ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਉੱਥੋਂ ਦੇ ਦੋ ਬਲਦ ਸੁਣੀਂਦੇ
ਗਲ ਵਿੱਚ ਉਹਨਾਂ ਦੇ ਟੱਲੀਆਂ
ਭੱਜ-ਭੱਜ ਕੇ ਉਹ ਮੱਕੀ ਬੀਜਦੇ
ਗਿੱਠ-ਗਿੱਠ ਲੱਗੀਆਂ ਛੱਲੀਆਂ
ਮੇਲਾ ਮੁਕਸਰ ਦਾ
ਦੋ ਮੁਟਿਆਰਾਂ ਚੱਲੀਆ…!
punjabi tapp
ਹੁੱਲ ਗਈ,ਹੁੱਲ ਗਈ,
ਹੁੱਲ ਗਈ ਵੇ,
ਸੀਟੀ ਮਾਰ ਚੁਵਾਰਾ ਤੇਰਾ ਭੁੱਲ ਗਈ ਵੇ,
ਸੀਟੀ ਮਾਰ………
ਪਿੰਡ ਤਾਂ ਸਾਡੇ
ਪਿੰਡ ਤਾਂ ਸਾਡੇ ਡੇਰਾ ਸਾਧ ਦਾ,
ਮੈਂ ਸੀ ਗੁਰਮੁਖੀ ਪੜ੍ਹਦਾ।
ਬਹਿੰਦਾ ਸਤਿਸੰਗ ‘ਚ,
ਮਾੜੇ ਬੰਦੇ ਕੋਲ ਨੀ ਖੜ੍ਹਦਾ।
ਜੇਹੜਾ ਫੁੱਲ ਵਿੱਛੜ ਗਿਆ,
ਮੁੜ ਨੀ ਬੇਲ ‘ਤੇ ਚੜ੍ਹਦਾ।
ਬੋਲੀਆਂ ਪੌਣ ਦੀ ਹੋਗੀ ਮਨਸ਼ਾ,
ਆ ਕੇ ਗਿੱਧੇ ਵਿੱਚ ਵੜਦਾ।
ਨਾਲ ਸ਼ੌਕ ਦੇ ਪਾਵਾਂ ਬੋਲੀਆਂ,
ਮੈਂ ਨੀ ਕਿਸੇ ਤੋਂ ਡਰਦਾ।
ਨਾਉਂ ਪਰਮੇਸ਼ਰ ਦਾ,
ਲੈ ਕੇ ਗਿੱਧੇ ਵਿੱਚ ਵੜਦਾ…!
ਸੋਹਣੀ ਜਿਹੀ ਪੱਗ ਬੰਨਦਾ ਮੁੰਡਿਆਂ,
ਗਿਣ ਗਿਣ ਲਾਉਦਾ ਪੇਚ,
ਨੀ ਉਹ ਕਿਹੜਾ ਮਾਹੀ ਏ,
ਜਿਹਦੇ ਲੰਮੇ ਲੰਮੇ ਕੇਸ, ਨੀ ਓਹ …….,
ਜੁੱਤੀ ਵਿਚ ਰੁਪਈਆ ਜੁੱਤੀ ਚੱਕਣੀ ਨਾ ਆਵੇ
ਵੀਰ ਗਿਆ ਪਰਦੇਸ਼ ਭਾਬੋ ਰੱਖਣੀ ਨਾ ਆਵੇ
ਧਰਤੀ ਜੇਡ ਗ਼ਰੀਬ ਨਾ ਕੋਈ
ਧਰਤੀ ਜੇਡ ਗ਼ਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ।
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਰਾਤਾ।
ਬਰੁਮਾ ਜੇਡ ਨਾ ਪੰਡਤ ਕੋਈ,
ਸੀਤਾ ਜੇਡ ਨਾ ਮਾਤਾ।
ਬਾਬੇ ਨਾਨਕ ਜੇਡ ਭਗਤ ਨਾ ਕੋਈ,
ਜ਼ੀ ਹਰ ਕਾ ਨਾਮ ਜਪਾਤਾ।
ਦੁਨੀਆਂ ਧੰਦ ਪਿੱਟਦੀ।
ਰੱਬ ਸਭਨਾਂ ਦਾ ਦਾਤਾ …!
ਸੁਣ ਨੀ ਕੁੜੀਏ,ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਨੀ ਪਿੰਡ ਦੇ ਮੁੰਡਿਆਂ ਤੋਂ,
ਨੀਵੀ ਪਾ ਲੰਘ ਜਾਈਏ,
ਨੀ ਪਿੰਡ …….,
ਜਾਗੋ ਚੱਕ ਕੇ ਪਾਓ ਬੋਲੀਆਂ
ਗੀਟੀਆਂ ਦੇ ਨਾਲ ਪਟੁ ਗਈ..
ਗਿੱਧੇ ਦੇ ਵਿਚ ਚਾਚੀ ਨਖਰੋ
ਲਾਟ ਵਾਂਗਰਾਂ ਮਚੁਗੀ….
ਉੱਚੀ ਉੱਚੀ ਖੂਹੀ ਉਤੇ ਡੋਲ ਖੜਕਦੇ-2
ਪਾਣੀ ਦਿਆਂ ਭੋੜਿਆ ਨੂੰ ਕੌਣ ਢੋਉਗਾ
ਭਾਬੀ ਸਾਗ ਨੂੰ ਨਾ ਜਾਈ ਭੈ ਮੁੰਡਾ ਰੋਉਗ-2
ਤੂੰ ਨੱਚ,ਤੂੰ ਨੱਚ,ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ,
ਆ ਵੇ ਜੀਜਾ, ਬਹਿ ਵੇ ਜੀਜਾ, ਹੋਰ ਕੋਈ
ਨਾ ਤੀਜਾ, ਗੋਲ ਘੇਰੇ ਦੀਆਂ ਚਿੱਟੀਆਂ
ਕੁੜਤੀਆਂ ਪਾਸੇ ਲਵਾਓਂਦੀ ਗੀਜਾ,
ਸੂਟ ਸਵਾਂ ਦੇ ਮੈ ਸਾਲੀ ਤੂੰ ਜੀਜਾ
ਸੱਸ ਵੀ ਨੀ ਘੂਰਦੀ,
ਸੌਹਰਾ ਵੀ ਨੀ ਘੂਰਦਾ,
ਛੜਾ ਜੇਠ ਭੈੜਾ ਕਿਓ ਬੋਲੇ ਨੀ,
ਸਾਡੇ ਬਿਨਾ ਪੁਛੇ ਕੁੰਡਾ ਕਿਓ ਖੋਲੇ ਨੀ,
ਸਾਡੇ ਬਿਨਾ ………,