ਆਸ ਦੀ ਲਾਲੀ ਮੱਥੇ ਧਰ ਕੇ ਸੂਰਜ ਬਣ ਕੇ ਆਇਆ ਸੀ
ਉਸ ਵੀ ਸਾਡਾ ਜੁਗਨੂੰ ਵਰਗਾ ਨੂਰ ਹੰਢਾਇਆ ਸ਼ਾਮ ਢਲੇ
punjabi written status
ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ
ਅਸੀਂ ਜ਼ਰਾ ਦਿਲ ਦੇ ਸਾਫ਼ ਹਾਂ
ਇਸੇ ਲਈ ਥੋੜੇ ਲੋਂਕਾ ਦੇ ਖ਼ਾਸ ਹਾਂ
ਖਿੜਿਆ ਨਾ ਕਦੇ ਕਿਰਤ ਦਾ ਗੁਲਾਬ ਮੇਰੇ ਦੋਸਤਾ।
ਬਣ ਬਣ ਕੇ ਰਹੇ ਬਿਖਰਦੇ ਖ਼ਵਾਬ ਮੇਰੇ ਦੋਸਤਾ।ਮੀਤ ਖਟੜਾ (ਡਾ.)
ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ ,
ਪਰ ਫੜ ਜਰੂਰ ਲਈ ਦੀਆਂ
ਮੁਸਕਰਾਉਣ ਦੀ ਆਦਤ ਹੈ ਸੱਜਣਾਂ
ਉਦਾਸੀਆਂ ਦੇ ਮੂੰਹ ਨੀਂ ਲਗਦੇ ਅਸੀਂ
ਸਿਰ ਉਠਾ ਕੇ ਜੀਣ ਦਾ ਵੱਲ ਸਿੱਖ ਲੈ,
ਇਸ ਤਰ੍ਹਾਂ ਘੁਟ-ਘੁਟ ਕੇ ਮਰਨਾ ਛੱਡ ਦੇ।ਭੁਪਿੰਦਰ ਸੰਧੂ
ਦੁਰਭਾਗ ਇਹ ਹੈ ਕਿ ਮਨੁੱਖ ਪ੍ਰਸੰਸਾ ਕਰਨ ਵਾਲੇ ਦੀ, ਸੇਵਾ ਕਰਨ ਵਾਲੇ ਨਾਲੋਂ ਵੀ, ਵਧੇਰੇ ਕਦਰ ਕਰਦਾ ਹੈ।
ਨਰਿੰਦਰ ਸਿੰਘ ਕਪੂਰ
ਪਹਿਲੂ ‘ਚ ਤੇਰੇ ਵੱਸਦਾ ਸਾਰਾ ਜਹਾਨ ਮੇਰਾ
ਮੈਂ ਕਹਿਕਸ਼ਾਂ ਹਾਂ ਤੇਰੀ ਤੂੰ ਆਸਮਾਨ ਮੇਰਾਸੁਖਵਿੰਦਰ ਅੰਮ੍ਰਿਤ
ਕੋਈ ਤਬੀਤ ਇਹੋ ਜਿਹਾ ਦਿਓ ਕਿ ਮੈਂ ਚਾਲਾਂਕ ਹੋ ਜਾਵਾਂ
ਕਿ ਬਹੁਤ ਤਕਲੀਫ਼ ਦਿੰਦੀ ਹੈ ਮੈਨੂੰ ਸਾਦਗੀ ਮੇਰੀ
ਮੋਹ, ਮੁਹੱਬਤ, ਪਿਆਰ ਦੇ ਹੁਣ ਅਰਥ ਸਮਝਾਈਏ ਕਿਵੇਂ,
ਤਨ-ਬਦਨ ਤੱਕਦੈ, ਕੋਈ ਪੜ੍ਹਦਾ ਨਹੀਂ ਦਿਲ ਦੀ ਕਿਤਾਬ।ਕੈਲਾਸ਼ ਅਮਲੋਹੀ
ਤਿਣਕਾ ਤਿਣਕਾ ਚੁੱਗ ਕੇ ਖੁਦ ਨੂੰ ਬਣਾਇਆ ਏ ਮੈਂ
ਮੈਨੂੰ ਇਹ ਨਾਂ ਕਿਹੋ ਬਹੁਤ ਮਿਲਣਗੇ ਤੇਰੇ ਵਰਗੇ