ਤਲਖ਼ ਮੌਸਮ ਸਾਹਮਣੇ ਮੈਂ ਆਪਣਾ ਸਿਰ ਕਿਉਂ ਝੁਕਾਵਾਂ
ਇਕ ਨਾ ਇਕ ਦਿਨ ਹਾਰ ਕੇ ਲੰਘ ਜਾਣੀਆਂ ਤੱਤੀਆਂ ਹਵਾਵਾਂ
Punjabi Status 2022
ਬਾਂਸ ਵਾਂਗੂੰ ਗਿਆਂ ਹਾਂ ਖੂਬ ਛਿੱਲਿਆ,
ਬਾਂਸੁਰੀ ਦਾ ਹਾਂ ਫਿਰ ਸੰਗੀਤ ਬਣਿਆ।
ਦਿਲ ਨੂੰ ਅੰਬਰ ਤੱਕ ਵਿਸ਼ਾਲ ਕੀਤਾ,
ਤਾਂ ਹੀ ਤਾਂ ਹਰ ਕਿਸੇ ਦਾ ‘ਮੀਤ` ਬਣਿਆ।ਹਰਮੀਤ ਵਿਦਿਆਰਥੀ
ਬੁਝੇ ਦੀਵੇ, ਝੜੇ ਪੱਤੇ ਤੇ ਤਿੜਕੇ ਆਇਨੇ ਦੱਸਣ,
ਹਵਾ ਕਿੰਨੀ ਤੁਹਾਡੇ ਸ਼ਹਿਰ ਦੀ ਮਗਰੂਰ ਹੈ ਅੱਜਕੱਲ੍ਹ।ਜਗਸੀਰ ਵਿਯੋਗੀ
ਅਸੀਂ ਤਾਂ ਰੁਤਬਿਆਂ ਦਾ ਜ਼ਿਕਰ ਸੁਣ ਕੇ ਮਿਲਣ ਆਏ ਸਾਂ
ਬੜੇ ਬੌਣੇ ਜਹੇ ਬੰਦੇ ਮਿਲੇ ਸ਼ਖ਼ਸੀਅਤਾਂ ਓਹਲੇ
ਸਿਰਫ਼ ਬਸ ਨਾਮ ਤੋਂ ਤਾਸੀਰ ਮਿਥਣੀ ਠੀਕ ਨਹੀਂ ਹੁੰਦੀ
ਅਸਾਂ ਪੱਥਰ ਨੂੰ ਲੁਕਦੇ ਵੇਖਿਆ ਹੈ ਸ਼ੀਸ਼ਿਆਂ ਓਹਲੇਕਵਿੰਦਰ ਚਾਂਦ
ਜਿਸ ਨੂੰ ਜਿਊਂਦਾ ਤੇ ਸਮਝਦਾ ਆ ਰਿਹਾਂ ਮੈਂ ਜ਼ਿੰਦਗੀ।
ਅੱਜ ਪਤਾ ਲੱਗਾ ਕਿ ਉਹ ਤਾਂ ਹੈ ਮੁਸਲਸਿਲ ਖ਼ੁਦਕੁਸ਼ੀ।ਜਗਸੀਰ ਵਿਯੋਗੀ
ਮਿਲੀ ਹੈ ਰਾਤ ਮਰ ਮਿਟ ਕੇ ਮਿਲਣ ਦੀ,
ਕਿ ਅੱਜ ਤੈਨੂੰ ਬਹਾਨੇ ਯਾਦ ਆਏ।ਜਗਸੀਰ ਵਿਯੋਗੀ
ਤੂੰ ਅਪਣਾ ਗ਼ਮ ਵੀ ਮੈਥੋਂ ਭੁੱਲ ਕੇ ਵਾਪਸ ਨਾ ਮੰਗ ਬੈਠੀਂ
ਹੈ ਮੈਥੋਂ ਏਹੀ ਸਰਮਾਇਆ ਤੇਰੇ ਜਾਣ ਦੇ ਮਗਰੋਂਪੈਦਲ ਧਿਆਨਪੁਰੀ
ਸੱਜਣ ਤਾਂ ਦਰਿਆਵਾਂ ਵਰਗੇ ਹੁੰਦੇ ਨੇ।
ਆਉਂਦੇ ਜਾਂਦੇ ਸਾਹਵਾਂ ਵਰਗੇ ਹੁੰਦੇ ਨੇ।ਰਾਵੀ ਕਿਰਨ
ਸੀਨੇ ‘ਚ ਕੋਈ ਅੱਗ ਸੀ ਸਦੀਆਂ ਤੋਂ ਧੁਖ ਰਹੀ
ਇਕੋ ਅਦਾ ਦੇ ਨਾਲ ਉਹ ਭਾਂਬੜ ਮਚਾ ਗਿਆਕਿਰਪਾਲ ਸਿੰਘ ਯੋਗੀ
ਨੱਚਦੀ-ਟੱਪਦੀ ਪੱਛਮ ਵੱਲੋਂ, ਆਈ ਤੇਜ਼ ਹਨੇਰੀ, ਖ਼ਲਕਤ ਘੇਰੀ,
ਟੁੱਟਦੇ ਜਾਂਦੇ ਰਿਸ਼ਤੇ ਨਾਤੇ, ਭੱਜਣ ਸੱਜੀਆਂ ਬਾਹਵਾਂ, ਕਿੰਜ ਬਚਾਵਾਂ।ਆਤਮਾ ਰਾਮ ਰੰਜਨ
ਯਾਰਾ ਮੌਤ ਵਰਗਿਆ ਲੱਭੇਂਗਾ ਮੈਨੂੰ ਫੇਰ ਤੂੰ
ਮਿਟ ਗਏ ਜਦ ਮੇਰੇ ਤੇ ਤਾਬੂਤ ਵਿਚਲੇ ਫ਼ਾਸਲੇਰਮਨਦੀਪ
ਕਿਹੜਾ ਧੀਰ ਬੰਨ੍ਹਾਵੇ ਕਣਕਾਂ ਨੂੰ ਸਹਿਮ ਬੜੇ,
ਚੋਰ-ਲੁਟੇਰੇ ਨਿੱਤ ਵੇਖਣ ਜਦ ਚਾਰ-ਚੁਫੇਰੇ।ਤਰਲੋਚਨ ਮੀਰ