ਸਰਵਿਸ ਸਲੈਕਸ਼ਨ ਬੋਰਡ ਦੀ ਦੁਮੰਜਲੀ ਬਿਲਡਿੰਗ ਦੇ ਬਾਹਰ ਬੇ-ਰੁਜ਼ਗਾਰਾਂ ਦੀ ਭੀੜ ਇਕ ਅਸਾਮੀ ਲਈ ਲਗਪਗ ਸੌ ਕੈਂਡੀਡੇਟ। ਸਭ ਦੇ ਚਿਹਰਿਆਂ ਤੇ ਨਿਰਾਸ਼ਾ-ਆਸ਼ਾ ਦੇ ਮਿਲਵੇਂ ਚਿੰਨ੍ਹ। ਬੋਰਡ ਦੇ ਚੇਅਰਮੈਨ ਸਾਹਿਬ ਦੇ ਲੇਟ ਹੋ ਜਾਣ ਕਾਰਣ, ਇੰਟਰਵਿਊ 10 ਵਜੇ ਦੀ ਨਿਸਬਤ 12 ਵਜੇ ਅਰੰਭ ਹੋਈ। ਮੁਲਾਕਾਤੀਆਂ ਦੀ ਤਰ੍ਹਾਂ ਵਾਰੀ ਵਾਰੀ ਕੈਂਡੀਡੇਟ ਅੰਦਰ ਜਾਂਦੇ ਰਹੇ ਤੇ ਵਾਪਸ ਆਉਂਦੇ ਰਹੇ ਢਾਈ ਵਜੇ ਤੱਕ ਸਾਰੇ ਦੇ ਸਾਰੇ ਭੁਗਤ ਚੁਕੇ ਸਨ। ਅਖੀਰ ਵਿਚ ਉਸ ਨੌਜਵਾਨ ਨੂੰ ਸਮਾਂ ਦਿੱਤਾ ਗਿਆ, ਆਪਣੀ ਵਾਰੀ ਤੋਂ ਖੁੰਝ ਚੁਕਾ ਸੀ।
ਤੁਸੀਂ ਏਨੇ ਲੇਟ ਕਿਉਂ ਹੋ ਗਏ ਹੋ?“ ਚੇਅਰਮੈਨ ਨੇ ਨੌਜਵਾਨ ਤੇ ਸਰਸਰੀ ਝਾਤ ਸੁਟਦਿਆਂ ਪੁੱਛਿਆ।
‘‘ਜੀ ਮੈਂ ਰੋਟੀ ਖਾਣ ਚਲਾ ਗਿਆ ਸਾਂ।”
‘ਤੁਹਾਨੂੰ ਪਤਾ ਏ, ਇੰਟਰਵਿਊ ਦਾ ਸਮਾਂ 2 ਵਜੇ ਤੱਕ ਸੀ ਜਦਕਿ ਹੁਣ ਢਾਈ ਵਜ ਚੁੱਕੇ ਨੇ। ਚੇਅਰਮੈਨ ਦੀ ਨਾਲ ਦੀ ਕੁਰਸੀ ਤੇ ਬੈਠੇ ਭੱਦਰਪੁਰਸ਼ ਨੇ ਕਲਾਕ ਵੱਲ ਤਕਦਿਆਂ ਕਿਹਾ।
ਅਸਲ ਵਿਚ ਮੈਂ ਜਦੋਂ ਗਿਆ ਸੀ, ਉਸ ਸਮੇਂ ਮੇਰੇ ਤੋਂ ਪਹਿਲਾਂ ਹਾਲੇ ਕਾਫੀ ਕੈਂਡੀਡੇ ਟ ਸਨ ਨੌਜਵਾਨ ਬੜਾ ਹੀ ਸੰਜੀਦਾ ਹੋ ਗਿਆ ਸੀ।
‘ਤੇ ਫਰਜ਼ ਕਰੋ- ਤੁਹਾਡੀ ਇਸ ਲੇਟ ਕਾਰਣ, ਤੁਹਾਨੂੰ ਰੀਜੈਕਟ ਕਰ ਦਿੱਤਾ ਜਾਂਦਾ, ਤਾਂ ਕੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਨਾ ਹੁੰਦਾ।
“ਜਰੂਰ ਹੁੰਦਾ ਪਰ ਫਿਰ ਉਸ ਤੋਂ ਵੀ ਵੱਧ ਹੋਣਾ ਸੀ, ਜੇ ਭੁੱਖਾ ਵੀ ਰਹਿੰਦਾ ਤੇ ਨੌਕਰੀ ਵੀ ਨਾ ਮਿਲਦੀ….!
ਬੋਰਡ ਦਾ ਚੇਅਰਮੈਨ ਤੇ ਮੈਂਬਰ ਪ੍ਰਸ਼ਨ-ਵਿਹੂਣ ਹੋ ਗਏ।
punjabi short stories
ਇਕ ਸ਼ਾਹੂਕਾਰ ਆਦਮੀ ਦਾ ਲੜਕਾ ਭੈੜੀ ਸੰਗਤ ਵਿਚ ਪੈ ਗਿਆ। ਉਸ ਨੇ ਉਸ ਨੂੰ ਬਹੁਤ ਸਮਝਾਇਆ ਪਰ ਲੜਕੇ ਉੱਪਰ ਕਿਸੇ ਗੱਲ ਦਾ ਅਸਰ ਨਾ ਹੋਇਆ। ਲੜਕੇ ਦੇ ਭਵਿੱਖ ਬਾਰੇ ਸੋਚ ਕੇ ਪਿਤਾ ਬਹੁਤ ਗੰਭੀਰ ਹੋ ਗਿਆ।
ਅਖੀਰ ਉਸ ਨੇ ਲੜਕੇ ਨੂੰ ਸੁਧਾਰਣ ਲਈ ਇਕ ਵਿਉਂਤ ਬਣਾਈ। ਇਕ ਦਿਨ ਉਸ ਨੇ ਆਪਣੇ ਨੌਕਰ ਕੋਲੋਂ ਦੋ ਕਿਲੋ ਵਧੀਆ ਸੇਬ ਮੰਗਵਾਏ। ਉਸ ਨੇ ਉਸ ਨੂੰ ਇਕ ਗਲਿਆ ਸੜਿਆ ਸੇਬ ਵੀ ਲਿਆਉਣ ਲਈ ਕਿਹਾ। ਨੌਕਰ ਬਜ਼ਾਰੋਂ ਸੇਬ ਲੈ ਆਇਆ ਤਾਂ ਪਿਤਾ ਨੇ ਲੜਕੇ ਨੂੰ ਚੰਗੇ ਸੇਬਾਂ ਨਾਲ ਗਲਿਆ ਸੇਬ ਇਕ ਟੋਕਰੀ ਵਿਚ ਰੱਖਣ ਲਈ ਆਖਿਆ।ਲੜਕੇ ਨੇ ਉਵੇਂ ਹੀ ਕੀਤਾ ਜਿਵੇਂ ਉਸ ਦੇ ਪਿਤਾ ਨੇ ਆਖਿਆ ਸੀ।
