ਧੀਆਂ ਆਡਾਂ ਕੰਜਕਾਂ ਭਰ-ਭਰ ਡੋਲ੍ਹਣ ਨੀਰ
ਪੁੱਤਰ ਦਰਿਆ ਅੱਥਰੇ ਕੰਢੇ ਜਾਵਣ ਚੀਰ
ਪੁੱਤਾਂ ਮਿਲਖਾਂ ਵੰਡੀਆਂ ਫੋਲੇ ਨੂੰਹਾਂ ਸੰਦੂਕ
ਧੀ ਦੇ ਪੋਟੇ ਪੂੰਝਦੇ ਬਾਪ ਦੀ ਅੱਖ ਨੀਰ
Punjabi Status 2022
ਆਇਆ ਨੀ ਇਕ ਸੱਜਣ ਪਿਆਰਾ,
ਤਨ ਮਨ ਸਾਡਾ ਰੰਗ ਗਿਆ ਸਾਰਾ
ਇਕ ਰੰਗ ਸਾਡੇ ਮੱਥੇ ਲਾਇਆ,
ਕਰ ਗਿਆ ਸਾਰਾ ਲਾਲ ਪਸਾਰਾ
ਜਾਦੂਗਰ ਦੀ ਮੈਂ ਨਾ ਜਾਣੀਂ,
ਕਿਹੜੇ ਚਸ਼ਮਿਓਂ ਲੈ ਕੇ ਪਾਣੀ
ਮੇਰੀ ਅਜ਼ਲ ਦੀ ਪਿਆਸ ਮਿਟਾਈ,
ਐਸਾ ਜਾਦੂ ਕਰ ਗਿਆ ਭਾਰਾਸਿਮਰਤ ਕੌਰ
ਮੌਤ ਦੇ ਆਉਣ ‘ਤੇ ਜਾਨ ਛੁੱਟੀ ਮਸਾਂ,
ਮੁਸ਼ਕਿਲਾਂ ਵਿੱਚ ਘਿਰੀ ਜ਼ਿੰਦਗਾਨੀ ਰਹੀ।ਉਲਫ਼ਤ ਬਾਜਵਾ
ਭਾਵ ਕਿੱਦਾਂ ਬਿਨ ਬੁਲਾਏ ਬੋਲਦੇ
ਕੀ ਕਹਾਂ ਜਾਦੂ ਬਿਆਨੀ ਓਸਦੀ
ਓਸਦੀ ਚੁੱਪ ਵਿਚ ਕਈ ਰਮਜ਼ਾਂ ਸ਼ਰੀਕ
ਸਮਝ ਤੋਂ ਉਪਜੀ ਨਾਦਾਨੀ ਓਸਦੀਸਿਮਰਤ ਕੌਰ
ਸਾਹਾਂ ਵਿਚ ਘੁਲ ਗਈ ਏ ਕਸਤੂਰੀ
ਫੁੱਲ ਬੋਲਾਂ ਦੇ ਕਿਸ ਖਲੇਰੇ ਨੇ
ਪਿਆਰ, ਨਫ਼ਰਤ, ਮਿਲਨ, ਬ੍ਰਿਹਾ ਸਜਣਾ
ਇਹ ਤਾਂ ਸਾਰੇ ਹੀ ਨਾਮ ਤੇਰੇ ਨੇਸਪਨ ਮਾਲਾ
ਹਨੇਰੀ ਰਾਤ ਨੂੰ ਜੋ ਕਰ ਸਕੇ ਤਬਦੀਲ ਦਿਲ ਵਾਂਗੂੰ,
ਤਮੰਨਾ ਹੈ ਕਿ ਹੋਵੇ ਇਸ ਤਰ੍ਹਾਂ ਕੁਝ ਰੌਸ਼ਨੀ ਵਰਗਾ।ਸੁਰਜੀਤ ਸਾਜਨ
ਕੁੱਖਾਂ ਵੀ ਬਣੀਆਂ ਸਾਡੇ ਲਈ ਕਤਲਗਾਹਾਂ
ਛੁਰੀਆਂ ਦੀ ਨੋਕ ‘ਤੇ ਬਚਪਨ ਬਿਤਾਵਾਂ
ਗੁੱਡੀਆਂ ਪਟੋਲਿਆਂ ਦੇ ਤਾਂ ਗੀਤ ਮਰ ਗਏ
ਤੁਸੀਂ ਜੀਭ ‘ਤੇ ਧਰੇ ਜੋ ਵਿਤਕਰੇ, ਮੈਂ ਗਾਵਾਂਨਿਰਪਾਲਜੀਤ ਕੌਰ ਜੋਸਨ
ਸੁਣਿਆ ਸੀ ਤੇਰੇ ਸ਼ਹਿਰ ਵਿੱਚ ਵਗਦਾ ਨਹੀਂ ਕੋਈ ਦਰਿਆ,
ਫਿਰ ਮੈਂ ਗਲੀ ਗਲੀ ਵਿੱਚ ਮੁੜ ਮੁੜ ਡੁੱਬਦਾ ਕਿਵੇਂ ਰਿਹਾ।ਜਗਜੀਤ ਬਰਾੜ (ਅਮਰੀਕਾ)
ਗੱਲ ਇਹ ਨ੍ਹੀ ਕਿ ਤੂੰ ਝੂਠੀ ਆ
ਦੁੱਖ ਤਾ ਏਸ ਗੱਲ ਦਾ ਕਿ ਲੋਕ ਸੱਚੇ ਨਿਕਲੇ
ਸੱਚੀਓ ਸਾਥ ਦੇਣ ਵਾਲਿਆਂ ਦੀ ਇੱਕ ਨਿਸ਼ਾਨੀ ਹੁੰਦੀ ਹੈ
ਕਿ ਉਹ ਜ਼ਿਕਰ ਨਹੀਂ ਕਰਦੇ
ਬਸ ਹਮੇਸ਼ਾ ਫ਼ਿਕਰ ਕਰਿਆ ਕਰਦੇ ਨੇ
ਸਮਾ ਐਸੀ ਚੀਜ ਆ ਮਿੱਤਰਾ ਇਹ ਸੁਭਾਅ ਵੀ ਬਦਲ ਦਿੰਦਾ ਏ,
ਤੇ ਰਾਹ ਵੀ
ਉਹ ਖੁਦ ਬਦਲ ਗਏ ਨੇ ਜਿਹੜੇ ਕਦੇ ਮੈਨੂੰ ਕਿਹਾ ਕਰਦੇ ਸੀ ਕੇ ਬਦਲ ਨਾ ਜਾਵੀਂ