ਸੁਣ ਵੇ ਮੁੰਡਿਆ ਜੈਕੇਟ ਵਾਲਿਆ
ਜੈਕੇਟ ਲੱਗੇ ਪਿਆਰੀ
ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
ਵੇ ਇੱਕ ਦਿਲ ਕਰਦਾ ਲਾ ਲਵਾਂ ਦੋਸਤੀ ਇੱਕ ਦਿਲ ਕਰਦਾ ਯਾਰੀ
ਤੇਰੀ ਜੈਕੇਟ ਨੇ ਪੱਟ ਤੀ ਕੁੜੀ ਕੁਵਾਰੀ ਵੇ ਤੇਰੀ ਜੈਕੇਟ ਨੇ
punjabi tapp
ਸੁਣ ਵੇ ਦਿਉਰਾ ਫੌਰਨ ਵਾਲਿਆ
ਲੱਗੇਂ ਜਾਨ ਤੋਂ ਮਹਿੰਗਾ
ਵੇ ਲੈ ਜਾ ਮੇਰਾ ਲੱਕ ਮਿਣਕੇ
ਮੇਲੇ ਗਿਆ ਤਾਂ ਲਿਆ ਦੇਈਂ ਲਹਿੰਗਾ !
ਇਹ ਗੱਲ ਤੇਰੀ ਮਾੜੀ ਕੁੜੀਏ
ਤੇਲ ਪੱਟਾਂ ਤੇ ਮਲਦੀ
ਜੇ ਕਿਸੇ ਨੇ ਫੜ ਕੇ ਢਾਹ ਲਈ
ਫੇਰ ਫਿਰੇਂਗੀ ਲੜਦੀ
ਵਿਚ ਦਰਵਾਜ਼ੇ ਦੇ
ਅੱਧੀ ਰਾਤ ਕੀ ਕਰਦੀ
ਸੁਣ ਨੀਂ ਮੇਲਣੇ ਨੱਚਣ ਵਾਲੀਏ ਸੁਣ ਲੈ ਮੇਰੀ ਗੱਲ ਖੜ ਕੇ
ਪਿੰਡ ਦੇ ਲੋਕੀ ਦੇਖਣ ਜਾਗੋ ,ਪਿੰਡ ਦੇ ਲੋਕੀ ਦੇਖਣ ਜਾਗੋ ਕੰਧਾਂ ਤੇ ਚੜ ਚੜ ਕੇ
ਕਿ ਸੋਹਣਾਂ ਛੈਲ ਛਬੀਲਾ ਗੱਭਰੂ ,ਸੋਹਣਾਂ ਛੈਲ ਛਬੀਲਾ ਗੱਭਰੂ
ਖੜ ਗਿਆ ਬਾਹੋਂ ਫੜ ਕੇ ਮੈਂ ਮਰਜਾਣੀ ਦਾ ਨਰਮ ਕਾਲਜਾ ਧੜਕੇ
ਮੈਂ ਮਰਜਾਣੀ ਦਾ ਨਰਮ ਕਾਲਜਾ ਧੜਕੇ
ਚਿੱਟਾ ਕੁੜਤਾ ਪੈਂਟ ਬਦਾਮੀ ,ਰੱਖਦਾ ਬੋਦੀਆਂ ਵਾਹ ਕੇ
ਕੁੜੀਆਂ ਤੋਂ ਪੱਟਿਆ ਤੁਰਦਾ ਹੁਲਾਰਾ ਖਾ ਕੇ
ਅੱਧੀ ਰਾਤੋਂ ਉੱਠਿਆ ਵਰੋਲਾ
ਘਰ ਤੇਰੇ ਨੂੰ ਆਇਆ
ਮੱਚਦੇ ਦੀਵੇ ਗੁੱਲ ਹੋ ਜਾਂਦੇ
ਹੱਥ ਡੌਲੇ ਨੂੰ ਪਾਇਆ
ਸੁੱਤੀਏ ਜਾਗ ਪਈ
ਜਾਨ ਹੀਲ ਕੇ ਆਇਆ
ਦਿਓਰਾਣੀ ਦੁੱਧ ਰਿੜਕੇ ਜੇਠਾਣੀ ਦੁੱਧ ਰਿੜਕੇ
ਦਿਓਰਾਣੀ ਦੁੱਧ ਰਿੜਕੇ ਜੇਠਾਣੀ ਦੁੱਧ ਰਿੜਕੇ
ਮੈਂ ਲੈਨੀ ਆਂ ਵਿੜਕਾਂ ਵੇ
ਸਿੰਘਾ ਲਿਆ ਬੱਕਰੀ ਦੁੱਧ ਰਿਕਾਂ ਵੇ
ਸਿੰਘਾ ਲਿਆ ਬੱਕਰੀ ਦੁੱਧ ਰਿਕਾਂ ਵੇ
ਜੇ ਮੁੰਡਿਓ ਤੁਸੀਂ ਵਿਆਹ ਵੇ ਕਰਾਉਣਾ
ਦਾਜ ਤੋਂ ਦੱਸੋ ਤੁਸੀਂ ਕੀ ਲੈਣਾ
ਮੁੰਡਿਓ ਵੇ ਸੋਹਣੀ ਨਾਰ ਉਮਰਾਂ ਦਾ ਗਹਿਣਾ ਮੁੰਡਿਓ ਵੇ
ਮੈਂ ਤੇ ਜਠਾਣੀ ਦੋਵੇਂ ਤੀਰਥਾਂ ਨੂੰ ਚੱਲੀਆਂ,
ਜੇਠ ਖੜ੍ਹਾ ਪੁੱਛੇ,
ਦੋਵੇਂ ਕਲੀਆਂ ਕਿਉਂ ਚੱਲੀਆਂ।
ਟੈਮ ਗੱਡੀ ਦਾ ਹੋਣ ਲੱਗਿਆ,
ਨੀ ਜੇਠ ਮਾਰ ਕੇ,
ਦੁਹੱਥੜਾ ਰੋਣ ਲੱਗਿਆ।
ਨੀਂ ਮੈਂ ਨੱਚਾਂ ,ਨੱਚਾਂ ,ਨੱਚਾਂ
ਨੀਂ ਮੈਂ ਅੱਗ ਵਾਂਗੂ ਮੱਚਾ ਫੇਰ ਦੇਖ ਦੇਖ
ਕੁੜੀਆਂ ਇਹ ਕਹਿਣਗੀਆਂ
ਅੱਡੀ ਵੱਜੂ ਤੇ ਧਮਕਾਂ ਪੈਂਣਗੀਆਂ
ਅੱਡੀ ਵੱਜੂ ਤੇ ਧਮਕਾਂ ਪੈਣਗੀਆਂ
ਗਿੱਧੇ ਵਿੱਚ ਤੂੰ ਨੱਚਦੀ
ਮਾਰ ਮਾਰ ਕੇ ਅੱਡੀ
ਮੁੰਡੇ ਵੀ ਬੈਠੇ ਨੇ
ਬੈਠੇ ਨੇ ਮੂੰਹ ਟੱਡੀ।
ਮੇਰੇ ਜੇਠ ਦਾ ਮੁੰਡਾ,
ਨੀ ਬੜਾ ਸ਼ੌਂਕੀ।
ਕੱਲ੍ਹ ਮੇਲੇ ਨੀ ਗਿਆ,
ਲਿਆਇਆ ਕੱਜਲ ਦੀ ਡੱਬੀ।
ਕਹਿੰਦਾ ਪਾ ਚਾਚੀ,
ਨੀ ਅੱਖ ਮਿਲਾ ਚਾਚੀ।