ਵਾ ਵਾ ਕਿ ਗਊਆਂ ਰੰਭਦੀਆਂ
ਮਾਮੇ ਤਾਂ ਸੌਂ ਗਏ ਚੜ੍ਹ ਕੇ ਚੁਬਾਰੇ
ਮਾਮੀਆਂ ਬਹਾਨੇ ਨਾਲ ਖੰਘਦੀਆਂ
punjabi sithniyan collection
ਅੱਠ ਜਿੰਦੇ ਨੌਂ ਕੁੰਜੀਆਂ
ਬੇ ਕੋਈ ਗਿਆਰਾਂ ਬੁਰਜ ਦੇ ਬਾਰ
ਦਸਾਂ ਨੂੰ ਅੰਦਰੋਂ ਬੰਦ ਕਰਾਂ
ਇਕ ਨੂੰ ਬਾਹਰੋਂ ਦਿੰਦੀ ਜਿੰਦਾ
ਬੇ ਸਿਰੇ ਦਿਆ ਮੂਰਖਾ ਬੇ-ਮਾਰ
ਕੁੜਤਾ ਤਾਂ ਜੀਜਾ ਪੱਕੇ ਮੇਚ ਦਾ
ਵਿਚ ਤੂੰ ਡਰਨੇ ਮੰਗੂੰ ਹੱਲੇਂ
ਇਕ ਜਿੰਦਾ ਇਕ ਕੁੰਜੀ ਐ
ਬੇ ਕੋਈ ਗਿਆਰਾਂ ਬੁਰਜ ਦੇ ਬਾਰ
ਪੂਰੇ ਕਿਵੇਂ ਆਉਣਗੇ
ਬੇ ਕੋਈ ਬੈਹਕੇ ਗੱਲ
ਬੇ ਅਨਪੜ੍ਹ ਮੂਰਖਾ ਬੇ-ਬਚਾਰ
ਦਲਮੇਂ ਮਾਂਹ ਕੁੜੇ
ਨੀ ਦਲਮੇਂ ਮਾਂਹ ਕੁੜੇ
ਮਾਮੇ ਨੇ ਮਾਮੀ ਪੁੱਠੀ ਕਰਤੀ
(ਛੜਿਆਂ ਨੇ ਮਾਮੀ ਪੁੱਠੀ ਕਰ ‘ਤੀ)
ਟੰਗਾਂ ਕਰਤੀਆਂ ‘ਤਾਂਹ ਕੁੜੇ
ਅੰਬਰ ਦੀ ਬਣਾ ਕੇ ਜੀਜਾ ਛਾਣਨੀ
ਬੇ ਕੋਈ ਧਰਤੀ ਬਣਾਵਾਂ ਬੇ ਪਰਾਤ
ਸਮੁੰਦਰਾਂ ਦਾ ਪਾਣੀ ਛਾਣ ਦਿਆਂ
ਵੇ ਕੋਈ ਦਿਨ ਦੀ ਬਣਾ ਦਿਆਂ
ਬੇ ਅਨਪੜ੍ਹ ਬੂਝੜਾ- ਬੇ ਰਾਤ
ਪੱਗ ਵੀ ਲਿਆਇਆ ਜੀਜਾ ਮਾਂਗਮੀ
ਕੁੜਤਾ ਲਿਆਇਆ ਬੇ ਚੁਰਾ
ਚਾਦਰਾ ਮੇਰੇ ਬੀਰ ਦਾ
ਮੈਂ ਤਾਂ ਐਥੀ ਲਊਂ
ਬੇ ਨੰਗ ਜਾਤ ਬਦਰਿਆ ਵੇ-ਲੁਹਾ
ਕੋਈ ਢਿੱਡੋਂ ਦੋਹਾ ਸਿੱਖਿਆ ਨੀ ਸੁਣਦੀਏ
ਕੋਈ ਮਨੋ ਚੜ੍ਹਾਇਆ ਨੀ ਅਗਾਸ
ਜੀਭ ਦੋਹੇ ਦੀ ਮਾਈ ਐ
ਤੇ ਮੁੱਖ ਦੋਹੇ ਦਾ
ਨੀ ਸੁਣਦੀਏ ਕੰਨ ਕਰੀਂ ਨੀ- ਬਾਪ
ਪੰਜਾਂ ਦਾ ਮਾਮੀਏ ਲੌਂਗ ਘੜਾ ਲੈ
ਸੱਤਾਂ ਦੀ ਘੜਾ ਲੈ ਨੱਥ ਮਛਲੀ
ਤੇਰੀ ਸੁੱਥਣ ਢਿੱਲੀ ਹੋ ਗੀ ਸੀ
ਛੜਿਆਂ ਚਬਾਰੇ ਜਾ ਕੇ ਕਸ ‘ਲੀ
ਕਿੱਥੋਂ ਦੋਹਾ ਸਿੱਖਿਆ ਮੇਲਣੇ
ਕੋਈ ਕਿੱਥੋਂ ਚੜਾਇਆ ਨੀ ਅਗਾਸ
ਕੌਣ ਦੋਹੇ ਦੀ ਮਾਈ ਐ
ਨੀ ਕੋਈ ਕੌਣ ਦੋਹੇ ਦਾ
ਨੀ ਸੁਣਦੀਏ ਕੰਨ ਕਰੀਂ ਨੀ- ਬਾਪ
ਕੁੜਤਾ ਲਿਆਇਆ ਜੀਜਾ ਮਾਂਗਮਾ
ਬੇ ਤੇਰੇ ਆਉਂਦਾ ਗੋਡਿਉ ਥੱਲੇ
ਨਾ ਤੇਰੇ ਇਹਦਾ ਗਲਮਾ ਮੇਚ ਦਾ
ਬਟਣ ਗੋਗੜ ਤੋਂ ਥੱਲੇ
ਲੱਕ ਦਾ ਨਾਪ ਲੈਂਦੀਏ ਭੈਣੇ
ਨੀ ਹੱਥ ਦਾ ਮਿਣਦੀਏ ਗੁੱਟ
ਤੈਨੂੰ ਤਾਂ ਦੱਸਾਂ ਵਿਚਾਰ ਕੇ
ਨੀ ਇਹ ਦੋਹਾ ਧਰਮ ਦਾ
ਨੀ ਅਨਪੜ੍ਹ ਮੂਰਖੇ ਨੀ- ਪੁੱਤ