ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ,
ਮੇਰੇ ਬਾਰੇ ਨਾ ਏਨਾ ਸੋਚਿਆ ਕਰ।
Punjabi Status 2022
ਹਰ ਲਫ਼ਜ਼ ਮੇਰਾ ਹੈ ਮਘਦਾ, ਮੈਂ ਅਜ਼ਬ ਕਹਾਣੀ ਹਾਂ
ਹੱਡਾਂ ਵਿਚ ਬੈਠੀ ਹਾਂ ਇਕ ਪੀੜ ਪੁਰਾਣੀ ਹਾਂ
ਜਿਸਮਾਂ ਦੀ ਕਚਹਿਰੀ ਵਿਚ ਸੁਪਨੇ ਨੀਲਾਮ ਕਰਾਂ
ਜੋ ਅੱਥਰੂ ਰਿੜਕੇ ਨਿੱਤ ਪੀੜਾਂ ਦੀ ਮਧਾਣੀ ਹਾਂਨਿਰਪਾਲਜੀਤ ਕੌਰ ਜੋਸਨ
ਬੰਦੂਕਾਂ ਜੇ ਬਣੇ ਹੁੰਦੇ ਤਾਂ ਗੱਲਾਂ ਹੋਰ ਹੀ ਹੁੰਦੀਆਂ,
ਹਮੇਸ਼ਾ ਹੀ ਅਸੀਂ ਵਰਤੇ ਗਏ ਹਾਂ ਮੁਰਲੀਆਂ ਬਣ ਕੇ।ਕਰਮ ਸਿੰਘ ਜ਼ਖ਼ਮੀ
ਜ਼ਖ਼ਮ ਨਹੀਂ ਨਾਸੂਰ ਹਾਂ ਮੈਂ, ਕਿੰਜ ਭਰੋਗੇ ਮੈਨੂੰ
ਜਨੂੰ ਦੀ ਨਦੀ ਹਾਂ ਕਿੰਜ ਤਰੋਗੇ ਮੈਨੂੰਨਿਰਪਾਲਜੀਤ ਕੌਰ ਜੋਸਨ
ਗ਼ੈਰ ਦੇ ਹੱਥਾਂ ’ਚ ਅਪਣਾ ਹੱਥ ਫੜਾ ਕੇ ਤੁਰ ਗਿਆ
ਬੇ-ਵਫ਼ਾ ਸੀਨੇ ਮਿਰੇ ਖੰਜ਼ਰ ਖੁਭਾ ਕੇ ਤੁਰ ਗਿਆ।
ਨਾਮ ਕੀ ਲੈਣਾ ਉਦਾ ਤੇ ਯਾਦ ਕੀ ਕਰਨਾ ਉਹਨੂੰ
ਔਖੇ ਵੇਲੇ ਯਾਰ ਜੋ ਪੱਲਾ ਛੁਡਾ ਕੇ ਤੁਰ ਗਿਆ
ਫੇਰ ਨਾ ਮੁੜਿਆ ਕਦੇ ਉਹ ਡਾਲਰਾਂ ਦੇ ਦੇਸ਼ ਤੋਂ
ਦਿਲ, ਜਿਗਰ, ਅਹਿਸਾਸ ’ਤੇ ਪੱਥਰ ਟਿਕਾ ਕੇ ਤੁਰ ਗਿਆ
ਕਦੇ ਹੱਸਾਂ ਕਦੇ ਰੋਵਾਂ, ਇਹ ਕੀ ਹੋ ਗਿਆ ਸ਼ੁਦਾ ਮੈਨੂੰ
ਜਿਊਂਦੀ ਹਾਂ ਜਾਂ ਮੋਈ ਹਾਂ, ਨਾ ਏਨਾ ਵੀ ਪਤਾ ਮੈਨੂੰ
ਕਦੇ ਮੈਂ ਸੋਚਿਆ ਨਾ ਸੀ ਕਿ ਦਿਨ ਇੰਜ ਦੇ ਵੀ ਆਵਣਗੇ
ਉਹ ਪਾਸਾ ਵੱਟ ਜਾਵਣਗੇ ਜੋ ਕਹਿੰਦੇ ਸੀ ਖ਼ੁਦਾ ਮੈਨੂੰਕੁਲਜੀਤ ਗਜ਼ਲ
ਡੁੱਲ੍ਹੇ ਖੂਨ ਦਾ ਲੇਖਾ-ਜੋਖਾ ਕੌਣ ਕਰੇਗਾ ਯਾਰੋ,
ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਅਸਮਾਨ।ਗੁਰਭਜਨ ਗਿੱਲ
ਤੇਰੇ ਇਨਕਾਰ ਨੇ ਵੀ ਆਖ਼ਰ ਨੂੰ ਇਕਰਾਰ ਹੋ ਹੀ ਜਾਣਾ
ਸਬਰ ਮੇਰੇ ਨਾਲ ਤੈਨੂੰ ਪਿਆਰ ਹੋ ਹੀ ਜਾਣਾ
ਤੇਰੇ ਇਸ਼ਕ ਦਾ ਤਾਂ ਅੰਦਾਜ਼ ਏਹੀ ਲਗਦੈ
