ਉਹ ਲੋਕ ਵੀ ਹੁਣ ਮੈਨੂੰ ਬਦਲਿਆ ਹੋਇਆ ਕਹਿੰਦੇ ਨੇ
ਜੋ ਖਦ ਹੁਣ ਪਹਿਲਾਂ ਵਰਗੇ ਨਹੀਂ ਰਹੇ
punjabi written status
ਨ੍ਹੇਰੇ ਘਰ ਤੋਂ ਸੂਰਜ ਤਕ ਮੈਂ ਜਦ ਵੀ ਪੁਲ ਬਣਿਆ
ਲਾਸ਼ਾਂ ਬਣ ਬਣ ਰਾਹੀਂ ਰੁਲ਼ਦੇ ਪੁਤ ਵਿਖਾਏ ਮੌਸਮ ਨੇਮੰਗਤ ਰਾਮ ਭੋਲੀ
ਰਲ ਗਈ ਹੈ ਏਸ ਵਿਚ ਇੱਕ ਬੂੰਦ ਤੇਰੇ ਇਸ਼ਕ ਦੀ,
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਲੀ ਲਈ।ਅੰਮ੍ਰਿਤਾ ਪ੍ਰੀਤਮ
ਜੋ ਲੋਕ ਵਕਤ ਆਉਣ ਤੇ ਬਦਲ ਜਾਣ |
ਉਹ ਕਦੀ ਕਿਸੇ ਦੇ ਸਕੇ ਨਹੀਂ ਹੁੰਦੇ ।
ਜੇ ਮਨੁੱਖ ਕੋਲ ਕਲਪਨਾ ਨਾ ਹੁੰਦੀ ਤਾਂ ਉਸ ਨੂੰ ਜਮਾਦਾਰਨੀ ਜਾਂ ਮਹਾਰਾਣੀ ਵਿਚ ਕੋਈ ਅੰਤਰ ਨਹੀਂ ਸੀ ਦਿਖਾਈ ਦੇਣਾ।
ਨਰਿੰਦਰ ਸਿੰਘ ਕਪੂਰ
ਤੇਰੇ ਦਿਲ ਵਿੱਚ ਮੁਹੱਬਤ ਵਰਗੀ ਖ਼ੁਸ਼ਬੋਈ ਨਹੀਂ।
ਇੰਜ ਲਗਦੈ ਜਿੱਦਾਂ ਦੁਨੀਆ ‘ਚ ਤੇਰਾ ਕੋਈ ਨਹੀਂ।ਜਨਕ ਰਾਜ ਜਨਕ
ਰਾਤ ਭਰ ਇੰਤਜ਼ਾਰ ਕੀਤਾ
ਉਸਦੇ ਜਵਾਬ ਦਾ
ਪਰ ਸਵੇਰ ਤੱਕ ਅਹਿਸਾਸ ਹੋਇਆ
ਕਿ ਜਵਾਬ ਨਾ ਆਉਣਾ ਹੀ ਜਵਾਬ ਹੈ
ਜਿਸ ’ਚ ਪਤਨੀ ਦਾਅ ‘ਤੇ ਲਾਉਣਾ ਯੋਗ ਸੀ
ਅਜ ਵੀ ਉਸ ਵਿਰਸੇ ਦੀਆਂ ਮਸ਼ਹੂਰੀਆਂਸਿਰੀ ਰਾਮ ਅਰਸ਼
ਉਸ ਚੌਕ ਤੀਕ ਬਸ ਜੇ ਨਿਭਣਾ ਹੈ ਸਾਥ ਆਪਣਾ,
ਉਹ ਵਕਤ ਹੀ ਨਾ ਆਵੇ, ਏਨੀ ਕੁ ਚਾਲ ਰੱਖਾਂ।ਹਰਪਾਲ ਭੱਟੀ
ਕਿਸੇ ਟੁੱਟੇ ਹੋਏ ਮਕਾਨ ਦੀ ਤਰਾਂ
ਹੋ ਗਿਆ ਹੈ ਇਹ ਦਿਲ
ਕੋਈ ਰਹਿੰਦਾ ਵੀ ਨਹੀਂ
ਤੇ ਵਿਕਦਾ ਵੀ ਨਹੀਂ
ਆਪਣੀ ਉਮਰ ਵਿਚੋਂ ਇਸਤਰੀ ਜਿਤਨੇ ਸਾਲ ਘਟਾ ਕੇ ਦਸਦੀ ਹੈ, ਉਤਨੇ ਸਾਲ ਉਹ ਉਸ ਇਸਤਰੀ ਦੀ ਉਮਰ ਵਿੱਚ ਜੋੜ ਦਿੰਦੀ ਹੈ, ਜਿਹੜੀ ਉਸ ਨੂੰ ਚੰਗੀ ਨਹੀਂ ਲਗਦੀ।
ਨਰਿੰਦਰ ਸਿੰਘ ਕਪੂਰ
ਫਟਕਣ ਦਿੱਤੇ ਸੰਗਤਾਂ ਨੇ ਰੂਹ ਨੇੜੇ ਨਾ,
ਸ਼ਬਦ ਗੁਰਾਂ ਦੇ ਬੇਸ਼ਕ ਮੂੰਹ ’ਤੇ ਚੜ੍ਹੇ ਰਹੇ।