ਜਿਹਨੀਂ ਘਰੀਂ ਅਸੀਸਾਂ ਦਿੰਦੀਆਂ ਮਾਂਵਾਂ ਨੇ।
ਉਹਨਾਂ ਘਰਾਂ ਬਰਾਬਰ ਕਿਹੜੀਆਂ ਥਾਂਵਾਂ ਨੇ।
ਚੋਗਾ ਪਾਉਂਦਾ ਬਾਪੂ ਸੁਰਗ ਸਿਧਾਰ ਗਿਆ,
ਚੋਗਾ ਫਿਰ ਵੀ ਚੁਗਿਆ ਚਿੜੀਆਂ-ਕਾਂਵਾਂ ਨੇ।
Punjabi Status for Whatsapp FaceBook
ਨੀਵੀਆਂ ਥਾਵਾਂ ਤੋਂ ਉੱਠੇ ਲੋਕਾਂ ਵਿਚ, ਵੱਡੇ ਬਣਨ ਦੀ ਕਾਹਲ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਭੀਖ਼ ਤਰਸ ਦੀ ਮੰਗੀਏ ਨਾ ਜਖ਼ਮ ਦਿਖਾ ਕੇ ‘
ਅਸੀਂ ਮਹਿਫ਼ਲਾਂ ਚ’ ਹੱਸੀਏ ਤੇ ਰੋਈਏ ਕੰਡੇ ਲਾ ਕੇ
ਭਾਵੇ ਗੱਡੀਆ ਤੇ ਲੋਗੋ ਲਾ ਮੰਡੀਰ ਰਖਦੀ
ਮੂੱਛ ਕਾਰਾਂ ਨਾਲੋਂ ਮਰਦਾਂ ਦੇ ਮੂੰਹਤੇ ਜੱਚਦੀ !!
ਟੁਟਿਆ ਫਿਰੇ ਦਰਦੀ ਹੁਣ ਅੰਦਰੋਂ ਅੰਦਰ
ਸੋਚ ਕਿਉਂ ਬੇਈਮਾਨਾਂ ਲਈ ਅਸੀਂ ਮਰਦੇ ਰਹੇ
ਚਹਿਚਹਾਵਣਗੇ ਪਰਿੰਦੇ ਫੇਰ ਤੇਰੇ ਕੋਲ ਵੀ
ਬਣ ਸਕੇਂ ਜੇ ਆਲ੍ਹਣੇ ਖ਼ਾਤਰ , ਸੁਹਾਣੀ ਡਾਲ਼ ਤੂੰਮਿਸਿਜ਼ ਖਾਵਰ ਰਾਜਾ (ਲਾਹੌਰ)
ਵਾਕਫ਼ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ ,
ਪਰ ਜ਼ਿਦ ਤਾਂ ਆਪਣੇ ਅੰਦਾਜ਼ ਤੇ ਜ਼ਿੰਦਗੀ ਜਿਊਣ ਦੀ ਏ
ਕਹਿੰਦੇ ਨੇਂ ਇਨਸਾਨ ਨੂੰ ਹਾਸਿਲ ਕਰਨ ਤੋਂ ਬਾਅਦ
ਉਸਦੀ ਕਦਰ ਘੱਟ ਜਾਂਦੀ ਆ
ਸਾਨੂੰ ਵੀ ਮਿਲੇ ਕੋਈ
ਇਹ ਰਿਵਾਜ਼ ਬਦਲ ਕੇ ਰੱਖ ਦਿਆਂਗੇ
ਤੇਰੇ ਬਾਝ ਹੁੰਗਾਰਾ ਕਿਹੜਾ ਸ਼ਖ਼ਸ ਭਰੇ।
ਚਾਨਣ ਦੇ ਉੱਤੇ ਹਸਤਾਖ਼ਰ ਕੌਣ ਕਰੇ।ਅਮਰ ਸੂਫ਼ੀ
ਬਹੁਤ ਅਮੀਰ, ਤਾਕਤਵਰ ਅਤੇ ਪ੍ਰਸਿੱਧ ਬੰਦੇ ਅਤੇ ਬਹੁਤ ਕਮਜ਼ੋਰ, ਗਰੀਬ ਅਤੇ ਬਦਨਾਮ ਵਿਅਕਤੀ, ਤਰਕਸੰਗਤ ਸੋਚ ਦੇ ਧਾਰਣੀ ਨਹੀਂ ਹੁੰਦੇ।
ਨਰਿੰਦਰ ਸਿੰਘ ਕਪੂਰ
ਮਿਲਿਆ ਤਾਂ ਬਹੁਤ ਕੁਝ ਹੈ
ਇਸ ਜ਼ਿੰਦਗੀ ਵਿੱਚ..
ਪਰ ਯਾਦ ਬਹੁਤ ਆਉਦੇ ਨੇ..
ਜਿਹਨਾ ਨੂੰ ਹਾਸਲ ਨਾ ਕਰ ਸਕੇ
ਵਿਸਰੀ ਰੂਹ ਸੋਚ ਵੀ ਨਾ ਦਿਲ ਕਿਸੇ ਨੂੰ ਯਾਦ ਹੈ
ਮਹਿਫ਼ਲਾਂ ਵਿਚ ਗੂੰਜਦਾ ਹਰ ਵਕਤ ਦੇਹੀ ਨਾਦ ਹੈ।ਮਿਸਿਜ਼ ਖਾਵਰ ਰਾਜਾ (ਲਾਹੌਰ)