ਕਾਲਿਆ ਹਰਨਾਂ ਬਾਗੀਂ ਚਰਨਾਂ
ਤੇਰਿਆਂ ਸਿੰਗਾਂ ਤੇ ਕੀ ਕੁੱਝ ਲਿਖਿਆ
ਤਿੱਤਰ ਤੇ ਮੁਰਗਾਈਆਂ
ਅੱਗੇ ਤਾਂ ਟੱਪਦਾ ਨੌਂ ਨੌਂ ਕੋਠੇ
ਹੁਣ ਨਾ ਟੱਪਦੀਆਂ ਖਾਈਆਂ ,
ਖਾਈ ਟੱਪਦੇ ਦੇ ਲੱਗਿਆ ਕੰਡਾ
ਦਿੰਦਾ ਏ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਖਾਧਾ
ਹੱਡੀਆਂ ਰੇਤ ਰਲਾਈਆਂ
ਚੁਗ ਚੁਗ ਹੱਡੀਆਂ ਪਿੰਜਰ ਬਣਾਵੇ
ਸਈਆਂ ਵੇਖਣ ਆਈਆਂ।
ਇਹਨਾਂ ਸਈਆਂ ਦੇ ਚੱਕਮੇਂ ਲਹਿੰਗੇ
ਪਿੱਪਲੀਂ ਪੀਂਘਾਂ ਪਾਈਆਂ
ਹਾਲੇ ਕਿਆਂ ਦਾ ਠਾਣਾ ਆਇਆ
ਉਹਨੇ ਆਣ ਲੁਹਾਈਆਂ
ਬਿਸ਼ਨੋ ਦੇ ਚਰਖੇ ਤੇ
ਗਿਣ ਗਿਣ ਮੇਖਾਂ ਲਾਈਆਂ।
punjabi tapp
ਜਨੇਤੀਓ ਲਾੜਾ ਸਿਰੇ ਦਾ ਜੱਭਲ
ਤੁਸੀਂ ਲੀਰਾਂ ਦਾ ਬੁੱਧੂ ਲਿਆਏ ਵੇ
ਨਾ ਸੇਹਰਾ ਨਾ ਕਲਗੀ ਬੇ ਗਾਸਿਓ (ਇਕ ਗਾਲ੍ਹ)
ਨੰਗੇ ਮੂੰਹ ਵਿਆਮ੍ਹਣ ਆਏ ਵੇ
ਨਾਂ ਗੁੱਟ ਘੜੀ ਨਾ ਹੱਥ ਗਾਨਾ
ਕੀ ਭੈਣਾਂ ਦੇਣ ਨੂੰ ਆਏ ਵੇ
ਗ਼ਮ ਨੇ ਪੀਲੀ, ਗਮ ਨੇ ਖਾ ਲੀ,
ਗ਼ਮ ਦੀ ਬੁਰੀ ਬਿਮਾਰੀ।
ਗ਼ਮ ਹੱਡੀਆਂ ਨੂੰ ਇਉਂ ਖਾ ਜਾਂਦੈ.
ਜਿਉਂ ਲੱਕੜੀ ਨੂੰ ਆਰੀ।
ਕੋਠੇ ਚੜ੍ਹ ਕੇ ਦੇਖਣ ਲੱਗੀ,
ਲੱਦੇ ਜਾਣ ਵਪਾਰੀ।
ਮਾਂ ਦਿਆ ਮੱਖਣਾ ਵੇ.
ਲੱਭ ਲੈ ਹਾਣ ਕੁਆਰੀ।
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਹੱਸਦਾ ਨਣਦੇ,
ਹੱਸਦਾ ਦੰਦਾਂ ਦਾ ਬੀੜ,
ਨੀ ਜਦਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਮੈਸ੍ਹ ਤਾਂ ਤੇਰੀ ਸੰਗਲ ਤੁੜਾਗੀ
ਕੱਟਾ ਤੁੜਾ ਗਿਆ ਕੀਲਾ
ਦਾੜ੍ਹੀ ਨਾਲੋਂ ਮੁੱਛਾਂ ਵਧੀਆਂ
ਜਿਉਂ ਛੱਪੜੀ ਵਿੱਚ ਤੀਲਾ
ਪੇਕਿਆਂ ਨੂੰ ਜਾਵੇਂਗੀ
ਕਰ ਮਿੱਤਰਾਂ ਦਾ ਹੀਲਾ।
ਹੀਰਿਆ ਹਰਨਾ, ਬਾਗਾਂ ਚਰਨਾ,
ਬਾਗਾਂ ਦੇ ਵਿਚ ਮਾਲੀ।
ਬੂਟੇ-ਬੂਟੇ ਪਾਣੀ ਦਿੰਦਾ
ਰੁਮਕੇ ਡਾਲੀ-ਡਾਲੀ।
ਹਰਨੀ ਆਈ ਝਾਂਜਰਾਂ ਵਾਲੀ,
ਪਤਲੋ ਹਮੇਲਾਂ ਵਾਲੀ,
ਰੂਪ ਕੁਆਰੀ ਦਾ…..