ਚਾਰ ਪੰਜ ਦਿਨਾਂ ਮਗਰੋਂ ਪਿਤਾ ਨੇ ਆਪਣੇ ਲੜਕੇ ਨੂੰ ਬੁਲਾਇਆ ਅਤੇ ਉਸ ਨੂੰ ਸੇਬ ਲਿਆਉਣ ਲਈ ਆਖਿਆ। ਲੜਕੇ ਨੇ ਸੇਬਾਂ ਦੀ ਟੋਕਰੀ ਵੇਖੀ ਤਾਂ ਹੈਰਾਨ ਰਹਿ ਗਿਆ। ਸਾਰੇ ਹੀ ਸੇਬ ਗਲ ਸੜ ਗਏ ਸਨ। ਉਸ ਨੇ ਪਿਤਾ ਤੋਂ ਇਸ ਦਾ ਮਤਲਬ ਪੁੱਛਿਆ। ਪਿਤਾ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਜਿਵੇਂ ਇਕ ਗਲੇ ਸੇਬ ਨੇ ਸਾਰੇ ਹੀ ਚੰਗੇ ਸੇਬਾਂ ਨੂੰ ਖਰਾਬ ਕਰ ਦਿੱਤਾ ਹੈ। ਏਦਾਂ ਹੀ ਇਕ ਮਾੜਾ ਲੜਕਾ ਸਾਰੇ ਵਧੀਆ ਲੜਕਿਆਂ ਨੂੰ ਖਰਾਬ ਕਰ ਦਿੰਦਾ ਹੈ।
ਲੜਕੇ ਨੂੰ ਪਿਤਾ ਦੀ ਆਖੀ ਗੱਲ ਦਾ ਮਤਲਬ ਸਮਝ ਆ ਗਿਆ। ਉਸ ਨੇ ਉਸੇ ਦਿਨ ਤੋਂ ਮਾੜੀ ਸੰਗਤ ਤਿਆਗ ਦਿੱਤੀ।
ਸਿੱਖਿਆ-ਭੈੜੀ ਸੰਗਤ ਤੋਂ ਇੱਕਲਾ ਚੰਗਾ।
ਇੰਝ ਲਗਦਾ ਸੀ ਜਿਵੇਂ ਉਹ ਇਕ ਦੂਜੇ ਨੂੰ ਸਮਝ ਚੁੱਕੇ ਹੋਣ। ਉਨ੍ਹਾਂ ਦੀ ਕੋਈ ਵੀ ਗੱਲ ਇਕ ਦੂਜੇ ਤੋਂ ਲੁਕੀ ਹੋਈ ਨਹੀਂ ਸੀ। ਸੌਰਭ ਦੀ ਹਰੇਕ ਸੋਚ ਦਾ ਹੱਲ ਅਨੂ ਹੀ ਸੀ। ਸੌਰਭ ਲਈ ਤਾਂ ਅਨੂ ਜਿਵੇਂ ਇਕ ਚਾਨਣਾ, ਪ੍ਰੇਣਾ, ਉਤਸ਼ਾਹ ਸਭ ਕੁਝ ਸੀ ਤੇ ਅਨੂ ਵੀ ਤਾਂ ਸੌਰਭ ਵਿੱਚੋਂ ਆਪਣਾ ਆਪ ਪੂਰਾ ਹੁੰਦਾ ਵੇਖ-ਵੇਖ ਜੀਊਂਦੀ ਸੀ।
ਅਨੂ ਦੇ ਦ੍ਰਿੜ ਹੱਥ ਸੌਰਭ ਦੀਆਂ ਭਾਵੁਕ ਅੱਖਾਂ ਦੇ ਅੱਥਰੂ ਪੂੰਝਦੇ। ਟੁੱਟਿਆਂ, ਵੈਰਾਗ ਸੌਰਭ ਅਨੂ ਦੀ ਗੋਦ ਚ ਸਿਰ ਰੱਖ ਇੰਝ ਨਿਸ਼ਚਿੰਤ ਹੋ ਸੌਂ ਜਾਂਦਾ ਜਿਵੇਂ ਬੱਚਾ ਹੋਵੇ।
ਪਰ ਇਹ ਤਾਂ ਨੌਜਵਾਨ ਦੋਸਤਾਂ ਦੀ ਸਾਂਝ ਸੀ- ਇਕ ਦੂਜੇ ਦੇ ਹਰ ਵਕਤ ਦੇ ਸੁਨੇਹੀਦੋ ਚੰਗੇ ਸਾਥੀ, ਪ੍ਰੇਮ ਭਿੱਜੇ, ਪਰ ਅੱਤ ਸ਼ਾਂਤ
ਅੱਜ ਕੋਈ ਨਵੀਂ ਗੱਲ ਨਹੀਂ ਸੀ ਹੋਈ ਸੌਰਭ ਬਹੁਤ ਉਦਾਸ ਸੀ। ਅਨੂ ਦੇ ਹੱਥਾਂ ਨੇ ਉਸਨੂੰ ਸਹਾਰਾ ਦਿੱਤਾ ਤੇ ਸੌਰਭ ਅਨੂ ਦੀ ਗੋਦ ‘ਚ ਲੰਮੇ ਪਿਆ ਫੁੱਟ ਫੁੱਟ ਕੇ ਰੋਣ ਲੱਗ ਪਿਆ, ਬਹੁਤ ਉਦਾਸ ਅੱਥਰੂ ਅਚਾਨਕ ਸੌਰਭ ਨੂੰ ਕੁਝ ਮਹਿਸੂਸ ਹੋਇਆ। ਉਸਨੇ ਅੱਖਾਂ ਖੋਹਲੀਆਂ। ਅਨੂ ਦਾ ਚਿਹਰਾ ਉਸਦੇ ਚਿਹਰੇ ਵੱਲ ਝੁਕਦਾ ਆ ਰਿਹਾ ਸੀ। ਸੌਰਭ ਤਬਕ ਗਿਆ। ਇਸ ਚਿਹਰੇ ਵਿਚ ਤਾਂ ਅਨੂ ਹੈ ਹੀ ਨਹੀਂ ਸੀ, ਉਥੇ ਤਾਂ ਕੋਈ ਹੋਰ ਹੀ ਲਾਲਸਾ ਸੀ।
ਸੌਰਭ ਜਲਦੀ ਨਾਲ ਉਠ ਖੜੋਤਾ, ਅਨੂ ਦੇ ਹੱਥ ਬੜੀ ਆਸ਼ਾ ਨਾਲ ਵਧੇ, ਅਨੂ ਦੀਆਂ ਅੱਖਾਂ ਤਰਲਾ ਕਰ ਰਹੀਆਂ ਸਨ, ਉਸਦਾ ਸਾਰਾ ਸਰੀਰ ਜਿਵੇਂ ਨਿਮੰਣ ਦੇ ਰਿਹਾ ਹੋਵੇ। ਸੌਰਭ ਨੇ ਇਕ ਡੂੰਘੀ ਤਕਣੀ ਅਨੂ ਵੱਲ ਪਾਈ ਤੇ ਬਾਹਰ ਤੁਰ ਗਿਆ।
