ਰੱਬਾ ਉਸਨੂੰ ਮਾਫ ਕਰੀ ਮੇਰਾ ਬੇਟਾ ਬੜਾ ਭੁਲੱਕੜ ਹੈ
ਮੇਰੇ ਲਈ ਕੋਠੀ ਵਿੱਚ ਇਕ ਕਮਰਾ ਬਣਾਉਣਾ ਭੁਲ ਗਿਆ
punjabi status for bebe
ਮਾਂ ਤਾ ਮਾਂ ਹੀ ਹੁੰਦੀ ਏ ਨਾ ਝੱਟ ਪਹਿਚਾਣ ਜਾਂਦੀ ਏ
ਕਿ ਅੱਖਾਂ ਸੌਣ ਨਾਲ ਲਾਲ ਹੋਈਆਂ ਨੇ ਜਾਂ ਫਿਰ ਰੋਣ ਨਾਲ
ਘੂਰ ਕੇ ਬੱਚਿਆਂ ਨੂੰ ਖੁਦ ਇੱਕਲੇ ਰੋਂਦੀ ਹੈ
ਓਹ ਮਾਂ ਹੈ ਦੋਸਤੋ ਇਦਾਂ ਦੀ ਹੀ ਹੁੰਦੀ ਹੈ
ਪੁੱਤ ਨਾਂ ਜਦ ਫਰਜ ਪਛਾਣੇ ਧੀ ਵੀ ਜਦ ਲੈ ਜਾਏ ਠਾਣੇ
ਬਾਪੂ ਫਿਰ ਮੰਨਕੇ ਭਾਣੇ ਅੱਖਾਂ ਨੂੰ ਭਰ ਜਾਂਦਾ
ਉਦੋਂ ਫਿਰ ਬੰਦਾ ਲੋਕੋ ਜਿਉਂਦੇ ਜੀ ਮਰ ਜਾਂਦਾ
ਮਾਂ ਨਹੀਂ ਕਹਿੰਦੀ ਮੈਨੂੰ ਰੋਟੀ ਦੇ ਮਾਂ ਕਹਿੰਦੀ ਬੱਸ ਤੂੰ ਭੁੱਖਾ ਨਾ ਸੋ
ਮਾਂ ਨਹੀਂ ਕਹਿੰਦੀ ਮੇਰੇ ਹੰਝੂ ਪੂੰਝ ਮਾਂ ਕਹਿੰਦੀ ਬੱਸ ਤੂੰ ਨਾ ਰੋ
ਮਾਂ ਨਹੀਂ ਕਹਿੰਦੀ ਮੇਰੇ ਪੈਰੀਂ ਹੱਥ ਲਾ ਮਾਂ ਕਹਿੰਦੀ ਬੱਸ ਹਿੱਕ ਨਾਲ ਲਗ ਕੇ ਰਹਿ
ਮਾਂ ਨਹੀਂ ਕਹਿੰਦੀ ਮੈਨੂੰ ਮਹਾਨ ਕਹਿ ਮਾਂ ਕਹਿੰਦੀ ਬੱਸ ਮੈਨੂੰ ਮਾਂ ਕਹਿ
ਰੱਬ ਵੀ ਸੋਹਣਾ ਜੱਗ ਵੀ ਸੋਹਣਾ ਸੋਹਣਾ ਚੰਨ ਬਥੇਰਾ
ਪਰ ਸਾਰੇ ਸੋਹਣੇ ਇੱਕ ਪਾਸੇ ਮੇਰੀ ਮਾਂ ਤੋਂ ਸੋਹਣਾ ਕਿਹੜਾ
ਮਾਂ ਦਿਆਂ ਪੈਰਾਂ ਵਿੱਚ ਸਿਰ ਜਦੋਂ ਰੱਖਣਾ
ਲੱਖਾਂ ਹੀ ਫ਼ਰਿਸ਼ਤਿਆਂ ਆਕੇ ਮੈਨੂੰ ਤੱਕਣਾ
ਉਦੋਂ ਹੋਣਾ ਏ ਦੀਦਾਰ ਮੈਨੂੰ ਸ਼ਹਿਨਸ਼ਾਹ ਜਹਾਨ ਦਾ ਕਿਉਂਕਿ ਮਾਂ ਮਮਤਾ ਦੀ ਮੂਰਤ ਰੂਪ ਹੈ ਖ਼ੁਦਾ ਦਾ
ਮੰਗਦਾ ਹਾਂ ਇਹ ਮੰਨਤ ਕਿ ਫਿਰ ਇਹੀ ਜਹਾਨ ਮਿਲੇ
ਫਿਰ ਇਹੀ ਗੋਦ ਮਿਲੇ ਤੇ ਫਿਰ ਇਹੀ ਮਾਂ ਮਿਲੇ
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿੱਧਰੇ ਨਜ਼ਰ ਨਾ ਆਵੇ
ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
ਰੱਬ ਵੀ ਨੇੜੇ ਹੋ ਕੇ ਸੁਣਦਾ
ਜਦ ਮਾਂਵਾਂ ਕਰਨ ਦੁਵਾਵਾਂ
ਜੰਨਤ ਦੇ ਹਰ ਹਾਸੇ ਨੂੰ ਪੂਰਾ ਕੀਤਾ ਸੀ ਮਾਤਾ ਜੀ,
ਜਦੋਂ ਤੁਸੀਂ ਆਪਣੀ ਗੋਦੀ ਵਿੱਚ ਚੁੱਕ ਕੇ ਪਿਆਰ ਕੀਤਾ ਸੀ
ਮਾਪੇ ਮਰਨ ਤੇ ਹੋਣ ਯਤੀਮ ਬੱਚੇ ਸਿਰੋਂ ਉੱਠ ਜਾਂਦੀ ਐ ਛਾਂ ਲੋਕੋ
ਜੱਗ ਚਾਚੀਆਂ ਲੱਖ ਹੋਵਣ ਕੋਈ ਬਣ ਨਹੀਂ ਸਕਦੀ ਮਾਂ ਲੋਕੋ