ਵਿਸ਼ਵਾਸ ਕਰੋ ਕਿ ਤੁਸੀ ਇਹ ਕਰ ਸਕਦੇ ਹੋ
ਅਤੇ ਤੁਸੀਂ ਅੱਧਾ ਕੰਮ ਮੁਕਾ ਲਿਆ
punjabi status success
ਜ਼ਿੰਦਗੀ ਹਮੇਸ਼ਾ ਇੱਕ ਨਵਾਂ ਮੌਕਾ ਦਿੰਦੀ ਹੈ,
ਸਾਦੇ ਸ਼ਬਦਾਂ ਵਿੱਚ ਇਸਨੂੰ “ਅੱਜ” ਕਿਹਾ ਜਾਂਦਾ ਹੈ।
ਜਿਵੇਂ ਪਾਣੀ ਦੀ ਇੱਕ ਬੂੰਦ ਸਮੁੰਦਰ ‘ਚ ਡਿੱਗ ਕੇ
ਆਪਣੀ ਹੋਂਦ ਗਵਾ ਲੈਂਦੀ ਹੈ ਠੀਕ ਇਸੇ ਤਰਾ
ਚੰਗਾ ਕਰਮ ਕਰਨਾ ਵਾਲਾ ਵਿਅਕਤੀ
ਜਦੋਂ ਮਾੜੇ ਕਰਮ ਕਰਨ ਲੱਗ ਜਾਂਦਾ ਹੈ
ਤਾਂ ਉਹ ਆਪਣੀ ਹੋਂਦ ਗਵਾ ਲੈਂਦਾ ਹੈ
ਪੈਰ ਨੂੰ ਲੱਗਣ ਵਾਲੀ ਸੱਟ ਸੰਭਲ ਕੇ ਤੁਰਨਾ ਸਿਖਾਉਂਦੀ ਹੈ ਤੇ
ਮਨ ਨੂੰ ਲੱਗਣ ਵਾਲੀ ਸੱਟ ਸਮਝਦਾਰੀ ਨਾਲ ਜਿਉਂਣਾ ਸਿਖਾਉਂਦੀ ਹੈ।
ਸੁਪਨੇ ਦੇਖੋ ਕਿਉਂਕਿ ਸੁਪਨੇ ਵਿਚਾਰਾਂ ਵਿੱਚ ਬਦਲ ਜਾਂਦੇ ਹਨ ਅਤੇ ਵਿਚਾਰ ਨਤੀਜੇ ਵਿੱਚ
ਅਬਦੁਲ ਕਲਾਮ
“ਜ਼ਿੰਦਗੀ ਵਿੱਚ ਹਰ ਚੀਜ਼ ਦੇ ਅੰਤ ਵਰਗਾ ਕੁਝ ਨਹੀਂ ਹੁੰਦਾ,
ਸਾਡੇ ਲਈ ਹਮੇਸ਼ਾ ਇੱਕ ਨਵੀਂ ਸ਼ੁਰੂਆਤ ਦੀ ਉਡੀਕ ਹੁੰਦੀ ਹੈ।”
ਸੰਘਰਸ਼ ਕਰਨਾ ਆਪਣੇ ਬਾਪੂ ਤੋਂ ਸਿੱਖੋ
ਤੇ ਸੰਸਕਾਰ ਆਪਣੀ ਬੇਬੇ ਤੋਂ, ਬਾਕੀ
ਤੁਹਾਨੂੰ ਸਭ ਦੁਨੀਆਂ ਨੇ ਸਿਖਾ ਦੇਣਾ।
ਅਨੁਭਵ ਨੌਜਵਾਨਾਂ ਨੂੰ ਮਾਤ ਦਿੰਦਾ ਹੈ
ਚਾਹੇ ਦਿਨ ਕੋਈ ਵੀ ਹੋਵੇ।
ਲੰਘਿਆ ਹੋਇਆ ਕੱਲ੍ਹ ਤਾਂ ਹਾਸਿਲ ਨਹੀਂ ਹੋ ਸਕਦਾ
ਪਰ ਅੱਜ ਦੀ ਜਿੱਤ-ਹਾਰ ਸਾਡੇ ਤੇ ਨਿਰਭਰ ਹੈ।
ਲਿੰਡਨ ਬੀ ਜੌਨਸਨ
ਇਸ ਪਲ ਤੋਂ ਵਧੀਆ ਪਲ ਕਦੇ ਨਹੀਂ ਹੋਵੇਗਾ,
ਅੱਜ ਵਿੱਚ ਰਹਿਣਾ ਸਿੱਖੋ ਕਿਉਂਕਿ ਕੱਲ੍ਹ ਕਦੇ ਨਹੀਂ ਆਵੇਗਾ।”
ਇਨਸਾਨ ਦੀ ਫਿਤਰਤ ਹੀ ਅਜਿਹੀ ਹੈ ਕਿ ਉਹ
ਕਿਸੇ ਵੀ ਚੀਜ਼ ਦੀ ਕਦਰ ਸਿਰਫ ਦੋ ਵਾਰ ਕਰਦਾ ਹੈ ।
ਮਿਲਣ ਤੋਂ ਪਹਿਲਾਂ ਅਤੇ ਖੁੱਸਣ ਤੋਂ ਬਾਅਦ।
ਜੋ ਬੁਰੇ ਸਮੇਂ ਤੋਂ ਡਰ ਜਾਂਦੇ ਹਨ
ਉਨ੍ਹਾਂ ਨੂੰ ਨਾ ਤਾਂ ਸਫ਼ਲਤਾ ਮਿਲਦੀ ਹੈ
ਤੇ ਨਾ ਹੀ ਇਤਿਹਾਸ ਚ ਜਗ੍ਹਾ।