ਅਗਲੀ ਸਵੇਰ ਸੌਰਭ ਨੇ ਜਦ ਅਨੁ ਦਾ ਦਰਵਾਜ਼ਾ ਖਟਖਟਾਇਆ ਤਾਂ ਅਵਾਜ਼ ਆਈ, ਵਾਪਿਸ ਚਲੇ ਜਾਓ’ ਇਹ ਅਵਾਜ਼ ਸੀ ਕਿ ਫੰਕਾਰ, ਜ਼ਹਿਰੀਲੀ, ਬਦਲੇ ਨਾਲ ਭਰੀ, ਸੌਰਭ ਹੈਰਾਨ ਸੀ
ਸ਼ਾਮ ਨੂੰ ਸੌਰਭ ਫੇਰ ਵਾਪਸ ਆਇਆ, ਫਿਰ ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਖੁੱਲ ਗਿਆ, ਪਰ ਅੰਦਰ ਅਨੂ ਜ਼ਿੰਦਾ ਨਹੀਂ ਸੀ।
ਕਿਸੇ ਸਾਧੁ ਦੀ ਦਇਆ ਨਾਲ ਇਕ ਜ਼ਿਮੀਂਦਾਰ ਨੂੰ ਇਕ ਕੁੱਕੜੀ ਮਿਲੀ ਜਿਹੜੀ ਕਿ ਹਰ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ ਸੀ। ਜ਼ਿਮੀਂਦਾਰ ਉਸ ਆਂਡੇ ਨੂੰ ਬਾਜ਼ਾਰ ਜਾ ਕੇ ਵੇਚ ਦਿੰਦਾ ਸੀ। ਇਸ ਤਰ੍ਹਾਂ ਉਹ ਹੌਲੀ-ਹੌਲੀ ਅਮੀਰ ਤੇ ਖੁਸ਼ਹਾਲ ਹੋਣ ਲੱਗ ਪਿਆ। ਜ਼ਿਮੀਂਦਾਰ ਸਾਧੂ ਸੰਤਾਂ ਦਾ ਬੜਾ ਸ਼ਰਧਾਲੂ ਸੀ। ਉਹ ਭਗਵਾਨ ਨੂੰ ਬੜਾ ਮੰਨਦਾ ਸੀ ਪਰ ਉਹ ਲਾਲਚੀ ਵੀ ਘੱਟ ਨਹੀਂ ਸੀ। ਉਹ ਜਲਦੀ-ਜਲਦੀ ਅਮੀਰ ਹੋਣਾ ਚਾਹੁੰਦਾ ਸੀ। ਉਹ ਹਰ ਦਿਨ ਸੋਚਦਾ ਕਿ ਕੁੱਕੜੀ ਸੋਨੇ ਦਾ ਇਕੋ ਆਂਡਾ ਕਿਉਂ ਦਿੰਦੀ ਹੈ। ਇਕ ਤੋਂ ਜ਼ਿਆਦਾ ਕਿਉਂ ਨਹੀਂ ਦਿੰਦੀ। ਇਕ ਦਿਨ ਉਸਦੇ ਮਨ ਵਿਚ ਇਕ ਵਿਚਾਰ ਆਇਆ ਕਿ ਕਿਉਂ ਨਾ ਕੁੱਕੜੀ ਨੂੰ ਮਾਰ ਕੇ ਉਸ ਦੇ ਢਿੱਡ ਵਿਚੋਂ ਸਾਰੇ ਆਂਡੇ ਇਕੋ ਵਾਰ ਹੀ ਕੱਢ ਲਵਾਂ। ਇਸ ਨਾਲ ਮੈਂ ਬਹੁਤ ਜਲਦੀ ਅਮੀਰ ਤੇ ਖੁਸ਼ਹਾਲ ਵੀ ਹੋ ਜਾਵਾਂਗਾ ਅਤੇ ਦੂਜੇ ਹਰ ਦਿਨ ਇਕ-ਇਕ ਆਂਡਾ ਵੇਚਣ ਬਾਜ਼ਾਰ ਵੀ ਨਹੀਂ ਜਾਣਾ ਪਵੇਗਾ। ਇਹ ਸੋਚ ਕੇ ਉਸ ਨੇ ਕੁੱਕੜੀ ਨੂੰ ਮਾਰ ਦਿੱਤਾ। ਫਿਰ ਉਸ ਦਾ ਢਿੱਡ ਪਾੜ ਕੇ ਫਰੋਲਣ ਲੱਗ ਪਿਆ। ਪਰ ਇਹ ਕੀ ? ਉੱਥੇ ਤਾਂ ਕੋਈ ਵੀ ਆਂਡਾ ਨਹੀਂ ਸੀ। ਉਸਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ। ਜ਼ਿਮੀਂਦਾਰ ਹਣ ਪਛਤਾਉਣ ਲੱਗਾ ਪਰ ਹੁਣ ਕੀ ਹੋ ਸਕਦਾ ਸੀ? ਉਹ ਹਰ ਰੋਜ਼-ਮਿਲਣ ਵਾਲੇ ਇਕ ਆਂਡੇ ਤੋਂ ਵੀ ਖੁੱਜ ਗਿਆ।
ਸਿੱਖਿਆ-ਬਹੁਤਾ ਲਾਲਚ ਸਦਾ ਹੀ ਨੁਕਸਾਨ ਦਿੰਦਾ ਹੈ।
“ਮੰਮੀ…ਮੰਮੀ….ਮੰਮੀ…. ਸਾਹਮਣੀ ਤੋਥੀ ਵਿਚ ਜਿਹੜਾ ਪੁਰੀ ਸੈਬ ਰਹਿੰਦੇ ਉਹਨਾਂ ਦਾ ਤੱਤਾ ਅਧਾ ਤਿਲੋ ਦੁਦ ਤੇ ਦਾਲਮੀਆਂ ਦੇ ਬਿਸਕੁਟ ਖਾਂਦਾ ਏ ਮੈਂ ਪੂਰੀ ਸੈਬ ਨੂੰ ਤਹਾਂਗਾ ਕਿ ਤੁਤੀ ਥਾਂ ਤੇ ਮੈਨੂੰ ਆਪਣੇ ਤੋਲ ਰਥ ਲਓ ਇਹ ਨਿੱਕੀਆਂ ਨਿੱਕੀਆਂ ਗੱਲਾਂ 4-5 ਸਾਲ ਦੇ ਪੱਪੂ ਨੇ ਕਹੀਆਂ।
“ਪੁੱਤਰ ਮੈਂ ਕੀ ਕਹਾਂ ਆਪਣੇ ਡੈਡੀ ਨੂੰ ਪੁੱਛ
