ਸਦਾ ਸਲਾਮਤ ਰਹਿਣ ਉਹ “ਮਾਪੇ”
ਜਿਨ੍ਹਾਂ ਦੇ ਸਿਰ ‘ਤੇ ਸਾਨੂੰ ਫ਼ਿਕਰ ਨਾ ਫ਼ਾਕੇ…
punjabi status bebe bapu
ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ
ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..
ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ..!
ਕਾਮਯਾਬੀਆ ਧਾਗਿਆ ਤਵੀਤਾਂ ਨਾਲ ਨਹੀ,
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾਂ ਨਾਲ ਮਿਲਦੀਆ ਹਨ..!
ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨੀ,
ਉਵੇ ਲੱਖਾਂ ਰਿਸ਼ਤਿਆਂ ਵਿੱਚੋ ਮਾਂ ਬਾਪ ਵਰਗਾ ਕੋਈ ਨੀ.!!
ਵੱਡੇ ਬਣੋ
ਪਰ ਉਹਨਾਂ ਸਾਹਮਣੇ ਨਹੀਂ
ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ
ਹਾਲ ਤਾਂ ਸਾਰੇ ਪੁੱਛ ਲੈਂਦੇ ਨੇ
ਪਰ ਖਿਆਲ ਸਿਰਫ਼ ਮਾਂ ਬਾਪ ਹੀ ਰੱਖਦੇ ਹਨ
ਮਾਂ ਬਿਨ ਨਾ ਕੋਈ ਘਰ ਬਣਦਾ ਏ ,
ਪਿਓ ਬਿਨ ਨਾ ਕੋਈ ਤਾਜ ,
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ,
ਪਿਓ ਦੇ ਸਿਰ ਤੇ ਰਾਜ ।
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ,
ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ
ਪਿਤਾ ਉਹ ਅਜੀਬ ਹਸਤੀ ਹੈ,
ਜਿਸਦੇ ਪਸੀਨੇ ਦੀ ਕੀਮਤ ਵੀ
ਅੋਲਾਦ ਅਦਾ ਨਹੀਂ ਕਰ ਸਕਦੀ.
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ
ਪਿਤਾ ਦੀ ਮੌਜੂਦਗੀ
ਸੂਰਜ ਦੀ ਤਰ੍ਹਾਂ ਹੁੰਦੀ ਹੈ
ਸੂਰਜ ਗਰਮ ਜਰੂਰ ਹੁੰਦਾ ਹੈ
ਪਰ ਜੇ ਨਾ ਹੋਵੇ ਤਾਂ
ਅੰਧੇਰਾ ਛਾ ਜਾਂਦਾ ਹੈ