ਪਿਤਾ ਦੀ ਮੌਜੂਦਗੀ
ਸੂਰਜ ਦੀ ਤਰ੍ਹਾਂ ਹੁੰਦੀ ਹੈ
ਸੂਰਜ ਗਰਮ ਜਰੂਰ ਹੁੰਦਾ ਹੈ
ਪਰ ਜੇ ਨਾ ਹੋਵੇ ਤਾਂ
ਅੰਧੇਰਾ ਛਾ ਜਾਂਦਾ ਹੈ
Punjabi Status for Whatsapp FaceBook
ਮੇਰੇ ਕੁਝ ਗੁਨਾਹਾਂ ਦੀ ਸਜਾ ਵੀ ਨਾਲ ਚੱਲਦੀ ਐ
ਹੁਣ ਮੈਂ ਇਕੱਲਾ ਨੀਂ ਚੱਲਦਾ, ਦਵਾ ਵੀ ਨਾਲ ਚੱਲਦੀ ਐ
ਹਜੇ ਜਿੰਦਾ ਐ ਮੇਰੀ ਮਾਂ ਯਾਰੋ ਮੈਨੂੰ ਕੁਝ ਨੀ ਹੋਣਾ
ਜਦੋਂ ਮੈਂ ਘਰ ਤੋਂ ਨਿਕਲਦਾ ਤਾ ਦੁਆ ਵੀ ਨਾਲ ਚੱਲਦੀ ਐ
ਉਹ ਮਾਂ ਹੀ ਹੈ ਜਿਸਦੇ ਹੁੰਦੇ
ਜਿੰਦਗੀ ਵਿੱਚ ਕੋਈ ਗਮ ਨਹੀਂ ਹੁੰਦਾ
ਦੁਨੀਆਂ ਸਾਥ ਦੇਵੇ ਜਾਂ ਨਾ ਦੇਵੇ
ਪਰ ਮਾਂ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ
ਵਾਕਫ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋ
ਪਰ ਜਿੱਦ ਤਾਂ ਆਪਣੇ ਅੰਦਾਜ ਚ ਜੀਣ ਦੀ ਹੈ…
ਮੇਰੀ ਤਕਦੀਰ ਵਿੱਚ ਕਦੇ ਕੋਈ ਗਮ ਨਾ ਹੁੰਦਾ
ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ
ਕੀ ਕਰਨਾ ਕਰੌੜਾਂ ਨੂੰ
ਜਦ ਅਰਬਾਂ ਦਾ ਬਾਪੂ ਨਾਲ ਹੋਵੇ.
ਤੁਹਾਡੇ ਗੁਣ ਸਿਰਫ ਤੁਹਾਡੇ ਮਾਂ ਬਾਪ ਨੂੰ ਹੀ ਨਜ਼ਰ ਆਉਂਦੇ ਹਨ
ਬਾਕੀ ਦੁਨੀਆਂ ਨੂੰ ਤਾਂ ਬੱਸ ਐਬ ਹੀ ਦਿਸਦੇ ਨੇ
ਤਾਅ ਮੁੱਛਾਂ ਨੂੰ ਦੇਣਾ ਤਾਂ ਬਸ ਸ਼ੌਂਕ ਆ,
ਐਵੇ ਸਮਝੀ ਨਾ ਜੱਟ ਕਿਤੇ ਵਿਗੜੇ.
ਮੜਕ ਭੰਨਣੀ ਉਹਨਾਂ ਮੰਜ਼ਿਲਾਂ ਦੀ
ਜਿਹਨਾਂ ਨੂੰ ਮਾਣ ਆਪਣੀਆਂ ਉਚਾਈਆਂ ਦਾ..
ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ..
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..