ਦੈਦੀ ਦੈਦੀ, ਤੁਸੀਂ ਦਬੋ ਨਾਂ- ਮੈਂ ਪੂਰੀ ਹੋਰਾਂ ਦੇ…ਇ ਗੱਲਾਂ ਕਰਦੇ ਕਰਦੇ ਉਹ ਭਾਰਤ ਨਗਰ ਦੇ ਚੌਕ ਵਿਚ ਆ ਚੁਕੇ ਸਨ। ਇਸ ਚੌਂਕ ਵਿਚ ਇਕ ਵੱਡੇ ਸਾਰੇ ਕੱਪੜੇ ਉਤੇ ਮਾਟੋ ਲਿਖਿਆ ਹੋਇਆ ਸੀ “ਮਾਸ ਸਤੰਬਰ ਮੇ 60 ਰੁਪਏ ਕਮਾਓ ਜ਼ਿਲਾ ਲੁਧਿਆਣਾ ਵਿਚ ਨਸਬੰਦੀ ਕਰਾਓ।’’ ਨਾਲ ਇਕ ਸਟੇਜ ਲੱਗੀ ਹੋਈ ਸੀ ਜਿਸ ਤੇ ਅਨਾਉਸਮੈਂਟ ਹੋ ਰਹੀ ਸੀ: 0 ਰੁਪਏ ਕਮਾਓ, 60 ਰੁਪਏ ਕਮਾਓ….।
ਪੱਪੂ ਕਹਿਣ ਲੱਗਾ ‘ਦਿੰਦੀ ਆਉ ਆਪਾਂ ਵੀ ਸੱਥ ਪਲਈਏ ਲੈ ਲਈਏ।
ਨਵੰਬਰ-1972
ਇਕ ਵਪਾਰੀ ਕੋਲ ਇਕ ਗਧਾ ਸੀ। ਉਹ ਗਧੇ ਉੱਪਰ ਸਮਾਨ ਰੱਖ ਕੇ ਉਸਨੂੰ ਸ਼ਹਿਰ ਵੇਚਣ ਜਾਂਦਾ ਸੀ। ਉਸ ਦੇ ਰਾਹ ਵਿਚ ਇਕ ਨਹਿਰ ਪੈਂਦੀ ਸੀ। ਇਕ ਦਿਨ ਉਸਨੇ ਗਧੇ ਉੱਪਰ ਤੜੀ ਰੱਖੀ ਅਤੇ ਸ਼ਹਿਰ ਨੂੰ ਤੁਰ ਪਿਆ। ਨਦੀ ਪਾਰ ਕਰਨ ਵੇਲੇ ਗਧੇ ਦਾ ਅਚਾਨਕ ਪੈਰ ਖਿਸਕ ਗਿਆ ਅਤੇ ਉਹ ਪਾਣੀ ਵਿਚ ਡਿੱਗ ਪਿਆ। ਸਾਰੀ ਤੁੜੀ ਪਾਣੀ ਵਿਚ ਰੁੜ ਗਈ। ਗਧੇ ਨੇ ਆਪਣੇ ਆਪ ਨੂੰ ਬੜਾ ਹੌਲਾ ਮਹਿਸੂਸ ਕੀਤਾ। ਵਪਾਰੀ ਨੇ ਹੁਣ ਸ਼ਹਿਰ ਜਾਣਾ ਠੀਕ ਨਾ ਸਮਝਿਆ ਅਤੇ ਉਹ ਵਾਪਸ ਘਰ ਆ ਗਿਆ। ਅਗਲੇ ਦਿਨ ਵਪਾਰੀ ਨੇ ਗਧੇ ਉੱਪਰ ਖੁੱਲਾ ਲੂਣ ਰੱਖਿਆ ਅਤੇ ਸ਼ਹਿਰ ਨੂੰ ਤੁਰ ਪਿਆ। ਠੀਕ ਨਹਿਰ ਦੇ ਵਿਚਾਲੇ ਆ ਕੇ ਗਧਾ ਜਾਣ ਬੁੱਝ ਕੇ ਡਿੱਗ ਪਿਆ। ਪਾਣੀ ਲੱਗਦੇ ਹੀ ਲੂਣ ਖੁੱਰ ਗਿਆ। ਖੋਤਾ ਅੱਗੇ ਨਾਲੋਂ ਵੀ ਹੌਲਾ ਹੋ ਕੇ ਪਾਣੀ ਵਿੱਚੋਂ ਬਾਹਰ ਆਇਆ। ਉਸਨੂੰ ਇਹ ਸਕੀਮ ਚੰਗੀ ਲੱਗੀ। ਉਸਨੇ ਸੋਚਿਆ ਕਿ ਉਹ ਹਰ ਰੋਜ਼ ਇੰਜ ਹੀ ਕਰਿਆ ਕਰੇਗਾ ਅਤੇ ਮਾਲਕ ਵੱਲੋਂ ਲੱਦੇ ਭਾਰ ਤੋਂ ਛੁਟਕਾਰਾ ਪਾਇਆ ਕਰੇਗਾ। ਵਪਾਰੀ ਗਧੇ ਦੀ ਚਲਾਕੀ ਸਮਝ ਗਿਆ। ਉਸਨੇ ਉਸਨੂੰ ਅਕਲ ਸਿਖਾਉਣ ਦੀ ਸੋਚੀ।
ਤੀਜੇ ਦਿਨ ਉਸਨੇ ਗਧੇ ਉੱਪਰ ਕਪਾਹ ਲੱਦ ਦਿੱਤੀ। ਭਾਰ ਪਹਿਲਾਂ ਹੀ ਹੌਲਾ ਹੋਣ ਕਰਕੇ ਗਧਾ ਖੁਸ਼ੀ-ਖੁਸ਼ੀ ਤੁਰ ਪਿਆ। ਨਦੀ ਦੇ ਵਿਚਾਲੇ ਜਾ ਕੇ ਆਪਣੀ ਬਣਾਈ ਸਕੀਮ ਅਨੁਸਾਰ ਗਧਾ ਪਾਣੀ ਵਿਚ ਡਿੱਗ ਪਿਆ। ਪਰ ਉੱਠਣ ਲੱਗਿਆਂ ਉਸ ਤੋਂ ਉੱਠਿਆ ਨਾ ਜਾਵੇ। ਕਪਾਹ ਪਾਣੀ ਨਾਲ ਬੜੀ ਭਾਰੀ ਹੋ ਗਈ ਸੀ। ਉੱਧਰ ਵਪਾਰੀ ਗਧੇ ਨੂੰ ਉਠਾਉਣ ਲਈ ਸੋਟੇ ਮਾਰਨ ਲੱਗਾ। ਗਧਾ ਬਹੁਤ ਪਛਤਾਇਆ। ਉਸ ਦੇ ਵਿਚਾਰ ਵਿਚ ਇਹ ਗੱਲ ਆਈ ਕਿ ਬਹੁਤੀ ਚਲਾਕੀ ਚੰਗੀ ਨਹੀਂ ਹੁੰਦੀ।
ਸਿੱਖਿਆ-ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ।
