ਦਾਦਕੀਆਂ ਦੀ ਪੰਡ ਬੰਨ੍ਹ ਦਿਓ ਬੇ
ਅਸੀਂ ਸਿੱਟ ਛੱਪੜ ਵਿਚ ਆਈਏ
ਬਚਦੀਆਂ ਖੁਚਦੀਆਂ ਨੂੰ
ਅਸੀਂ ਗੋਡੇ ਘੁੱਟਣ ਲਾਈਏ
punjabi sithniyan
ਲੱਕ ਤੇਰੇ ਨੂੰ ਨਾਪ ਲਾਂ
ਹੱਥ ਦਾ ਮਿਣ ਲਾਂ ਗੁੱਟ
ਜੇ ਤੂੰ ਐਡੀ ਚਤਰ ਐ
ਮੈਨੂੰ ਦੱਸੀਂ ਦੋਹਾ ਕੀਹਦਾ
ਨੀ ਗੁਣੀ ਗਿਆਨੀਏ ਨੀ- ਪੁੱਤ
ਖੰਡ ਬੂਰਾ ਖਾ ਕੇ
ਮਾਮੀ ਫਿਰਦੀ ਰੁੱਸੀ ਕੁੜੇ
ਫੜ ਕੇ ਸਾਲੀ ਨੂੰ ਟੰਗਾਂ ਤੋਂ
ਕਰ ਦਿਓ ਜਮ੍ਹਾਂ ਈ ਪੁੱਠੀ ਕੁੜੇ
ਮੂੰਹ ਚੋਂ ਦੋਹਾ ਜਰਮਿਆ ਭੈਣੇ
ਮੈਂ ਤਾਂ ਬਣਾਇਆ ਏਹਨੂੰ ਆਪ
ਜੀਭ ਤਾਂ ਏਹਦੀ ਮਾਈ ਐ
ਕੋਈ ਬੋਲ ਨੀ ਏਹਦਾ
ਨੀ ਜਾਨੋ ਪਿਆਰੀਏ ਨੀ-ਬਾਪ
ਅੱਖਾਂ ਤਾਂ ਟੀਰਮ ਟੀਰੀਆਂ
ਨੀ ਲਾੜਾ ਝਾਕੇ ਟੇਢਾ ਟੇਢਾ
ਉਹਦਾ ਬੂਥਾ ਤਾਂ ਚੱਪਣੀ ਬਰਗਾ
ਨੀ ਅੱਖ ਬੋਤੀ ਦਾ ਲੇਡਾ
ਗੋਡੇ ਭਨਾ ਲਏ ਤੁਰਦੇ ਨੇ
ਨੀ ਖਾ ਲਿਆ ਖੁਰਲੀ ਨਾਲ ਠੇਡਾ
ਨੀ ਵੱਜਿਆ ਖੁਰਲੀ ਨਾਲ ਠੇਡਾ
ਕਿੱਥੋਂ ਦੋਹਾ ਜਰਮਿਆ ਭੈਣੇ
ਨੀ ਕੋਈ ਕਿੱਥੋਂ ਲਿਆ ਨੀ ਬਣਾ
ਕੌਣ ਦੋਹੇ ਦਾ ਪਿਤਾ ਹੈ
ਕੌਣ ਜੁ ਏਹਦੀ
ਨੀ ਸਖੀਏ ਪਿਆਰੀਏ ਨੀ-ਮਾਂ
ਜੀਜਾ ਨਾ ਤੇਰੇ ਦਾਹੜੀ ਚੱਜ ਦੀ
ਨਾ ਮੂੰਹ ਤੇ ਕੋਈ ਨੂਰ
ਅੱਖਾਂ ਤਾਂ ਤੇਰੀਆਂ ਚੁੰਨ੍ਹ ਮਚੁੰਨ੍ਹੀਆਂ
ਬੇ ਤੇਰੀ ਬੂਥੀ ਵਾਂਗ ਲੰਗੂਰ
ਜੈਸੀ ਬਿੰਦੀ ਜੱਥੇਦਾਰ ਵੈਸਾ ਟਿੱਕਾ ਨਾ ਘੜਿਆ
ਜੈਸੀ ਦੁਲਹਨ ਸਲੀਕੇਦਾਰ ਵੈਸਾ ਦੁਲਹਾ ਨਾ ਜੁੜਿਆ
ਲਾੜੇ ਭੈਣਾਂ ਨੇ ਕੁੜਤੀ ਸੰਮਾਈ
ਗਲਮਾ ਰਖਾ ਲਿਆ ਤੰਗ ਕੁੜੇ
ਜਦ ਕੁੜਤੀ ਨੂੰ ਪਹਿਨਣ ਲੱਗੀ
ਕੁੜਤੀ ਨੇ ਦੁਖਾਏ ਰੰਗ ਕੁੜੇ
ਨਾ ਇਹ ਫਸਦੀ ਨਾ ਉਤਰਦੀ
