ਰਾਈਆਂ-ਰਾਈਆਂ-ਰਾਈਆਂ
ਲਿਖੀਆਂ ਲੇਖ ਦੀਆਂ
ਪੇਸ਼ ਤੱਤੀ ਦੇ ਆਈਆਂ
ਕਿਹੜੇ ਭੁੰਨ ਕੇ ਦਾਣੇ ਬੀਜ ਤੇ
ਛੁਰੀਆਂ ਕਾਲਜੇ ਲਾਈਆਂ
ਸੱਜਣਾਂ ਬਾਝੋਂ ਦਿਲ ਨਹੀਂ ਲੱਗਦਾ
ਹੁੰਦੀਆਂ ਨਹੀਂ ਪੜ੍ਹਾਈਆਂ
ਰਾਤ ਹਨ੍ਹੇਰੀ ‘ਚੋਂ
ਲੱਭਾਂ ਯਾਰ ਦੀਆਂ ਪਰਛਾਈਆਂ।
punjabi tapp
ਬਲਬੀਰ ਕੁਰ ਨਖਰੋ
ਬੂਹੇ ਉੱਤੇ ਤੇਲ ਚੁਆ ਬੀਬੀ
ਇਹਨਾਂ ਪੇਕਿਆਂ ਦੇ ਸ਼ਗਨ ਮਨਾ ਬੀਬੀ
ਮਾਮੀਆਂ ਨੂੰ ਪੱਲਾ ਪੁੜੀ ਪਾ ਬੀਬੀ
ਭਤੀਜਿਆਂ ਨੂੰ ਗਲ ਨਾਲ ਲਾ ਬੀਬੀ
ਅੰਮਾਂ ਜਾਇਆਂ ਦੇ ਸ਼ਗਨ ਮਨਾ ਬੀਬੀ
ਦਿਨ ਤੀਆਂ ਦੇ ਹੋ ਗੇ ਪੂਰੇ,
ਪੂਰਾ ਸਉਣ ਲੰਘਾ ਕੇ।
ਵਿੱਚ ਸਉਣ ਦੇ ਹੋ ਕੇ ‘ਕੱਠੀਆਂ,
ਭਾਦੋਂ ਵਿਛੜੀਆਂ ਆ ਕੇ।
ਰੱਬ ਰੱਖੀਆਂ ਤਾਂ ਅਗਲੇ ਵਰ੍ਹੇ ਵੀ,
ਏਥੇ ਮਿਲਣਾ ਆ ਕੇ।
ਤੀਆਂ ਨੂੰ ਵਿਦਿਆ ਕਰੋ…..,
ਰੱਬ ਦਾ ਸ਼ੁਕਰ ਮਨਾ ਕੇ।
ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ,
ਮੁੰਦਰਾਂ ਦੇ ਵਿੱਚੋ ਤੇਰਾ ਮੂੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾ ਮੈਨੂੰ ਤੂੰ ਦਿਸਦਾ,
ਵੇ ਮੈ ………,
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ‘ਮਡਿਆਣੀ’
ਲਾ ਕੇ ਸ਼ੁਕੀਨੀ ਬਣਨ ਮਜਾਜਣਾਂ
ਉੱਥੇ ਕੀ ਅੰਨ੍ਹੀ ਕੀ ਕਾਣੀ
ਪਿੰਡ ਦੇ ਮੁੰਡੇ ਨਾਲ ਲਾ ਕੇ ਯਾਰੀ
ਭੋਗਣ ਉਮਰ ਨਿਆਣੀ
ਇਸ ਪਟੋਲੇ ਦੀ
ਸਿਫਤ ਕਰੀ ਨੀ ਜਾਣੀ।
ਨੰਦ ਕੁਰ ਕੁੜੀਏ ਕੰਮ ਤਾਂ ਹੁੰਦੇ ਰਹਿਣਗੇ ਆਪੇ
ਨੀ ਆ ਜਾ ਧੀਏ ਸਰਦਲ ਤੇ
ਤੇਲ ਚੋਅ ਨੀ ਆਏ ਨੇ ਕੇਰੇ ਮਾਪੇ
ਢਾਈਏ ! ਢਾਈਏ!! ਢਾਈਏ!