ਉਸ ਦੇ ਹਰ ਅੱਖਰ ਦਾ ਮਤਲਬ ਇਨਕਲਾਬ ਹੁੰਦਾ ਸੀ। ਉਹ ਏਨੀ ਜੋਸ਼ੀਲੀ ਕਵਿਤਾ ਲਿਖਦਾ ਸੀ ਕਿ ਚਾਕੂ ਤੋਂ ਲੈ ਕੇ ਹਾਈਡਰੋਜਨ ਤੇ ਹਰ ਐਟਮੀ ਸ਼ਕਤੀ ਤੱਕ ਆਪਣੀ ਕਵਿਤਾ ਵਿਚ ਵਰਤਦਾ ਸੀ। ਉਸ ਦਿਨ ਉਸ ਨੇ ਬਹੁਤ ਹੀ ਗਰਮੀਲੀ ਕਵਿਤਾ ਲਿਖੀ ਜਿਸ ਵਿਚ ਚੀਨ ਵੱਲੋਂ ਚਲਾਏ ਅਖੀਰਲੇ ਐਟਮੀ ਬੰਬ ਦਾ ਜ਼ਿਕਰ ਤੱਕ ਸੀ। ਘਰੋਂ ਬਾਹਰ ਨਿਕਲਿਆ ਤਾਂ ਅੱਗੋਂ ਇੱਕ ਕੁੱਤਾ’ ਆਉਂਦਾ ਦਿਸਿਆ। ਕੁੱਤੇ ਤੋਂ ਡਰਨਾ ਉਸ ਦੀ ਬਚਪਨ ਦੀ ਆਦਤ ਸੀ ਖੌਰੇ ਕਿਸ ਵਕਤ ਸਾਲੇ ਨੇ ਚੱਕ ਮਾਰ ਦੇਣਾ। ਫੇਰ ਉਸਨੂੰ ਆਪਣੀ ਲਿਖੀ ਕਵਿਤਾ ਦਾ ਖਿਆਲ ਆਇਆ ਤਾਂ ਉਹ ਅੱਗੇ ਵਧਣ ਲੱਗਾ ਪਰ ਕੁੱਤੇ ਨਾਲ ਨਜ਼ਰਾਂ ਮਿਲਣ ਤੇ ਫੇਰ ਕੰਬ ਗਿਆ। ਕੁੱਤੇ ਨੂੰ ਹਰ ਆਦਮੀ ਵਲ ਵੇਖ ਕੇ ਘੁਰਕਣ ਦੀ ਵਾਦੀ ਸੀ। ਪਹਿਲਾਂ ਉਸ ਨੇ ਕੁੱਤੇ ਨੂੰ ਡਰਾਉਣ ਲਈ ਆਪਣੀ ਕਵਿਤਾ ਸੁਨਾਉਣ ਦੀ ਸੋਚੀ। ਪਰ ਜੇ ਕੁੱਤੇ ਤੇ ਉਲਟਾ ਅਸਰ ਹੋਇਆ ਤਾਂ? ਇਕ ਬੰਨੇ ਕਵਿਤਾ ਉਸ ਦਾ ਉਤਸ਼ਾਹ ਵਧਾਉਂਦੀ ਪਰ ਦੂਸਰੇ ਬੰਨੇ ਕੁੱਤੇ ਦਾ ਡਰ ਵਾਪਸ ਜਾਣ ਲਈ ਮਜ਼ਬੂਰ ਕਰ ਦਿੰਦਾ। ਅਖੀਰ ਉਸ ਨੇ ਇੱਟ ਫੜਕੇ ਕੁੱਤੇ ਦਾ ਮੁਕਾਬਲਾ ਕਰਨ ਦੀ ਸੋਚੀ। ‘ਕੁੱਤਾ’ ਇਤਨੇ ਚਿਰ ਨੂੰ ਨਜ਼ਦੀਕ ਆ ਚੁੱਕਾ ਸੀ। ਇਸ ਤੋਂ ਪਹਿਲਾਂ ਕਿ ਕੁੱਤਾ ਉਸ ਵੱਲ ਵੇਖਦਾ ਜਾਂ ਉਸ ਨੂੰ ਘੂਰਦਾ ਕਰਾਂਤੀਕਾਰੀ ਆਪਣੀ ਕਵਿਤਾ ਫੜ ਆਪਣੇ ਕਮਰੇ ਵੱਲ ਭੱਜਾ ਜਾ ਰਿਹਾ ਸੀ। |
ਨਵੰਬਰ-1972
ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ , ਉਮਰ 28 ਸਾਲ ਆ , ਮੈਂ govt job ਕਰਦੀ ਆ , ਮੈਂ ਇੱਕ ਮੁੰਡੇ ਨੂੰ insta ਤੇ follow ਕਰਦੀ ਸੀ , ਉਹ ਵੀ ਅੰਮ੍ਰਿਤਸਰ ਦਾ ਸੀ , ਉਸਨੇ ਮੈਨੂੰ ਮਿਲਣ ਨੂੰ ਕਿਹਾ ਜਿੱਥੇ ਮੈਂjob ਕਰਦੀ ਸੀ, ਮੈਂ ਹਾਮੀ ਭਰ ਦਿੱਤੀ ਪਰ ਉਸ ਦਿਨ ਮੇਰੇ ਕੋਲੋਂ ਜਾਇਆ ਨਹੀਂ ਗਿਆ।
ਮੰਮੀ ਨੂੰ ਕੈਂਸਰ ਸੀ ਸੋ ਮੈਂ ਮੰਮੀ ਨੂੰ ਲੈਕੇ ਜਲੰਧਰ ਗਈ ਸੀ , ਮੈਂ ਜਦੋਂ ਮੰਮੀ ਬਾਰੇ ਦਸਿਆ ਉਸਨੇ ਮੈਨੂੰ understand ਕੀਤਾ
ਮੇਰੇ ਘਰਦੇ ਮੁੰਡਾ ਵੇਖ ਰਹੇ ਸੀ ਮੰਮੀ last ਸਟੇਜ ਤੇ ਸੀ , ਸੋ ਕਾਹਲੀ ਸੀ ਘਰ ਮੇਰੇ ਰਿਸ਼ਤੇ ਲਈ । ਅਸੀਂ ਇੱਕ ਦੂਜੇ ਨੂੰ like ਕਰਨ ਲੱਗੇ ਸੀ ਪਰ ਮੇਰੀ ਭੂਆ ਜੀ ਨੇ ਮੈਨੂੰ ਬਿਨਾ ਦੱਸੇ ਹਾਂ ਕਰ ਦਿੱਤੀ ਕਿਸੇ ਹੋਰ ਮੁੰਡੇ ਲਈ ।
