ਲਾੜਾ ਪੜ੍ਹਿਆ ਸੁਣੀਂਦਾ ਗੁੜ੍ਹਿਆ ਸੁਣੀਂਦਾ
ਮੇਰੀ ਸਿੱਠਣੀ ਵਾਚ ਜਾ ਆਕੇ
ਨੀ ਝੂਠਾ ਜਾਰਨੀ ਦਾ ਗੱਪ ਮਾਰਨੀ ਦਾ
ਬੈਠਾ ਬਿੱਲ ਬਤੋਰੀ ਮੰਗਣਾਂ ਝਾਕੇ
punjabi sithniyan
ਸਈਓ ਨੀ ਮੇਰੀ ਰੁਕਮਣ ਕੁੰਡੀ
ਉਹ ਬੀ ਧਰ ‘ਤੀ ਠੇਕੇ
ਲਾੜਾ ਤਾਂ ਭੈਣੋ ਬੜਾ ਬਗਲੋਲ
ਗੁਹਾਰਿਆਂ ਨੂੰ ਮੱਥਾ ਟੇਕੇ
ਇੱਟਾਂ ਦਾ ਭਰਦੀ ਟੋਕਰਾ ਜੀਜਾ
ਵੇ ਕੋਈ ਰੋੜਿਆਂ ਦਾ ਭਰਦੀ ਖੂਹ
ਤੇਰੇ ਨਾਲ ਦੋਹਾ ਕੀ ਲਾਮਾਂ
ਵੇ ਤੇਰਾ ਬਾਂਦਰ ਵਰਗਾ
ਵੇ ਅਨਪੜ੍ਹ ਮੂਰਖਾ ਵੇ-ਮੂੰਹ
ਦਾਹੜੀ ਦਾ ਭਰ ਲਿਆ ਟੋਕਰਾ ਜੀਜਾ
ਵੇ ਕੋਈ ਮੁੱਛਾਂ ਦਾ ਭਰ ਲਿਆ ਛੱਜ
ਅੱਠ ਜਮਾਤਾਂ ਪੜ੍ਹ ਗਿਆ
ਤੈਨੂੰ ਅਜੇ ਨਾ ਬੋਲਣ ਦਾ
ਵੇ ਜੀਜਾ ਬੌਰੀਆ ਵੇ-ਚੱਜ
ਹਰਾ ਹਰਾ ਤੋਤਾ ਉਹਦੀ ਚੁੰਜ ਲਾਲ
ਨੀ ਪਿੰਜਰੇ ਵਿਚ ਬੋਲੇ
ਨੀ ਏਹ ਲਾੜਾ ਬੜਾ ਲੜਾਕੇਦਾਰ
ਨੀ ਇਹ ਤਾਂ ਬੜ ਬੜ ਬੋਲੇ
ਲਾੜਾ ਪੁੱਤ ਜਲਾਹੇ ਦਾ
ਜੁਲਾਹਾ ਨਲੀਆਂ ਨਾਲ ਤਾਣਾ ਤਣਦਾ
ਲਾੜਾ ਬੜਾ ਲੜਾਕੇਦਾਰ
ਮਾਂ ਦਾ ਖਸਮ ਅੜੀਓ
ਮੋਹਰੀ ਪੈਂਚਾਂ ਦਾ ਬਣਦਾ
ਨੌਕੜਾ ਵੀ ਬੁਣਦੀ ਮੰਜਾ ਲਾੜਿਆ
ਕੋਈ ਮੁੰਜ ਦੀ ਰੱਸੀ ਦਾ ਬਾਣ
ਤੂੰ ਸੰਘੇ ਗਿਣ ਜਾ ਮੰਜੇ ਦੇ
ਤੇਰੇ ਗਿਆਨ ਦੀ ਹੋ ਜੂ
ਵੇ ਜੀਜਾ ਗਿਆਨੀਆਂ ਬੇ-ਪਛਾਣ
ਕੰਧਾਂ ਚਿੱਤਮ ਚਿੱਤੀਆਂ ਲਾੜਿਆ
ਵੇ ਕੋਈ ਉੱਤੇ ਘੁੱਗੀਆਂ ਬੇ ਮੋਰ
ਤੂੰ ਤਾਂ ਸਹੁਰੀ ਢੁੱਕ ਗਿਆ
ਪਿੱਛੋਂ ਮਾਂ ਨੂੰ ਲੈ ਗੇ
ਬੇ ਸਿਰੇ ਦਿਆ ਮੂਰਖਾ ਬੇ-ਚੋਰ
ਮੇਰੀ ਗੁਆਚੀ ਆਰਸੀ ਜੀਜਾ
ਕੋਈ ਤੇਰੀ ਗੁਆਚੀ ਮਾਂ
ਚਲ ਆਪਾਂ ਦੋਮੇਂ ਭਾਲੀਏ
ਤੂੰ ਕਰ ਛਤਰੀ ਦੀ
ਵੇ ਜੀਜਾ ਆਂਡਲ੍ਹਾ ਵੇ-ਛਾਂ
ਸਰ੍ਹੋਂ ਦਾ ਰਿੰਨ੍ਹਦੀ ਸਾਗ ਲਾੜਿਆ
ਵੇ ਕੋਈ ਤਿਰਵਾਂ ਪਾਉਂਦੀ ਘਿਓ
ਬਿੱਲੀ ਤੇਰੀ ਮਾਂ ਸੁਣੀਂਦੀ
ਬਾਘੜ ਬਿੱਲਾ ਸੁਣੀਂਦਾ
ਵੇ ਮਾਂ ਦਿਆਂ ਨੂਰਿਆ ਵੇ-ਪਿਓ
ਘਰੇ ਵੀ ਤੈਨੂੰ ਸੱਦ ਹੋਈ ਲਾੜਿਆ
ਬੇ ਤੂੰ ਛੇਤੀ ਘਰਾਂ ਨੂੰ ਵੇ ਜਾ
ਮਾਂ ਤੇਰੀ ਨੇ ਛੇਲੀ ਜੰਮੀ ਵੇ
ਤੂੰ ਤਾਂ ਤੱਤੀ ਚੁਹਾਣੀ
ਵੇ ਸਿਰੇ ਦਿਆ ਮੁਰਖਾ ਬੇ-ਖਾ
ਲਾੜਿਆ ਕੀ ਤਾਂ ਤੇਰੇ ਪਿਓ ਦਾ ਨੌਂ
ਦੱਸ ਕੌਣ ਜੁ ਤੇਰਾ ਗੌਤ
ਪਿਓ ਦਾ ਤਾਂ ਮੈਂ ਨੌਂ ਨਾ ਜਾਣਾ
“ਭੈਣ ਦੇਣੇ” ਮੇਰਾ ਗੋਤ