ਜ਼ਿੰਦਗੀ ਵਿੱਚ ਹਨੇਰਾ ਆਇਆ ਹੈ ਤਾਂਫ਼ਿਕਰ ਨਾ ਕਰੋ ਤਾਰੇ ਹਨੇਰੇ ਵਿੱਚ ਹੀ ਚਮਕਦੇ ਨੇ
Punjabi Status for Whatsapp FaceBook
ਮੁੱਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ “ਵਿਸ਼ਵਾਸ” ਦਾ ਹੁੰਦਾ
ਹਾਂ ਹੁੱਣ ਮੈ ਉਸ ਦੇ ਅਧੀਨ ਜਿਹਾ ਨਹੀ ਰਿਹਾ,
ਵਖਤ ਹੁੱਣ ਪਹਿਲਾਂ ਜਿਹਾ ਰੰਗੀਨ ਜਿਹਾ ਨਹੀ ਰਿਹਾ।
ਹੁੱਣ ਜੇ ਕੋਈ ਕਿਹੰਦੀਂ ਮਰ ਜਾੳਗੀਂ ਤੇਰੇ ਬਿਨਾ ,
ਬਸ ਇਸ ਗੱਲ ਤੇ ਹੁਣ ਬਹੁਤਾ ਯਕੀਨ ਜਿਹਾ ਨਹੀ ਰਿਹਾ।
ਦਰਦ ਦੀ ਸ਼ਾਮ ਹੋਵੇ
ਜਾਂ ਸੁੱਖ ਦਾ ਸਵੇਰਾ ਹੋਵੇ
ਸਭ ਮਨਜ਼ੂਰ ਹੈ ਮੇਨੂੰ
ਸਾਥ ਬੱਸ ਤੇਰਾ ਹੋਵੇ |
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ …
ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…
ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ….
ਧਨਾਸਰੀ ਮਹਲਾ ੫ ॥
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥
ਅੰਗ: 673
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ
ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ |
ਚੁੱਪ ਰਹਿਣਾ ਵੀ ਇੱਕ ਵੱਖਰਾ ਹੀ ਰੁੱਤਬਾ ਹੈ,
ਕਿਉਂਕੀ ਨੀਂਹ ਪੱਥਰ ਕਦੇ ਬੋਲਿਆ ਨਹੀਂ ਕਰਦੇ
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