ਪਿੰਡੋਂ ਬਾਹਰ ਪਿੱਪਲ ਬਰੋਟੇ,
ਰਲ ਮਿਲ ਪੀਂਘਾਂ ਪਾਈਏ।
ਗਿੱਧਿਆਂ ਦੇ ਪਿੜ ਵੱਲ ਨੂੰ,
ਬਣ ਕੇ ਮੇਲਣਾ ਜਾਈਏ।
ਤੀਆਂ ਸਉਣ ਦੀਆਂ…….
ਭਾਗ ਪਿੱਪਲਾਂ ਨੂੰ ਲਾਈਏ।
ਜੋਗੀ ਆ ਨੀ ਗਿਆ,
ਫੇਰਾ ਪਾ ਨੀ ਗਿਆ,
ਕੋਈ ਵਿਸ਼ੇਅਰ ਨਾਗ,
ਲੜਾ ਨੀ ਗਿਆ,
ਕੋਈ …….,
ਨਿੱਕੇ ਹੁੰਦੇ ਦੇ ਮਰ ਗਏ ਮਾਪੇ
ਪਲਿਆ ਨਾਨਕੀਂ ਰਹਿ ਕੇ
ਸੱਤ ਸਾਲਾਂ ਦਾ ਲਾ ਤਾ ਪੜ੍ਹਨੇ
ਪੜ੍ਹ ਗਿਆ ਨੰਬਰ ਲੈ ਕੇ
ਬਈ ਵਾਂਗ ਹਨੇਰੀ ਆਈ ਜਵਾਨੀ
ਲੋਕੀ ਤੱਕਦੇ ਬਹਿ ਕੇ
ਪੱਟਤੀ ਹੂਰ ਪਰੀ ।
ਤੋਂ ਵੀ ਨਾਨਕੀਂ ਰਹਿ ਕੇ
ਨਾਨਕੀਆਂ ਨੂੰ ਖਲ ਕੁੱਟ ਦਿਓ ਜੀ
ਜੀਹਨਾਂ ਧੌਣ ਪੱਚੀ ਸਰ ਖਾਣਾ (ਸੇਰ)
ਸਾਨੂੰ ਪੂਰੀਆਂ ਜੀ
ਜੀਹਨਾਂ ਮੁਸ਼ਕ ਲਿਆਂ ਰੱਜ ਜਾਣਾ
ਮੇਰੇ ਪੰਜਾਬ ਦੇ ਮੁੰਡੇ ਦੇਖ ਲਓ,
ਜਿਉਂ ਲੋਹੇ ਦੀਆਂ ਸਰੀਆਂ।
ਕੱਠੇ ਹੋ ਕੇ ਜਾਂਦੇ ਮੇਲੇ,
ਡਾਂਗਾਂ ਰੱਖਦੇ ਖੜ੍ਹੀਆਂ।
ਜਿਦ ਜਿਦ ਕੇ ਓਹ ਪਾਉਣ ਬੋਲੀਆਂ,
ਸਹਿੰਦੇ ਨਾਹੀਂ ਤੜੀਆਂ।
ਢਾਣੀ ਮਿੱਤਰਾਂ ਦੀ..
ਕੱਢ ਦੂ ਤੜੀਆਂ ਅੜੀਆਂ।
ਜਦ ਘਰ ਜਨਮੀ ਧੀ ਵੇ ਨਰੰਜਣਾ,
ਸੋਚੀਂ ਪੈ ਗਏ ਜੀ ਵੇ ਨਰੰਜਣਾ,
ਸੋਚੀਂ ……,