ਫੈਸ਼ਨ ਦਾ ਵਕ਼ਤ ਹੁੰਦਾ ਹੈ
ਸਾਦਗੀ ਤੇ ਸਦਾ ਹੀ ਤਖਤਾਂ ਤੇ ਰਾਜ ਕਰਦੀ ਏ
Punjabi Status for Whatsapp FaceBook
ਬਹੁਤ ਹੀ ਸੋਹਣਾ ਲਿਖਿਆ ਹੈ ਕਿਸੇ ਨੇ ਕਿ ਆਕੜ ਤਾਂ ਸਾਰਿਆਂ ਵਿੱਚ ਹੁੰਦੀ ਹੈ
ਪਰ ਝੁਕਦਾ ਸਿਰਫ ਉਹ ਹੈ ਜਿਸਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ
ਬੁਰਾ ਵਕ਼ਤ ਐਸੀ ਤਿਜੋਰੀ ਆ
ਜਿੱਥੋਂ ਸਫ਼ਲਤਾ ਦੇ ਹਥਿਆਰ ਮਿਲਦੇ ਨੇਂ
ਕੋਈ ਵੀ ਇਨਸਾਨ ਸਾਡਾ ਦੋਸਤ ਯਾ ਦੁਸ਼ਮਣ ਬਣ ਕੇ ਦੁਨੀਆ ਤੇ ਨਹੀਂ ਆਉਂਦਾ
ਸਾਡਾ ਵਰਤਾਓ ਤੇ ਸ਼ਬਦ ਹੀ ਉਸਨੂੰ ਸਾਡਾ ਦੋਸਤ ਯਾ ਦੁਸ਼ਮਣ ਬਣਾਉਂਦੇ ਹਨ
ਸਸਤੇ ਜਰੂਰ ਹੋਵਾਂਗੇ
ਜਨਾਬ ਪਰ ਵਿਕਾਊ ਨਹੀਂ
ਮੈਂ ਗੂੰਗਾ ਨਹੀਂ ਬੱਸ ਮੌਣ ਹਾਂ
ਬਹੁਤ ਜਲਦੀ ਦੱਸੂ ਮੈਂ ਕੌਣ ਹਾਂ
ਜਿਸ ਘੜੇ ਦਾ ਪਾਣੀ ਪੀ ਕੇ ਸਾਡੀ ਰੂਹ ਠਰ ਜਾਂਦੀ ਹੈ
ਉਹ ਘੜਾ ਅੱਗ ਦੇ ਅੰਗਿਆਰਿਆਂ ਚੋਂ ਲੰਘ ਕੇ ਆਇਆ ਹੁੰਦਾ ਹੈ
ਸਿਹਤ ਸਭ ਤੋਂ ਵੱਡੀ ਦੌਲਤ ਹੈ ,
ਸਬਰ ਸਭ ਤੋਂ ਵੱਡਾ ਖਜ਼ਾਨਾ ਹੈ ਤੇ
ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ
ਮੰਗਣਾ ਨਹੀਂ ਕਮਾਣਾ ਸਿੱਖੋ
ਫਿਰ ਚਾਹੇ ਇੱਜ਼ਤ ਹੋਵੇ ਜਾਂ ਦੌਲਤ
ਮੁਸ਼ਕਿਲ ਰਾਹਵਾਂ ਤੋਂ ਨਾਂ ਘਬਰਾਓ
ਕਿਉਂਕਿ ਮੁਸ਼ਕਿਲ ਰਾਹਵਾਂ ਹੀ ਖੂਬਸੂਰਤ ਮੰਜ਼ਿਲ ਵੱਲ ਲੈਕੇ ਜਾਂਦੀਆਂ ਨੇਂ
ਜਵਾਬ ਦੇਣਾ ਬੇਸ਼ੱਕ ਗਲਤ ਗੱਲ ਆ ਪਰ
ਜੇ ਸੁਣਦੇ ਰਹੋ ਤਾਂ ਲੋਕ ਬੋਲਣ ਦੀਆਂ ਹੱਦਾਂ ਹੀ ਭੁੱਲ ਜਾਂਦੇ ਨੇ
ਮੁਸੀਬਤਾਂ ਇੰਨੀਆਂ ਤਾਕਤਵਰ ਨਹੀ ਹੁੰਦੀਆਂ ਜਿੰਨੀਆਂ ਆਪਾਂ ਮੰਨ ਲੈਂਦੇ ਹਾਂ
ਕਦੇ ਸੁਣਿਆ ਹਨੇਰੀਆਂ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