ਨਿਰੀਆਂ ਹੂਰਾਂ ਨੇ ਮੁਟਿਆਰਾਂ ਚੰਡੀਗੜ੍ਹ ਦੀਆਂ ਕੁੜੀਆਂ
ਹੁਸਨ ਦੀਆਂ ਲਿਸ਼ਕਣ ਤਲਵਾਰਾਂ ਚੰਡੀਗੜ੍ਹ ਦੀਆਂ ਕੁੜੀਆਂ
ਚੰਡੀਗੜ੍ਹ ਦੇ ਸੀਨੇ ਅੰਦਰ ਨੂਰ ਇਹਨਾਂ ਦਾ ਝਲਕੇ
ਬਿਜਲੀ ਦੀਆਂ ਨੰਗੀਆਂ ਤਾਰਾਂ ਚੰਡੀਗੜ੍ਹ ਦੀਆਂ ਕੁੜੀਆਂ
punjabi status love lines
ਅੱਧੀ ਰਾਤੀਂ ਅੱਖ ਖੁਲ੍ਹੀ ਤਾਂ ਚੰਨ ਸੁੱਤਾ ਸੀ ਹਿੱਕ ‘ਤੇ
ਮੈਂ ਵੀ ਸੋਚਾਂ ਸੁਪਨੇ ਵਿਚ ਕਿਉਂ ਐਨੇ ਸੂਰਜ ਆਏਤਨਵੀਰ ਬੁਖਾਰੀ
ਤੇਰਾ ਰੂਪ ਉਧਾਰਾ ਲੈ ਕੇ ਗ਼ਜ਼ਲਾਂ ਲੀਕ ਰਿਹਾ ਵਾਂ
ਮਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇਸੁਰਜੀਤ ਸਖੀ
ਜਿਸ ਯਾਰ ਨੂੰ ਤੂੰ ਮਿਲਣੈ ਪਰਲੇ ਕਿਨਾਰੇ ਹੈ ਉਹ,
ਇਸ ਅੰਗ ਦੇ ਦਰਿਆ ‘ਚੋਂ ਤਰ ਕੇ ਤਾਂ ਗੁਜ਼ਰ ਪਹਿਲਾਂ।ਦੀਪਕ ਜੈਤੋਈ
ਕਦੇ ਨਜ਼ਦੀਕ ਆ ਬਹਿੰਦੇ ਕਦੇ ਉਹ ਦੂਰ ਰਹਿੰਦੇ ਨੇ।
ਗ਼ਜ਼ਲ ਦੇ ਸ਼ਿਅਰ ਆਪਣੇ ਆਪ ਵਿੱਚ ਮਸ਼ਰੂਰ ਰਹਿੰਦੇ ਨੇ।ਦਵਿੰਦਰ ਪ੍ਰੀਤ
ਸ਼ਹਿਰ ‘ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ,
ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ।ਅਨਵਰ ਉਦਾਸ (ਪਾਕਿਸਤਾਨ)
ਭੁਲਦੇ ਭੁਲਦੇ ਭੁਲ ਜਾਂਦੇ ਨੇ ਫ਼ਰਿਆਦਾਂ ਦੀ ਆਦਤ ਪੰਛੀ
ਸਹਿਜੇ ਸਹਿਜੇ ਓੜਕ ਲੋਕੀਂ ਹਰ ਸਖ਼ਤੀ ਨੂੰ ਸਹਿ ਜਾਂਦੇ ਨੇ
ਦਿਲ ਸ਼ੌਦਾਈ ਹਰ ਇਕ ਉਤੇ ਦਾਅਵਾ ਬੰਨ੍ਹ ਖਲੋਂਦੈ
ਰੁੱਖਾਂ ਨਾਲ ਹੈ ਪੱਕੀ ਪਾਈ ਕਿਸ ਪੰਛੀ ਨੇ ਯਾਰੀ ?ਸ਼ਰੀਫ਼ ਕੁੰਜਾਹੀ
ਉਸ ਨੂੰ ਖੂਨ ਉਧਾਰਾ ਲੈਣ ਦੀ ਲੋੜ ਨਹੀਂ
ਜਿਸ ਨੇ ਆਪਣੇ ਦਿਲ ਦਾ ਦੀਪ ਜਗਾਉਣਾ ਹੈਕਰਤਾਰ ਸਿੰਘ ਪੰਛੀ
ਕੀ ਪਤਾ ਉਸ ਨੂੰ ਹਵਾ ਸੀ ਕੀ ਸਿਖਾ ਕੇ ਲੈ ਗਈ
ਦੂਰ ਤਕ ਪਤਝੜ ਦੇ ਪੱਤੇ ਨੂੰ ਉਡਾ ਕੇ ਲੈ ਗਈਹਰਭਜਨ ਸਿੰਘ ਹੁੰਦਲ
ਦੋਸ਼ ਗਲੀ ਦੇ ਚਿੱਕੜ ਦਾ ਵੀ ਹੋਵੇਗਾ,
ਪੈਰ ਤੁਸੀਂ ਵੀ ਆਪਣਾ ਗ਼ਲਤ ਟਿਕਾਇਆ ਹੈ।
ਅਸੀਂ ਤਾਂ ਸਾਗਰ ਸਮਝ ਕੇ ਨੇੜੇ ਆਏ ਸਾਂ,
ਉਹ ਤਾਂ ਸਾਡੇ ਨਾਲੋਂ ਵੀ ਤਿਰਹਾਇਆ ਹੈ।ਜੀ. ਡੀ. ਚੌਧਰੀ
ਪੈਰ ਨੰਗੇ ਜ਼ੁਲਫ਼ ਉਲਝੀ ਇੱਕ ਪਰਛਾਈ ਜਿਹੀ,
ਕਬਰ ਮੇਰੀ ’ਤੇ ਸੀ ਆਈ ਇੱਕ ਪੁਸਤਕ ਧਰ ਗਈ।ਦੇਸ ਰਾਜ ਜੀਤ
ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚਲਣ ਸਜ ਲਿਖੀਆਂ ਕਵਿਤਾਵਾਂਸੁਰਜੀਤ ਪਾਤਰ