ਤੂੰ ਰਹੇ ਨਜ਼ਰਾਂ ਦੇ ਸਾਹਮਣੇ ਇਬਾਦਤ ਕਰਦਾ ਰਹੇ ਤੇਰੀ
ਦਿਲ ਹੱਟਦਾ ਨਹੀਂ ਪਿੱਛੇ ਰੋਕਾਂ ਟੋਕਾਂ ਦੇ ਨਾਲ
ਅਲੱਗ ਜਿਹਾ ਰਿਸ਼ਤਾ ਏ ਦੁਨੀਆਂ ਤੋਂ ਸਾਡਾ
ਐਵੇਂ ਤੁਲਨਾ ਨਾ ਕਰਿਆ ਕਰ ਲੋਕਾਂ ਦੇ ਨਾਲ
Punjabi Status for Whatsapp FaceBook
ਤੂੰ ਚੰਗਾ ਹੋਵੇਂਗਾ ਆਪਣੇ ਲਈ
ਮੈਂ ਬੁਰਾ ਵਾਂ ਜ਼ਮਾਨਾ ਜਾਣਦਾ ਵਾਂ
ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ
ਕਿਉਂ ਜਿੰਦ ਮੇਰੀ ਨੂੰ ਤੜਫਾਉਦਾ ਏ
ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ
ਫਿਰ ਦੱਸ ਸੱਜਣਾ ਕੀ ਚਾਹੁੰਦਾ ਏ
ਚੱਲੋ ਜ਼ਿੰਦਗ਼ੀ ਨੂੰ ਥੋੜਾ ਹੋਰ ਜਿਓਨੇ ਆਂ
ਚੱਲੋ ਇੱਕ ਕੱਪ ਚਾਹ ਹੋਰ ਪੀਨੇ ਆ
ਦਿਨ ਬੀਤ ਜਾਂਦੇ ਨੇ ਯਾਦ ਪੁਰਾਣੀ ਬਣ ਕੇ
ਗੱਲਾ ਰਹਿ ਜਾਂਦੀਆਂ ਨੇ ਬਸ ਇੱਕ ਕਹਾਣੀ ਬਣ ਕੇ
ਪਰ ਬਾਪੂ ਤਾ ਹਮੇਸ਼ਾ ਦਿਲ ਵਿਚ ਰਹੁਗਾ
ਕਦੇ ਮੁਸਕਾਨ ਤੇ ਕਦੇ ਅੱਖਾਂ ਦਾ ਪਾਣੀ ਬਣ ਕੇ
ਲੱਗਦਾ ਨਾਂ ਮੇਰਾ ਕਿਤੇ ਅੱਜਕੱਲ ਦਿਲ
ਜ਼ਰਾ ਚੈਨ ਵੀ ਨਾ ਚੰਦਰਾ ਪਾਉਂਦਾ ਏ
ਇੱਕ ਚੰਨ ਜਿਹਾ ਸੱਜਣ ਏ ਦਿੱਤਾ ਰੱਬ ਨੇ
ਦਿਨ ਰਾਤ ਜੋ ਯਾਦ ਬਸ ਆਉਂਦਾ ਏ
ਖੌਫ ਤਾਂ ਅਵਾਰਾ ਕੁੱਤੇ ਵੀ ਮਚਾਉਂਦੇ ਨੇਂ
ਪਰ ਦਹਸ਼ਤ ਹਮੇਸ਼ਾਂ ਸ਼ੇਰ ਦੀ ਹੁੰਦੀ ਆ
ਅੱਜ ਪਿਆਰ ਦੇ ਇਕੱਠ ਵਿੱਚ ਮੇਰਾ ਜ਼ਿਕਰ ਹੈ
ਮੈਨੂੰ ਅਜੇ ਵੀ ਯਾਦ ਹੈ ਇਹ ਰੱਬ ਦਾ ਸ਼ੁਕਰ ਹੈ
ਮੰਜ਼ਿਲਾਂ ਦੀਆਂ ਗੱਲਾਂ ਛੱਡੋ ਕਿਹਨੂੰ ਮਿਲੀਆਂ ਨੇਂ
ਇੱਕ ਸਫ਼ਰ ਚੰਗਾ ਲੱਗਿਆ ਇੱਕ ਕੱਪ ਚਾਹ ਦੇ ਲਈ
ਅਸੀਂ ਉਹਨਾਂ ਚੋ ਆਂ ਜੇ ਲੁੱਟੇ ਵੀ ਜਾਈਏ
ਤਾਂ ਵੀ ਆਖੀਦਾ ਰੱਬ ਦਾ ਦਿੱਤਾ ਬਹੁਤ ਕੁਝ ਆ
ਉਂਝ ਡਰ ਤੇ ਦੁਨੀਆਂ ਜੁੱਤੀ ਥੱਲੇ ਰੱਖਦੇ ਆਂ
ਬਸ ਇੱਕ ਝਿੜਕ ਬਾਪੂ ਦੀ ਰਵਾ ਦਿੰਦੀ ਸਾਨੂੰ
ਬੁੱਲ ਤਾਂ ਮੇਰੇ ਨੇ ਪਰ ਉਹਨਾਂ ਤੇ ਮੁਸਕਾਨ ਤੇਰੀ ਕਿਉਂ ਹੈ
ਲਫਜ਼ ਤਾਂ ਮੇਰੇ ਨੇਂ ਪਰ ਉਹਨਾਂ ਵਿੱਚ ਗੱਲਾਂ ਤੇਰੀਆਂ ਕਿਉਂ ਨੇ