ਦਿਨ ਚੜ੍ਹਦੇ ਦੀ ਲਾਲੀ।
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਚੱਠੇ
ਚੱਠੇ ਦੇ ਵਿੱਚ ਨੌਂ ਦਰਵਾਜ਼ੇ
ਨੌ ਦਰਵਾਜ਼ੇ ਕੱਠੇ
ਇੱਕ ਦਰਵਾਜ਼ੇ ਚੰਦ ਬਾਹਮਣੀ
ਲੱਪ-ਲੱਪ ਸੁਰਮਾ ਰੱਖੇ
ਗੱਭਰੂਆਂ ਨੂੰ ਭੱਜ ਗਲ ਲਾਉਂਦੀ
ਬੁੜ੍ਹਿਆਂ ਨੂੰ ਦਿੰਦੀ ਧੱਕੇ
ਇੱਕ ਬੁੜ੍ਹੇ ਦੇ ਉੱਠੀ ਕਚੀਚੀ
ਖੜ੍ਹਾ ਢਾਬ ਤੇ ਨੱਚੇ
ਏਸ ਢਾਬ ਦਾ ਗਾਰਾ ਕਢਾ ਦਿਓ
ਬਲਦ ਜੜਾ ਕੇ ਚੱਪੇ
ਜੁਆਨੀ ਕੋਈ ਦਿਨ ਦੀ
ਫੇਰ ਮਿਲਣਗੇ ਧੱਕੇ
ਜਾਂ
ਝੂਠ ਨਾ ਬੋਲੀਂ ਨੀ
ਸੂਰਜ ਲੱਗਦਾ ਮੱਥੇ।
ਵਾਹ ਵਾਹ ਕਿ ਚਰਖਾ ਧਮਕਦਾ
ਹੋਰ ਤਾਂ ਲਾੜਾ ਚੰਗਾ ਭਲਾ
ਪਰ ਨਾਲਾ ਰਹਿੰਦਾ ਲਮਕਦਾ
ਵਾਹ ਵਾਹ ਕਿ ਚਿਣਗਾਂ ਦਗਦੀਆਂ
ਹੋਰ ਤਾਂ ਲਾੜਾ ਦੇਖਣਾ ਪਾਖਣਾ
ਪਰ ਨਲੀਆਂ ਰਹਿੰਦੀਆਂ ਵਗਦੀਆਂ
ਹੀਰਿਆਂ ਹਰਨਾ, ਬਾਗੀਂ ਚਰਨਾਂ,
ਬਾਗੀਂ ਹੋ ਗਈ ਚੋਰੀ।
ਪਹਿਲਾਂ ਲੰਘ ਗਿਆ ਕੈਂਠੇ ਵਾਲਾ,
ਮਗਰੇ ਲੰਘ ਗਈ ਗੋਰੀ।
ਲੁਕ-ਲੁਕ ਰੋਂਦੀ ਹੀਰ ਨਿਮਾਣੀ,
ਜਿੰਦ ਗਮਾਂ ਨੇ ਖੋਰੀ।
ਕੂਕਾਂ ਪੈਣਗੀਆਂ..
ਨਿਹੁੰ ਨਾ ਲਗਦੇ ਜ਼ੋਰੀਂ।
ਆਪ ਤਾਂ ਮਾਮਾ ਗਿਆ ਪੁੱਤ ਨੂੰ ਵਿਆਓਣ,
ਮਾਮੀ ਨੂੰ ਛੱਡ ਗਿਆ ਸ਼ੁਕਣ ਨੂੰ,
ਬਰੋਟਾ ਲਾ ਗਿਆ ਝੂਟਣ ਨੂੰ,
ਬਰੋਟਾ
ਕਾਵਾਂ-ਕਾਵਾਂ-ਕਾਵਾਂ
ਵੱਟ ਗੋਲੀਆਂ ਚੁਬਾਰੇ ਚੜ੍ਹ ਖਾਵਾਂ
ਖਾਂਦੀ ਦੀ ਹਿੱਕ ਦੁਖਦੀ
ਨੀ ਮੈਂ ਕਿਹੜੇ ਵੈਦ ਕੋਲ ਜਾਵਾਂ
ਇੱਕ ਪੁੱਤ ਸਹੁਰੇ ਦਾ
ਖੂਹ ਤੇ ਫੇਰਦਾ ਝਾਵਾਂ,
ਉਹਨੇ ਮੇਰੀ ਬਾਂਹ ਫੜ ਲਈ
ਹੁਣ ਕੀ ਜੁਗਤ ਬਣਾਵਾਂ
ਮੁੰਡਿਆ ਤੂੰ ਬਾਂਹ ਛੱਡ ਦੇ
ਮੈਂ ਬਾਬੇ ਕੋਲ ਨਾ ਜਾਵਾਂ
ਬਾਬਾ ਕਹਿੰਦਾ ਖਾ ਰੋਟੀ
ਮੈਂ ਰੋਟੀ ਕਦੇ ਨਾ ਖਾਵਾਂ
ਸੁੱਥਣੇ ਸੂਫ਼ ਦੀਏ
ਤੈਨੂੰ ਬਾਬੇ ਦੇ ਮਰੇ ਤੋਂ ਪਾਵਾਂ
ਚਾਦਰੇ ਵੈਲ ਦੀਏ
ਤੈਨੂੰ ਠੰਡਾ ਧੋਣ ਧਵਾਵਾਂ
ਕੱਤਣੀ ਚਰਜ ਬਣੀ
ਲਿਆ ਮੁੰਡਿਆ ਫੁੱਲ ਲਾਵਾਂ।