ਪਰ ਮੈਂ ਆਪਣੀ ਮੰਮੀ ਨਾਲ ਗੱਲ ਕੀਤੀ , ਉਹ ਖੁਸ ਹੋਏ , ਥੋੜੇ ਦਿਨਾਂ ਬਾਹਦ ਮੰਮੀ ਕਾਫੀ serious ਹੋ ਗਏ , ਉਹ ਬੋਲਣੋਂ ਵੀ ਹੱਟ ਗਏ , : ਮੈਂ ਕਾਫੀ ਡਰ ਗਈ, 3 ਦਿਨਾਂ ਬਾਹਦ ਮੰਮੀ ਬੋਲੇ , ਉਹ ਮੁੰਡਾ ਆਪਣੇ ਪਰਿਵਾਰ ਨਾਲ ਮੰਮੀ ਨੂੰ ਵੇਖਣ ਆਇਆ
ਮੰਮੀ ਬਹੁਤ ਖੁਸ਼ ਹੋਏ | ਭੂਆ ਨੇ ਬਹੁਤ ਕੋਸ਼ਿਸ ਕੀਤੀ ਡੈਡੀ ਨੂੰ ਵੀ ਕਿਹਾ ਮੁੰਡਾ ਮਾੜਾ ਆ , ਸਾਡੀ ਜਾਤ ਦਾ ਨਹੀਂ, ਡੈਡੀ ਨੂੰ ਮੇਰੇ ਵਿਰੁੱਧ ਭੜਕਾਉਣ ਦੀ ਬਹੁਤ ਕੋਸ਼ਿਸ ਕੀਤੀ । – ਪਰ ਮੰਮੀ – ਡੈਡੀ ਸਮਝ ਗਏ ਭੂਆ ਕਿਉਂ ਇਵੇਂ ਕਰ ਰਹੇ ਆ , ਸੋ ਉਹਨਾਂ ਗੱਲ ਟਾਲ ਦਿਤੀ , ਜਿੰਨੇ ਦਿਨ ਮੰਮੀ ਹੋਸਪਿਤਲ ਰਹੇ ਉਹਨਾਂ ਘਰੋਂ ਰੋਟੀ ਆਉਂਦੀ ਰਹੀ ।
ਮੰਮੀ ਨੂੰ ਛੁੱਟੀ ਮਿਲੀ ਤੇ ਮੇਰਾ ਵਿਆਹ ਕਰ ਦਿੱਤਾ ,ਮੈਨੂੰ ਆਪਣੇ ਸੌਹਰੇ ਘਰ ਹਰ ਖੁਸ਼ੀ ਮਿਲੀ , ਭੂਆ ਮੇਰੇ ਵਿਆਹ ਤੇ ਨਹੀਂ ਆਈ, ਫੇਰ ਦੋ ਮਹੀਨੇ ਬਾਹਦ ਮੰਮੀ ਦੀ death ਹੋ ਗਈ ਰੱਬ ਨੇ ਇੱਕ ਪਿਆਰ ਕਰਨ ਵਾਲਾ ਦੇਕੇ ਦੂਜਾ ਖੇਹ ਲਿਆ , ਹੁਣ ਭੂਆ ਵੀ ਫੋਨ ਕਰਦੀ ਆ ਮਿਲਣ ਵੀ ਆਉਂਦੀ ਐ ,ਮਾਵਾਂ ਵਾਂਗ ਪਿਆਰ ਕਰਦੀ ਆ ,ਮੈਂ ਆਪਣੇ ਸੋਹਰੇ ਘਰ ਖੁਸ ਆ ।
ਮੈਂ ਬਾਰਵੀਂ ਹੋਣ ਦੇ ਬਾਅਦ ਮੈ ਅਪਣੇ ਲਾਗਲੇ ਕਾਲਜ b.a ਕਰਨ ਲੱਗ ਗਿਆ ਪਹਿਲੇ semester ਚ ਉਹ ਮੇਰੇ ਨਾਲ ਪੜਨ ਲੱਗ ਗਈ ਅਸੀਂ ਇੱਕ ਦੂਜੇ ਤੋਂ ਅਣਜਾਣ ਸੀ ਪਹਿਲੀ ਤੱਕਣੀ ਚ ਮਨ ਚ ਪਿਆਰ ਭਰ ਗਿਆ ਅਗਲੇ 2 ਸਾਲ ਏਦਾ ਹੀ ਉਹਨੂੰ ਦੇਖ ਦੇਖ ਬਤੀਤ ਕਰਤੇ ਆਖਿਰ ਵਿਚ ਹੌਸਲਾ ਕਰਕੇ ਉਹਨੂੰ ਮਨ ਦੀ ਗਲ ਦਸ ਦਿੱਤੀ ਅਤੇ ਉਹਨੇ ਵੀ 2 ਦਿਨ ਬਾਅਦ ਹਾਂ, ਕਰਤੀ ਹੌਲੀ ਹੌਲੀ ਫੋਨ ਤੇ ਗਲ ਹੋ ਲੱਗੀ ਅਤੇ what’sapp ਤੇ ਵੀ ਗਲ ਹੁੰਦੀ ਰਹਿੰਦੀ ਏਦਾ ਹੀ 6-7 ਮਹੀਨੇ ਬੀਤ ਗਏ ।
ਓਹਦੇ ਨਾਲ ਬਹੁਤ ਗੂੜਾ ਪਿਆਰ ਪੈ ਗਿਆ, ਇਸ ਦੇ ਬਾਵਜੂਦ ਮੇਰੇ ਨਾਲ ਦੇ ਮਿੱਤਰ ਨੇ ਕਹਿਣਾ ਦੇਖ ਕੁੜੀ ਚੰਗੀ ਹੋਵੇ ! ਮੈ ਉਹਨੂੰ ਹਮੇਸ਼ਾ ਕਹਿਣਾ ਕੁੜੀ ਬਹੁਤ ਸਾਊ ਆ ਮੇਰਾ ਵੀ ਕਦੇ ਓਹਦੇ ਨਾਲ ਕਦੇ ਗਲਤ (ਫਿਜੀਕਲ) ਹੋਣ ਨੂੰ ਮੰਨ ਨਹੀਂ ਕੀਤਾ। ਮਨ ਵਿਚ ਇਹੀ ਧਾਰ ਬੈਠਾ ਸੀ ਇਹਦੇ ਨਾਲ ਵਿਆਹ ਕਰਵਾਉਣਾ! ਸਬ ਕੁਝ ਠੀਕ ਚਲ ਰਿਹਾ ਸੀ ਪਰ ਹੌਲੀ ਹੌਲੀ ਰਾਤ ਨੂੰ what’sapp ਤੇ ਗਲ ਕਰਦੇ ਟਾਈਮ ਓਹਨੇ ਵਾਰ ਵਾਰ ਚੈਟ ਵਿੱਚੋਂ ਬਾਹਰ ਨਿਕਲੀ ਜਾਣਾ ਮੇਰੇ ਵਾਰ ਵਾਰ ਪੁਸ਼ਣ ਤੇ ਕਹਿਣਾ ਕੁੜੀ (ਕਲਾਸਮੇਟ) ਨਾਲ ਗਲ ਕਰਦੀ ਆ ਮੈ ok ਕਿk ਸਾਰ ਦੇਣਾ!
