ਮਰ ਗਿਆ ਤਨਵੀਰ ਹੋਈ ਨਾ ਕਿਸੇ ਨੂੰ ਵੀ ਖ਼ਬਰ
ਨਾਲ ਦੇ ਕਮਰੇ ‘ਚ ਓਵੇਂ ਰੇਡੀਉ ਵੱਜਦਾ ਰਿਹਾ
Punjabi Status 2022
ਜਿਸ ਯਾਰ ਨੂੰ ਤੂੰ ਮਿਲਣੈ ਪਰਲੇ ਕਿਨਾਰੇ ਹੈ ਉਹ,
ਇਸ ਅੰਗ ਦੇ ਦਰਿਆ ‘ਚੋਂ ਤਰ ਕੇ ਤਾਂ ਗੁਜ਼ਰ ਪਹਿਲਾਂ।ਦੀਪਕ ਜੈਤੋਈ
ਦੇਣ ਆਇਆ ਢਾਰਸਾਂ ਉਹ ਆਪ ਹੀ ਸੀ ਰੋ ਪਿਆ।
ਆਇਆ ਸੀ ਬਣ ਕੇ ਗਾਹਕ ਜੋ ਨੀਲਾਮ ਖ਼ੁਦ ਹੀ ਹੋ ਗਿਆ।ਸੁੱਚਾ ਸਿੰਘ ਰੰਧਾਵਾ
ਕਦੇ ਨਜ਼ਦੀਕ ਆ ਬਹਿੰਦੇ ਕਦੇ ਉਹ ਦੂਰ ਰਹਿੰਦੇ ਨੇ।
ਗ਼ਜ਼ਲ ਦੇ ਸ਼ਿਅਰ ਆਪਣੇ ਆਪ ਵਿੱਚ ਮਸ਼ਰੂਰ ਰਹਿੰਦੇ ਨੇ।ਦਵਿੰਦਰ ਪ੍ਰੀਤ
ਸ਼ਹਿਰ ‘ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ,
ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ।ਅਨਵਰ ਉਦਾਸ (ਪਾਕਿਸਤਾਨ)
ਖ਼ਤ ਵਿਚ ਹੀ ਕਿਧਰੇ ਲਿਖਿਆ ਕਰ ਕੀ ਹਾਲ ਹੈ ਕੀ ਚਾਲ ਹੈ
ਜਿਸ ਹਿੱਕ ‘ਤੇ ਸੀ ਲਾਕੱਟ ਲਟਕਦਾ ਉਸ ਹਿੱਕ ਦਾ ਹੁਣ ਕੀ ਹਾਲ ਹੈਡਾ. ਗੁਰਚਰਨ ਸਿੰਘ
ਬਾਲਪਨ ਤਾਂ ਕੀ ਜਵਾਨੀ ਵੀ ਗਈ,
ਤੂੰ ਗਿਆ ਤੇਰੀ ਨਿਸ਼ਾਨੀ ਵੀ ਗਈ
ਰਹਿ ਨਹੀਂ ਸਕਣਾ ਸਲਾਮਤ ਜਾਮ ਹੁਣ,
ਮੈਕਦੇ ‘ਚੋਂ ਮੇਜ਼ਬਾਨੀ ਵੀ ਗਈਗੁਰਚਰਨ ਸਿੰਘ ਔਲਖ
ਕੀ ਪਤਾ ਕਿਸ ਵਕਤ ਕਿੱਧਰੋਂ ਆ ਪਵੇ ਕੋਈ ਬਲਾ।
ਇਸ ਤਰ੍ਹਾਂ ਜੰਗਲ ਦੀ ਮੈਨੂੰ ਕਹਿ ਰਹੀ ਆਬੋ ਹਵਾ।
ਪੱਤਾ ਪੱਤਾ ਚੀਕਦੈ ਬਚ ਕੇ ਤੂੰ ਏਥੋਂ ਨਿਕਲ ਜਾਹ,
ਕੀ ਪਤਾ ਹੈ ਮੌਸਮਾਂ ਦਾ? ਮੌਸਮਾਂ ਦਾ ਕੀ ਪਤਾ।ਦਰਸ਼ਨ ਬੇਦੀ
ਖੌਫ਼ ਹੈ ਉਸ ਆਦਮੀ ਤੋਂ ਭੀੜ ਨੂੰ
ਜੋ ਖੜਾ ਹੈ ਦੂਰ ਤੇ ਚੁਪ ਚਾਪ ਹੈਅਮਰਦੀਪ ਸੰਧਾਵਾਲੀਆ
ਦੁੱਖੜਾ ਹਜ਼ੂਰ ਅੱਖੀਆਂ ਦਾ, ਸਾਰਾ ਕਸੂਰ ਅੱਖੀਆਂ ਦਾ।
ਚੜ੍ਹ ਕੇ ਕਦੀ ਨਾ ਲੱਥੇ ਫਿਰ ਐਸਾ ਸਰੂਰ ਅੱਖੀਆਂ ਦਾ।ਬਲਵਿੰਦਰ ਬਾਲਮ
ਪੈਰ ਵਿਚ ਕੰਡੇ ਦੀ ਪੀੜਾ ਲੈ ਕੇ ਤੁਰਨਾ ਹੈ ਕਠਿਨ
ਦਿਲ ‘ਚ ਕਿੰਜ ਸਦਮੇ ਲੁਕਾ ਉਮਰਾ ਬਿਤਾਇਆ ਕਰੋਗੇਡਾ. ਸੁਹਿੰਦਰ ਬੀਰ
ਕਿਤੇ ਦੀਵਾ ਜਗੇ ਚਾਨਣ ਮਿਲੇ ਤਾਂ ਲੈ ਲਿਆ ਕਰਨਾ।
ਕਿ ਮੇਰੇ ਵਾਂਗ ਨਾ ਹਰ ਕਿਰਨ ਪਰਖਣ ਲੱਗ ਪਿਆ ਕਰਨਾ।
ਮੇਰੇ ਮਹਿਰਮ ਇਹ ਅੱਥਰੂ ਵਸਤ ਨਹੀਂ ਹੁੰਦੇ ਨੁਮਾਇਸ਼ ਦੀ,
ਜੇ ਦੁਨੀਆ ਹੱਸਦੀ ਵੇਖੋਂ ਤੁਸੀਂ ਵੀ ਹੱਸਿਆ ਕਰਨਾ।ਤਰਲੋਕ ਜੱਜ