ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
punjabi written status
ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
ਬਾਗ਼ ਵਿਚ ਹੱਸ ਪੈਂਦੀ ਏ ਤ੍ਰੇਲ
ਨਾਲ ਹੀ ਰੋ ਹੱਸ ਰਿਹਾ ਏ ਕੋਈ ਗੁਲਾਬਅਹਿਮਦ ਜ਼ਫ਼ਰ
ਘਰ ਮਿਰੇ ਵਿਚ ਵੰਨ-ਸੁਵੰਨੇ ਤੁਹਫ਼ਿਆਂ ਲਈ ਥਾਂ ਨਹੀਂ
ਸਿਰਫ਼ ਦਿਲ ਵਿਚ ਆਪਣੇ ਸਤਕਾਰ ਲੈ ਕੇ ਪਰਤਣਾਦੇਵ ਦਰਦ
ਚਿੰਤਨ ਜਾਂ ਅਨੁਭਵ ਤੋਂ ਬਿਨਾਂ ਲਿਖਦਾ ਨਵਾਂ ਕੋਈ ਨਹੀਂ
ਜਾਪਦੈ ਅਹਿਸਾਸ ਬਿਨ ਦਿਲ ਦੀ ਜੁਬਾਂ ਕੋਈ ਨਹੀਂਕੈਪਟਨ ਰਵਿੰਦਰ ਸੂਦ ‘ਜਨੂੰ
ਸ਼ੋਰ ਹੈ ਵਿਰਲਾਪ ਹੈ ਕੁਰਲਾਟ ਮਾਰੋ-ਮਾਰ ਹੈ
ਜਬਰ ਦੇ ਗੋਡੇ ਤਲੇ ਇਨਸਾਨੀਅਤ ਗੁਜਰਾਤ ਦੀਪਿਆਰਾ ਸਿੰਘ ਸੰਘੋਲ
ਚੀਕਦਾ ਹੈ ਜੋ ਸੁਣਾਈ ਦਿੰਦਾ ਹੈ।
ਮਨ ਦਾ ਪੰਛੀ ਦੁਹਾਈ ਦਿੰਦਾ ਹੈ।
ਕੀ ਲਿਖਾਂ ਮੈਂ ਹਵਾ ਦੇ ਪੁੱਤਰਾਂ ਤੇ,
ਬਿਰਛ ਬੋਲਦਾ ਦਿਖਾਈ ਦਿੰਦਾ ਹੈ।ਅਸਲਮ ਹਬੀਬ
ਅਪਣੇ ਘਰਾਣੇ ਦੀ ਉਹ ਪਹਿਚਾਣ ਬਣਨ ਗ਼ਜ਼ਲਾਂ
ਸੰਧੂ ਜਿਨ੍ਹਾਂ ‘ਚੋਂ ਦਿਸਦੇ ਨੇ ਮੁਰਸ਼ਦਾਂ ਦੇ ਚਿਹਰੇਅਮਰਜੀਤ ਸੰਧੂ
ਵੇਖੇ ਜਦੋਂ ਬਦਲ ਕੇ ਮੈਂ ਔਕੜਾਂ ਦੇ ਚਿਹਰੇ
ਬੈਠੇ ਸੀ ਤਾੜ ਵਿਚ ਹੀ ਕੁਝ ਦੋਸਤਾਂ ਦੇ ਚਿਹਰੇਜਗਜੀਤ ਨਰੂਲ
ਭਗਤ ਸਿੰਘ ਨੇ ਫਾਂਸੀ ਚੜ੍ਹ ਕੇ ਦੇਸ਼ ‘ਚੋਂ ਕੱਢਿਆ ਸੀ ਜੋ,
ਹੁਣ ਨਵੀਂ ਪੀੜ੍ਹੀ ਗੁਲਾਮੀ ਕਰਨ ਉਸ ਦੇ ਫਿਰ ਗਈ।ਰਣਜੀਤ ਸਿੰਘ ਧੂਰੀ
ਨੰਗੇ ਜਦੋਂ ਮੈਂ ਕੀਤੇ ਕੁਝ ਦੋਸਤਾਂ ਦੇ ਚਿਹਰੇ
ਦਰਅਸਲ ਨਿਕਲੇ ਮੇਰੇ ਸਭ ਦੁਸ਼ਮਣਾਂ ਦੇ ਚਿਹਰੇਦੇਸ ਰਾਜ ਜੀਤ
ਜਦ ਆਪਣੇ ਵੀ ਨਹੀਂ ਬਣਦੇ ਆਪਣੇ, ਦੋਸ਼ ਦਵੇਂ ਕਿਉਂ ਗੈਰਾਂ ਨੂੰ,
ਬਸ ਦਿਲ ਤਾਈਂ ਸਮਝਾਉਣਾ ਪੈਂਦੈ ਗ਼ਮ ਨੂੰ ਹੋਰ ਵਧਾ ਕੇ ਹੀ।ਆਰ, ਐਸ, ਫ਼ਰਾਜ਼