ਮੰਨ ਲੈਂਦੇ ਤਾਂ ਦੱਸੋ ਕੀਕਣ ਮੰਨ ਲੈਂਦੇ,
ਮੁਨਸਿਫ਼ ਤਾਂ ਮਕਤੂਲ ਨੂੰ ਕਾਤਿਲ ਕਹਿੰਦਾ ਸੀ।
punjabi written status
ਖੌਰੇ ਕੇਸ ਗਲੀ ‘ਚੋਂ ਮੈਂ ਹਾਂ ਲੰਘਦੀ ਪਈ
ਡਰਦੀ ਡਰਦੀ ਸਹਿਮੀ ਸਹਿਮੀ ਕੰਬਦੀ ਪਈ
ਹਰ ਬੂਹੇ ’ਤੇ ਰੁਕਦੀ ਰੁਕ ਕੇ ਟੁਰ ਪੈਂਦੀ
ਖ਼ੌਰੇ ਕੀਹਨੂੰ ਲੱਭਦੀ ਮੈਂ ਕੀ ਮੰਗਦੀ ਪਈ
ਰੂਪ ਦੀਆਂ ਗਲੀਆਂ ਦੇ ਵਿਚ ਗੁਆਚ ਗਈ
ਕੁੜੀਏ ਤੂੰ ਬੇ-ਰੰਗਾਂ ਤੋਂ ਰੰਗ ਮੰਗਦੀ ਪਈਸੁਰਜੀਤ ਸਖੀ
ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ !
ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ
ਤੇਰੀਆਂ ਯਾਦਾਂ ਨੂੰ ਰੋਕ ਕੇ ਰੱਖਿਆ ਕਰ ਸੱਜਣਾ
ਇਹ ਮੇਰਾ ਸਾਹ ਰੋਕਣ ਨੂੰ ਫਿਰਦੀਆਂ ਨੇ
ਫੁੱਲ, ਪੱਤਿਆਂ ਤੇ ਤਾਰਾਂ ਉੱਤੇ, ਲਟਕ ਰਹੇ ਹੰਝੂ ਹੀ ਹੰਝੂ,
ਚੰਦਰਮਾ ਦੀ ਗੋਦੀ ਬਹਿ ਕੇ, ਹਉਕੇ ਭਰਦੀ ਰਾਤ ਰਹੀ ਹੈ।ਗੁਰਦਿਆਲ ਦਲਾਲ
ਧਾਰਮਿਕ ਸਥਾਨ ਤੇ ਹੱਸਣ ਦੀ ਆਗਿਆ ਨਾ ਹੋਣ ਕਰਕੇ, ਉਥੇ ਹਰ ਕੋਈ ਆਪਣੀ ਉਮਰ ਨਾਲੋਂ ਵੱਡਾ ਨਜ਼ਰ ਆਉਂਦਾ ਹੈ।
ਨਰਿੰਦਰ ਸਿੰਘ ਕਪੂਰ
ਜਿਸਮ ਤਕ ਹੀ ਤਾਂ ਨਹੀਂ ਸੀਮਤ ਅਸਰ ਪੌਸ਼ਾਕ ਦਾ
ਬਦਲਦੀ ਹੈ ਸੋਚ ਵੀ ਪਹਿਰਾਵਿਆਂ ਦੇ ਨਾਲ ਨਾਲਸੁਰਜੀਤ ਸਖੀ
ਗੱਲ ਮਿੱਤਰਾਂ ਦੀ ਕਦੇ ਨਹੀਓ ਮੋੜਦੇ
ਨੀ ਰੱਖਦੇ ਆਂ ਮੁੱਛਾਂ ਮੋੜਕੇ॥
ਜੇ ਤੂੰ ਬੁਰਾ ਨਾਂ ਮਨਾਵੇਂ ਤਾਂ ਸ਼ਤਾਨੀ ਆਖਲਾਂ ?
ਇਸ ਪਿਆਰ ਨੂੰ ਮੈਂ ਸੱਜਣਾ ਗੁਲਾਮੀ ਆਖਲਾਂ
ਬਚਾਉਣਾ ਸ਼ੀਸ਼ਿਆਂ ਨੂੰ ਹੋ ਗਿਆ ਔਖਾ ਜ਼ਮਾਨੇ ਵਿਚ,
ਜ਼ਮਾਨੇ ਦਾ ਸੁਭਾਅ ਦਿਲ ਤੋੜਨਾ, ਸੰਭਾਲਣਾ ਵੀ ਹੈ।ਬਲਵੰਤ ਚਿਰਾਗ
ਤੂੰ ਹਵਾ ਏਂ, ਇਸ ਤਰ੍ਹਾਂ ਖਹਿ ਕੇ ਨਾ ਜਾਹ
ਨੰਗਿਆਂ ਰੁੱਖਾਂ ਦੀਆਂ ਸ਼ਾਖਾਂ ਤੋਂ ਡਰਅਮ੍ਰਿਤਾ ਪ੍ਰੀਤਮ
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,
ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