ਦਿਨ ਚ ਕਾਲਜ ਟਾਈਮ ਵਧੀਆ ਗਲ ਕਰਨੀ ਪਰ ਰਾਤ ਨੂੰ ਫਰ ਓਹੀ ਕੁਝ ! ਇਹ ਗੱਲ ਮੈਨੂੰ ਬਹੁਤ ਅਜੀਬ ਲੱਗੀ ਆਖਿਰ ਮੈ 15-20 ਇਹੀ ਕੁਝ ਰੋਜ ਚਲ ਲੱਗ ਪਿਆ, ਮੇਰੇ ਪੁੱਛਨ ਤੇ ਓਹਨੇ ਲੜਨ ਲੱਗ ਜਾਣਾ ਫੇਰ ਮੈਉਹਨੂੰ ਕਹਿਣਾ ਹੀ ਛੱਡ ਤਾਂ ਫਰ ਮੈ ਓਹਦੀ best Friend ਨਾਲ ਓਹਦੇ ਇਸਤਦੇ ਵਿਵਹਾਰ ਬਾਰੇ ਗਲ ਕੀਤੀ, ਓਹਦੀ ਫਰੈਡ ਨੂੰ ਪੁਸ਼ਿਆਕ ਰੋਜ ਇਹ ਤੁਹਾਡੇ ਨਾਲ ਗਲ ਕਰਦੀ ਆ ਓਹਨੇ ਸਾਫ ਮਨਾ ਕਰਤਾ ਇਹ ਸੁਣਦੇ ਸਾਰ ਹੀ ਬਹੁਤ ਮਨ ਦੁਖਿਆ & ਸ਼ਾਇਦ ਉਹਦੀ ਫੁੱਡ ਨੂੰ ਪਤਾ ਸੀ।
ਕਿ ਇਹ ਕੁੜੀਓਹਦੀ ਪਿੱਠ ਪਿੱਛੇ ਮੇਰੇ ਨਾਲ ਧੋਖਾ ਕਰ ਰਹੀ ਆ ਕਿਸੇ ਹੋਰ ਮੁੰਡੇ ਨਾਲ ਰਾਤ ਨੂੰ ਗਲ ਕਰਦੀ ਆ
ਕਾਲਜ ਵਿੱਚ ਰੋਜ ਆਉਣਾ ਤੇ ਕਲਾਸ ਵਿਚ ਨਾਜਾਣਾ ਏਦਾ ਹੀ ਇਕ ਹਫਤਾ ਚਲਦਾ ਰਿਹਾ ਓਹਦੀ ਫਰੈਡ ਨੇ ਹੌਸਲਾ ਕਰਕੇ ਇਕ ਦਿਨ ਸਾਰਾ ਕੁਝ ਦਸਦਿੱਤਾ ਕਿ ਤੇਰੀ girlfriend ਦੀ ਤੇਰੇ ਤੋ ਪਹਿਲਾ ਕਿਤੇ ਹੋਰ ਨਾਲ ਗੱਲ ਹੈਗੀ ਆਓਹ ਵੀ ਓਹਦੇ ਪਿੰਡ ਦੇ ਮੁੰਡੇ ਨਾਲ ਤੇ | ਉਹ ਉਹਦੇ ਨਾਲ ਸਾਰਾ ਕੁਝ ਕਰ ਚੁੱਕੀ ਆ।
ਤੇ ਤੇਰੇ ਨਾਲ ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਰਿਸ਼ਤਾ ਨਿਭਾ ਰਹੀ ਆ? ਉਹਦੀ ਫੁੱਡ ਦੀਆਂ ਗੱਲਾਂ ਸੁਣ ਕੇ ਮੈਨੂੰ attack ਹੋਣ ਨੂੰ ਕਰੇ , ਪਰ ਦਿਲ ਇਸ ਗੱਲ ਦੀ ਹਾਮੀ ਨਹੀਂ ਭਰਦਾ ਸੀ, ਉਹ ਕੁੜੀਏਦਾ ਵੀ ਕਰ ਸਕਦੀ ਆ, ਓਹਦੀ ਫੂਡ ਨੇ ਮੈਨੂੰ ਉਹਦੀਆਤੇ ਓਹਦੇ boyfriend diya ਫੋਟੋਆ ਦਿਖਾਈਆ,
ਫਿਰ ਆਖਿਰ ਵਿਚ ਉਹਨੂੰ ਮੈ ਓਹਦੇ boyfriend ਬਾਰੇ,ਪੁੱਛਿਆ ਉਹਨੇ ਇਸ ਬਾਰੇ ਸਾਫ ਮਨਾ ਕਰਤਾ ਕਿ ਇਸ ਤਰਾ ਦੀ ਕੋਈ ਵੀ ਗੱਲ ਨਹੀ ਆ,ਉਹ ਫੋਟੋਆਨੂੰ ਝੂਠਾਕਹਿ ਦਿੱਤਾ , ਮੈਨੂੰ ਉਹਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ,ਉਹਨੂੰ ਮੈਨੂੰ ਝੂਠ ਬੋਲਿਆ ਮੈ ਉਹਦੇ ਨਾਲ ਗਲ ਕਰਨੀ ਬੰਦ ਕਰਤੀ ਹਫਤੇ ਬਾਅਦ ਉਹਨੇ ਆਪਣੀ ਮੰਮੀ ਦੇ ਫੋਨ ਤੇ ਗਲ ਕੀਤੀ, ਉਹਨੇ ਕਿਹਾ ਮੈ ਤੈਨੂੰ ਨਹੀਂ ਛੱਡ ਨਹੀਂ ਸਕਦੀ & ਜੇ ਮੇਰੇ ਨਾਲ ਗੱਲ ਨਾਂ ਕੀਤੀ ਤੇ ਮੈ ਮਰ ਜਾਵਾਂਗੀ ਤੇ ਉਹਨੇ 2 ਵਾਰ | ਮਰਨ ਦੀ ਕੋਸ਼ਿਸ਼ ਵੀ ਕੀਤੀ।
ਅਖੀਰ ਉਸ ਕੁੜੀ ਨੇ ਮੈਨੂੰ ਸੱਚ ਦਸਿਆ ਕਿ ਉਹ ਮੁੰਡਾ ਉਸਨੂੰ Blackmail ਕਰਦਾ ਆ, ਤੇ ਇਸ ਕਰਕੇ ਉਸਨੂੰ ਉਸ ਨਾਲ ਗੱਲ ਕਰਨੀ ਪੈਂਦੀ ਆ, ਮੈਂ ਸੱਚਾ ਪਿਆਰ ਤੈਨੂੰ ਕਰਦੀ ਆ, ਮੈਂ ਆਪਣੇ ਘਰ ਰਿਸ਼ਤੇ ਲਈ ਗੱਲ ਕੀਤੀ , ਸਾਡਾ ਰਿਸ਼ਤਾ ਹੋ ਗਿਆ,ਮੈਂ ਆਪਣੀ wife ਦੇ ਭਰਾ ਨੂੰ ਲੈਕੇ ਸਿੱਧਾ ਉਸ ਮੁੰਡੇ ਘਰ ਚਲਾ ਗਿਆ ਕਿ ਜੇ ਹੁਣ ਫੋਨ ਜਾਂ Blackmail ਕੀਤਾ ਅਸੀਂ ਪੁਲਿਸ ਰਿਪੋਰਟ ਕਰਾਂਗੇ।
