਹੜੇ ਚਸ਼ਮਿਓਂ ਲੈ ਕੇ ਪਾਣੀ
ਮੇਰੀ ਅਜ਼ਲ ਦੀ ਪਿਆਸ ਮਿਟਾਈ,
ਐਸਾ ਜਾਦੂ ਕਰ ਗਿਆ ਭਾਰਾਸਿਮਰਤ ਕੌਰ
ਭਾਵ ਕਿੱਦਾਂ ਬਿਨ ਬੁਲਾਏ ਬੋਲਦੇ
ਕੀ ਕਹਾਂ ਜਾਦੂ ਬਿਆਨੀ ਓਸਦੀ
ਓਸਦੀ ਚੁੱਪ ਵਿਚ ਕਈ ਰਮਜ਼ਾਂ ਸ਼ਰੀਕ
ਸਮਝ ਤੋਂ ਉਪਜੀ ਨਾਦਾਨੀ ਓਸਦੀਸਿਮਰਤ ਕੌਰ
ਸਾਹਾਂ ਵਿਚ ਘੁਲ ਗਈ ਏ ਕਸਤੂਰੀ
ਫੁੱਲ ਬੋਲਾਂ ਦੇ ਕਿਸ ਖਲੇਰੇ ਨੇ
ਪਿਆਰ, ਨਫ਼ਰਤ, ਮਿਲਨ, ਬ੍ਰਿਹਾ ਸਜਣਾ
ਇਹ ਤਾਂ ਸਾਰੇ ਹੀ ਨਾਮ ਤੇਰੇ ਨੇਸਪਨ ਮਾਲਾ
ਹਨੇਰੀ ਰਾਤ ਨੂੰ ਜੋ ਕਰ ਸਕੇ ਤਬਦੀਲ ਦਿਲ ਵਾਂਗੂੰ,
ਤਮੰਨਾ ਹੈ ਕਿ ਹੋਵੇ ਇਸ ਤਰ੍ਹਾਂ ਕੁਝ ਰੌਸ਼ਨੀ ਵਰਗਾ।ਸੁਰਜੀਤ ਸਾਜਨ
ਸੱਚੀਓ ਸਾਥ ਦੇਣ ਵਾਲਿਆਂ ਦੀ ਇੱਕ ਨਿਸ਼ਾਨੀ ਹੁੰਦੀ ਹੈ
ਕਿ ਉਹ ਜ਼ਿਕਰ ਨਹੀਂ ਕਰਦੇ
ਬਸ ਹਮੇਸ਼ਾ ਫ਼ਿਕਰ ਕਰਿਆ ਕਰਦੇ ਨੇ
ਸਮਾ ਐਸੀ ਚੀਜ ਆ ਮਿੱਤਰਾ ਇਹ ਸੁਭਾਅ ਵੀ ਬਦਲ ਦਿੰਦਾ ਏ,
ਤੇ ਰਾਹ ਵੀ
ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ,
ਮੇਰੇ ਬਾਰੇ ਨਾ ਏਨਾ ਸੋਚਿਆ ਕਰ।ਵਿਜੇ ਵਿਵੇਕ
ਤੇਰੇ ਇਨਕਾਰ ਨੇ ਵੀ ਆਖ਼ਰ ਨੂੰ ਇਕਰਾਰ ਹੋ ਹੀ ਜਾਣਾ
ਸਬਰ ਮੇਰੇ ਨਾਲ ਤੈਨੂੰ ਪਿਆਰ ਹੋ ਹੀ ਜਾਣਾ
ਤੇਰੇ ਇਸ਼ਕ ਦਾ ਤਾਂ ਅੰਦਾਜ਼ ਏਹੀ ਲਗਦੈ
ਤੈਥੋਂ ਕਦੇ ਨਾ ਕਦੇ ਪਿਆਰ ਦਾ ਇਜ਼ਹਾਰ ਹੋ ਹੀ ਜਾਣਾਡਾ. ਸ਼ਰਨਜੀਤ ਕੌਰ
ਮੱਥੇ ‘ਤੇ ਬੁੱਲ੍ਹ ਪਲਕਾਂ ‘ਤੇ ਬੁੱਲ੍ਹ ਗੱਲਾਂ ’ਤੇ ਵੀ ਗੁਟਕਣ ਬੁੱਲ੍ਹ
ਹਿਕੋਂ ਧੜਕਣ ਰੂਹੋਂ ਫੜਕਣ ਗਾਵਣ ਟੁਣਕਣ ਗੂੰਜਣ ਬੁੱਲ੍ਹ
ਨੈਣਾਂ ਅੰਦਰ ਨੀਝਾਂ ਅੰਦਰ ਵਾਂਗ ਗੁਲਾਬ ਦੇ ਮਹਿਕਣ ਬੁੱਲ੍ਹ
ਹਰ ਦਰਪਣ ‘ਚੋਂ ਵੇਖਣ ਮੈਨੂੰ ਪਰ ਨਾ ਤੇਰੇ ਬੋਲਣ ਬੁੱਲ੍ਹਸ਼੍ਰੀਮਤੀ ਕਾਨਾ ਸਿੰਘ
ਜੇ ਹੋਵੇ ਪਿਆਰ ਸੱਚਾ ਤਾਂ ਯਕੀਨਨ ਮਿਲ ਹੀ ਜਾਂਦਾ ਹੈ,
ਬਸ਼ਰਤੇ ਕੋਲ ਹੋ ਦੱਸੀਏ ਖ਼ੁਦਾ ਨੂੰ ਦਿਲ ਦੀਆਂ ਚਾਹਵਾਂ।ਦੇਵਿੰਦਰ ਦਿਲਰੂਪ (ਡਾ.)