ਉਹ ਝੂਠੇ ਵਾਅਦੇ ਕਰ ਗਈ ਏ ‘ ਉਹ ਗੈਰਾ ਦੇ ਨਾਲ ਜੁੜ ਗਈ ਏ
ਜੋ ਕਹਿੰਦੀ ਸੀ ਤੈਨੂੰ ਨਹੀਂ ਛੱਡਣਾ ਉਹੀ ਛੱਡਕੇ ਤੈਨੂੰ ਤੁਰ ਗਈ
Punjabi Status 2021
ਕਿਸੇ ਸਾਹਮਣੇ ਪ੍ਰਸੰਸਾ ਦੋ ਉਦੇਸ਼ਾਂ ਅਧੀਨ ਕੀਤੀ ਜਾਂਦੀ ਹੈ, ਪਹਿਲਾ ਇਹ ਕਿ ਉਹ ਜਾਣ ਜਾਵੇ ਕਿ ਅਸੀਂ ਉਸ ਦੀ ਪ੍ਰਸੰਸਾ ਕੀਤੀ ਹੈ, ਦੂਜਾ ਇਹ ਕਿ ਉਹ ਵੀ ਸਾਡੀ ਪ੍ਰਸੰਸਾ ਕਰੇ।
ਨਰਿੰਦਰ ਸਿੰਘ ਕਪੂਰ
ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ
ਚੁੱਪ ਕਰ ਜਾਣਾ ਹਰ ਵਾਰੀ,ਡਰਨਾ ਨਹੀ ਹੁੰਦਾ ,
ਪੱਤਿਆਂ ਦਾ ਝੜ ਜਾਣਾ,ਰੁੱਖ ਦਾ ਮਰਨਾ ਨਹੀ ਹੁੰਦਾ।
ਪਿਆਰਾ ਸਭ ਕੁਝ ਸਮਝਦਾ ਹੁੰਦਾ ਹੈ, ਦੁਸ਼ਮਣ ਸਭ ਕੁਝ ਜਾਣਦਾ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਜੇ ਕਿਸੇ ਤੇ ਹੱਸਿਆ ਜਾ ਸਕਦਾ ਹੋਵੇ ਤਾਂ ਉਸ ਦੀ ਆਲੋਚਨਾ ਕਰਨ ਦੀ ਲੋੜ ਨਹੀਂ ਪੈਂਦੀ।
ਨਰਿੰਦਰ ਸਿੰਘ ਕਪੂਰ
ਮੈ ਜੇ ਦਸਿਆ ਆਪਣੇ ਬਾਰੇ, ਤੈਥੋਂ ਸੁਣੀ ਜਾਣੀ ਨਹੀਂ,
ਮੇਰੀ ਜਿੰਦਗੀ ਇੱਕ ਹਾਦਸਾ, ਕੋਈ ਕਹਾਣੀ ਨਹੀਂ
ਇੱਕ ਤੇਰੀ ਯਾਦ ਸਹਾਰੇ ਕੱਟ ਰਹੇ,ਹੁਣ ਜਿਉਣ ਦਾ ਮਕਸਦ ਕੁਝ ਖਾਸ ਨੀ,
ਆ ਸਾਲ ਤਾਂ ਲੰਘ ਹੀ ਚੱਲਾ, ਪਰ ਅਗਲੇ ਦੀ ਕੋਈ ਆਸ ਨੀ
ਕਿਸੇ ਨੂੰ ਸਬਕ ਸਿਖਾਉਣ ਦੀ ਜਿੱਦ ਨਾ ਕਰੋ, ਕੋਈ ਨਹੀਂ ਸਿਖਦਾ, ਕਿਉਂਕਿ ਸਬਕ ਸਿਖਾਏ ਨਹੀਂ ਜਾਂਦੇ, ਸਿਖੇ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਜੇ ਤੈਨੂੰ ਮੇਰੇ ਨਾਲ ਪਿਆਰ ਹੁੰਦਾ ਨਾ
ਤਾਂ ਕਦੇ ਕਿਸੇ ਹੋਰ ਨਾਲ ਨਾ ਹੁੰਦਾ
ਸ਼ਰਧਾਂਜਲੀਆਂ ਵੇਲੇ ਬੋਲਣ ਵਾਲੇ ਨੂੰ ਆਪਣੀ ਆਵਾਜ਼ ਅਤੇ ਪਰਿਵਾਰ ਨੂੰ ਆਪਣੀ ਪ੍ਰਸੰਸਾ ਚੰਗੀ ਲਗ ਰਹੀ ਹੁੰਦੀ ਹੈ, ਹੋਰ ਕਿਸੇ ਦੀ ਸ਼ਰਧਾਂਜਲੀ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ।
ਨਰਿੰਦਰ ਸਿੰਘ ਕਪੂਰ
ਜੇ ਮੇਰਾ ਨਹੀ ਹੋ ਸਕਦਾ ਹੁਣ ਤਾ ਇੱਕ ਇਹਸਾਨ ਕਰਦੇ ?
ਮੈ ਜਿਦਾ ਪਹਿਲਾ ਹੱਸਦੀ ਸੀ ਮੇਰੀ ਉਹੀ ਪਹਿਚਾਣ ਕਰਦੇ ?