ਬੈਤਲ ਕੱਢਦੀ ਦੰਦ ਕੁੜੇ
ਖਿਚ ਕੇ ਮੁੰਡਿਆਂ ਨੇ ਕੁੜਤੀ ਲਾਹੀ
ਹੋ ਗਈ ਨੰਗ ਮਨੰਗ ਕੁੜੇ
ਇਹ ਤਾਂ ਡਾਰੀ ਬੜੀਓ ਬਸ਼ਰਮੀ
ਧੇਲੇ ਦੀ ਨਾ ਸੰਗ ਕੁੜੇ
ਸਾਡੇ ਵਿਹੜੇ ਜਿਹੜਾ ਨਿੰਬੂ ਦਾ ਬੂਟਾ
ਉਹਨੂੰ ਐਤਕਾਂ ਤਾਂ ਲੱਗ ‘ਗੇ ਅਨਾਰ ਨੀ
ਆਹ ਕੀ ਚਾਲਾ ਹੋਇਆ ਭੈਣੇ
ਆਹ ਕੀ ਕਾਰਾ ਹੋਇਆ ਨੀ…
ਜਿਹੜੀ ਕੁੜਮਾ ਜੋਰੋ ਜੱਧਣੀ ਨੀ
ਉਹਨੇ ਜੰਮ ਧਰੇ ਭੇਡੂ ਤਿੰਨ ਚਾਰ ਨੀ
ਆਹ ਕੀ ਚਾਲਾ ਹੋਇਆ ਭੈਣੇ
ਆਹ ਕੀ ਕਾਰਾ ਹੋਇਆ ਨੀ…..
ਲਾੜੇ ਬਾਪੂ ਦੀ ਭੂਰੀ ਭੂਰੀ ਦਾੜ੍ਹੀ
ਵਿਚ ਉੱਗ ਪਈ ਐ ਮਾਰੂ ਜਮਾਰ ਨੀ
ਆਹ ਕੀ ਚਾਲਾ ਹੋਇਆ ਭੈਣੇ
ਆਹ ਕੀ ਕਾਰਾ ਹੋਇਆ ਨੀ….
ਚੁਗ ਚੁਗ ਪੀਲ੍ਹੜੀਆਂ ਨੀ ਸਈਓ
ਅਸੀਂ ਬਾਰਾਂਦਰੀ ਨੂੰ ਲਾਈਏ
ਲਾੜ੍ਹਾ ਕੱਢੇ ਲੇਲ੍ਹੜੀਆਂ ਨੀ ਸਈਓ
ਕਹਿੰਦਾ ਮੇਰੀ ਬੇਬੇ ਨੂੰ ਬਲਾਈਏ
ਬੇਬੇ ਤਾਂ ਜੀਜਾ ਉਧਲ ਗਈ
ਬੇ ਬਾਪੂ ਨਵੇਂ ਥਾਂ ਬਿਆੲ੍ਹੀਏ
ਪਹਿਲੀ ਤਾਂ ਬੇਬੇ ਟੀਰਮ ਟੀਰੀ
ਬੇ ਹੁਣ ਸੰਨਾਖੀ ਲਿਆਈਏ (ਸੰਜਾਖੀ)
ਪਹਿਲੀ ਤਾਂ ਬੇਬੇ ਕਾਲਮ ਕਾਲੀ
ਬੇ ਹੁਣ ਮੇਮ ਲਿਆਈਏ
ਪਹਿਲੀ ਤਾਂ ਬੇਬੇ ਲੰਗੜੀ ਡੁੱਡੀ
ਬੇ ਹੁਣ ਚਪੈਰੀ ਬੇ ਲਿਆਈਏ (ਚਾਰ ਪੈਰਾਂ ਵਾਲੀ)
ਪਹਿਲੀ ਤਾਂ ਬੇਬੇ ਉੱਲੂ ਬਾਟੀ
ਬੇ ਹੁਣ ਉਡਣੀ ਲਿਆਈਏ
ਪਹਿਲੀ ਤਾਂ ਬੇਬੇ ਤੋਕੜ ਸੀ
ਬੇ ਹੁਣ ਲਵੇਰੀ ਲਿਆਈਏ
ਪਹਿਲੀ ਤਾਂ ਬੇਬੇ ਫੰਡਰ ਸੀ
ਬੇ ਹੁਣ ਗੱਭਣ ਲਿਆਈਏ
“ਫਲਾਣਾ (ਲਾਲ ਸਿੰਘ) ਜੋਰੋ ਦਾ ਗੁਲਾਮ ਵੇ ਜੋਰੋ ਖਸਮ ਬਣੀ
ਪਿੱਛੇ ਤਾਂ ਲਾਇਆ ਯਾਰ ਨੀ ਆਪ ਮੂਹਰੇ ਚਲੀ
ਰਾਹ ਵਿਚ ਆਇਆ ਮੁਲਤਾਨ ਨੀ ਖਸਮਾ ਛੋੜ ਚਲੀ”