ਤੈਥੋਂ ਕਦੇ ਨਾ ਕਦੇ ਪਿਆਰ ਦਾ ਇਜ਼ਹਾਰ ਹੋ ਹੀ ਜਾਣਾਡਾ. ਸ਼ਰਨਜੀਤ ਕੌਰ
ਇਸ਼ਕ ਵਿਚ ਇਨਕਾਰ ਵੀ ਇਕਰਾਰ ਵਰਗਾ ਜਾਪਦੈ
ਹਰ ਗੁਨਾਹ ਹੀ ਇਕ ਫ਼ਨਕਾਰ ਵਰਗਾ ਜਾਪਦੈ
ਸਦੀਆਂ ਗੁਜ਼ਾਰੀਆਂ ਇਸ਼ਕ ਨੇ ਅੱਗ ਉੱਤੇ ਚੱਲ ਕੇ
ਤਾਹੀਏਂ ਤਾਂ ਆਸ਼ਕ ਹਰ ਸਮੇਂ ਗੁਲਜ਼ਾਰ ਵਰਗਾ ਜਾਪਦੈ
ਰੂਹ ਦੇ ਬਨੇਰਿਆਂ ਤੋਂ ਇਸ਼ਕ ‘ਵਾਜਾਂ ਮਾਰਦੈ
ਜਾਹ, ਉਹ ਤਾਂ ਪਿਆਰ ਦੇ ਇਜ਼ਹਾਰ ਵਰਗਾ ਜਾਪਦੈ
ਇਸ਼ਕ ਕੇਵਲ ਦਿਲ ਨਹੀਂ ਉਹ ਜਾਨ ਵੀ ਹੈ ਮੰਗਦਾ
ਯਾਰ ਦਾ ਖੰਜਰ ਵੀ ਫੁੱਲਾਂ ਦੇ ਹਾਰ ਵਰਗਾ ਜਾਪਦੈਡਾ. ਸ਼ਰਨਜੀਤ ਕੌਰ
ਦਿਲ ਦੇ ਬਨੇਰਿਆਂ ‘ਤੇ ਦੀਵੇ ਜਗਾ ਕੇ ਤੁਰ ਗਏ
ਕਿੱਦਾਂ ਦੇ ਸੀ ਪ੍ਰਾਹੁਣੇ ਨ੍ਹੇਰੇ ਹੀ ਪਾ ਕੇ ਤੁਰ ਗਏ
ਸਾਡੀ ਉਹ ਝੋਲੀ ਪਾ ਗਏ ਕੁਝ ਸਿੱਪੀਆਂ ਤੇ ਘੋਗੇ
ਸਾਰੇ ਹੀ ਸੁੱਚੇ ਮੋਤੀ ਸਾਥੋਂ ਛੁਪਾ ਕੇ ਤੁਰ ਗਏ
ਫੁੱਲਾਂ ਦੀ ਸੇਜ ਉਤੇ ਜਿਨ੍ਹਾਂ ਨੂੰ ਰਾਤੀਂ ਰੱਖਿਆ
ਉਹ ਸੁਪਨੇ ਸਾਡੇ ਰਾਹੀਂ ਕੰਡੇ ਵਿਛਾ ਕੇ ਤੁਰ ਗਏ
ਹੱਸਾਂ ਤਾਂ ਰੋਣ ਨਿਕਲੇ, ਰੋਵਾਂ ਤਾਂ ਹਾਸਾ ਆਵੇ
ਇਹ ਰੋਗ ਕਿਸ ਤਰ੍ਹਾਂ ਦਾ ਸੱਜਣ ਲਗਾ ਕੇ ਤੁਰ ਗਏਮਿਸ ਦਿਲਜੋਤ
ਮੱਥੇ ‘ਤੇ ਬੁੱਲ੍ਹ ਪਲਕਾਂ ‘ਤੇ ਬੁੱਲ੍ਹ ਗੱਲਾਂ ’ਤੇ ਵੀ ਗੁਟਕਣ ਬੁੱਲ੍ਹ
ਹਿਕੋਂ ਧੜਕਣ ਰੂਹੋਂ ਫੜਕਣ ਗਾਵਣ ਟੁਣਕਣ ਗੂੰਜਣ ਬੁੱਲ੍ਹ
ਨੈਣਾਂ ਅੰਦਰ ਨੀਝਾਂ ਅੰਦਰ ਵਾਂਗ ਗੁਲਾਬ ਦੇ ਮਹਿਕਣ ਬੁੱਲ੍ਹ
ਹਰ ਦਰਪਣ ‘ਚੋਂ ਵੇਖਣ ਮੈਨੂੰ ਪਰ ਨਾ ਤੇਰੇ ਬੋਲਣ ਬੁੱਲ੍ਹਸ਼੍ਰੀਮਤੀ ਕਾਨਾ ਸਿੰਘ
ਤੇਰੇ ਗਮਾਂ ‘ਚ ਘਿਰ ਕੇ ਦੱਸ ਕਿਉਂ ਮਰਾਂਗਾ ਮੈਂ।
ਤੇਰੇ ਬਗੈਰ ਜੀਣ ਦੀ ਕੋਸ਼ਿਸ਼ ਕਰਾਂਗਾ ਮੈਂ।ਜਗੀਰ ਸਿੰਘ ਪ੍ਰੀਤ
ਹੈ ਪਿਆਸ ਤਾਂ ਸਾਦੇ ਪਾਣੀ ਦੀ, ਇਸ ਸਾਦ ਮੁਰਾਦੀ ਤ੍ਰਿਪਤੀ ਲਈ
ਤੂੰ ਨਾ ਦੇ ‘ਠੰਡੇ’ ਤੱਤੜੀ ਨੂੰ, ਘੁਟ ਹੰਝੂਆਂ ਦੇ ਹੀ ਭਰ ਲਾਂਗੇਸ਼੍ਰੀਮਤੀ ਕਾਨਾ ਸਿੰਘ