ਹੁਣ ਸਾਡੀ Engegment ਹੋਈ ਆ,ਇਸ Novmber ਸਾਡਾਵਿਆਹ ਆ, ਮੇਰਾ ਕਹਾਣੀ ਦੱਸਣ ਦਾ ਮਤਲਬ ਇਹ ਸੀ ਕਿ ਕਈ ਵਾਰ ਅਸੀਂ ਜੋ ਸਮਝਦੇ ਆਉਹ ਹੁੰਦਾ ਨਹੀਂ,ਸੋ ਕਦੇ ਵੀ ਕੋਈ ਰਿਸ਼ਤਾ ਤੋੜਨ ਲੱਗੇ ਕਾਹਲੀ ਨਾਂ ਕਰੋ, ਅਸੀਂ ਆਪਣੀ life ਵਿੱਚ ਖੁਸ਼ ਆ।
ਇਕ ਲੂੰਬੜ ਸ਼ਿਕਾਰ ਦੀ ਭਾਲ ਵਿਚ ਫਿਰ ਰਿਹਾ ਸੀ। ਉਸ ਨੂੰ ਕੋਈ ਸ਼ਿਕਾਰ ਨਾ ਲੱਭਿਆ। ਇਕਦਮ ਉਸ ਨੇ ਕਬੂਤਰਾਂ ਦੇ ਇਕ ਜੋੜੇ ਨੂੰ ਜ਼ਮੀਨ ਤੋਂ ਦਾਣੇ ਚੱਗਦੇ ਵੇਖਿਆ। ਉਹ ਭੱਜ ਕੇ ਉਹਨਾਂ ਵੱਲ ਗਿਆ। ਕਬੂਤਰ ਤਾਂ ਲੂੰਬੜ ਨੂੰ ਵੇਖ ਕੇ ਉੱਡ ਗਏ। ਪਰ ਲੰਬਤ ਇਕ ਟੋਏ ਵਿਚ ਜਾ ਡਿੱਗਿਆ। ਟੋਇਆ ਪਾਣੀ ਨਾਲ ਭਰਿਆ ਹੋਇਆ ਸੀ। ਲੰਬੜ ਨੇ ਟੋਏ ਵਿਚੋਂ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਕ ਤਾਂ ਉਹ ਕੱਖਾ ਸੀ ਤੇ ਦੂਜਾ ਥੱਕਿਆ ਹੋਇਆ। ਲੰਬੜ ਨੇ ਸੋਚਿਆ ਕਿ ਹੁਣ ਤਾਂ ਇੱਥੇ ਹੀ ਮਰਨਾ ਹੈ। ਉਹ ਕੁਝ ਨਿਰਾਸ਼ ਜਿਹਾ ਹੋ ਗਿਆ।
ਇਕ ਬੱਕਰੀ ਕੁਝ ਦੂਰ ਘਾਹ ਚੁਗ ਰਹੀ ਸੀ। ਉਸ ਨੂੰ ਪਿਆਸ ਲੱਗੀ ਤਾਂ ਉਹ ਪਾਣੀ ਦੀ ਭਾਲ ਵਿਚ ਇੱਧਰ-ਉੱਧਰ ਫਿਰਨ ਲੱਗੀ। ਆਖਿਰ ਉਹ ਉਸੇ ਟੋਏ ਤੇ ਆਈ। ਥੱਲੇ ਵੇਖਿਆ ਤਾਂ ਲੰਬੜ ਪਾਣੀ ਵਿਚ ਤੈਰ ਰਿਹਾ ਸੀ। ਉਸਨੇ ਪੁੱਛਿਆ, “ਲੂੰਬੜ ਭਰਾ ਇਹ ਕੀ?”
ਲੂੰਬੜ ਨੇ ਆਖਿਆ, “ਭੋਲੀਏ ਇਸ ਟੋਏ ਦਾ ਪਾਣੀ ਬਹੁਤ ਮਿੱਠਾ ਹੈ। ਮੈਂ ਤਾਂ ਕਦੋਂ ਦਾ ਹੀ ਇਹ ਪਾਣੀ ਪੀ ਰਿਹਾ ਹਾਂ। ਉਸ ਨੇ ਬੱਕਰੀ ਨੂੰ ਵੀ ਮਿੱਠਾ ਪਾਣੀ ਪੀਣ ਲਈ ਕਿਹਾ। ਬੱਕਰੀ ਦਾ ਦਿਲ ਲਲਚਾ ਗਿਆ। ਉਸਨੇ ਖਾਈ ਵਿਚ ਛਾਲ ਮਾਰ ਦਿੱਤੀ। ਪਲਕ ਝਪਕਦੇ ਹੀ ਲੂੰਬੜ ਬੱਕਰੀ ਤੇ ਪੈਰ ਰੱਖ ਕੇ ਬਾਹਰ ਆ ਗਿਆ । ਲਾਲਚੀ ਬੱਕਰੀ ਉਸੇ ਪਾਣੀ ਵਿੱਚ ਡੁੱਬ ਕੇ ਮਰ ਗਈ। ਸਿੱਖਿਆ-ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚੋ।
ਭੀਮ
ਦੀਵਾਲੀ ਦੀ ਰਾਤ ਸੀ। ਦੀਵੇ ਬੁੱਝ ਚੁੱਕੇ ਸਨ। ਸਾਹਿਤਕਾਰ ਦੋਸਤਾਂ ਦੀ ਇੱਕ ਪਾਰਟੀ, ਫਿੱਟ ਛੱਟ ਮੂੰਹ ਲਾਕੇ, ਜੂਏ ਦੀ ਰਸਮ ਪੂਰੀ ਕਰਨ ਵਿੱਚ ਰੁੱਝੀ ਹੋਈ ਸੀ। ਖੇਡ ਪੂਰੇ ਜੋਬਨ ਉੱਤੇ ਸੀ, ਦਾਅ ਉਤੇ ਦਾਅ ਲੱਗ ਰਹੇ ਸਨ। ਹਾਰਾਂ ਜਿੱਤਾਂ ਹੋ ਰਹੀਆਂ ਸਨ। ਇੱਕ ਸਰੇਸ਼ਟ ਬੁੱਧੀਜੀਵੀ ਲਗਾਤਾਰ ਹਾਰ ਰਿਹਾ ਸੀ। ਉਹ ਦੁਖੀ ਹੋਣ ਦੇ ਨਾਲ ਨਾਲ ਉਦਾਸ ਅਤੇ ਚਿੰਤਾਤੁਰ ਵੀ ਸੀ। ਉਹ ਕਰ ਕੁਝ ਨਹੀਂ ਸੀ ਸਕਦਾ। ਸਾਰੇ ਸਾਥੀਆਂ ਦੇ ਮਖੌਲਾਂ ਦਾ ਕੇਂਦਰ ਬਿੰਦੂ ਵੀ ਉਹੀ ਬਣਿਆ ਹੋਇਆ ਸੀ।
ਸਰੇਸ਼ਟ ਬੁੱਧੀਜੀਵੀ ਨੇ ਆਪਣਾ ਘੋਖਵਾਂ ਹੱਥ ਜੇਬ ਵਿੱਚ ਪਾਇਆ ਅਤੇ ਜੋ ਕੁਝ ਵੀ ਜੇਬ ਵਿਚੋਂ ਨਿਕਲਿਆ ਆਖਰੀ ਦਾਅ ਉੱਤੇ ਲਾ ਦਿੱਤਾ। ਤਾਸ਼ ਦੀ ਸੀਰਣੀ ਵੰਡੀ ਗਈ ਅਤੇ ਦਾਅ ਦੀ ਸਾਰੀ ਰਕਮ ਕਿਸੇ ਹੋਰ ਦੀ ਝੋਲੀ ਵਿੱਚ ਜਾ ਡਿੱਗੀ। ਜਿੱਤਣ ਵਾਲਾ ਜਿੱਤ ਦੀ ਖੁਸ਼ੀ ਵਿੱਚ ਕਹਿਣ ਲੱਗਾ, “ਹੁਣ ਦਰੋਪਤੀ ਨੂੰ ਵੀ ਦਾਅ ਉੱਤੇ ਲਾ ਵੇਖ
‘‘ਯੁਧਿਸ਼ਟਰ ਦਾ ਰੋਲ ਤਾਂ ਮੈਂ ਨਹੀਂ ਕਰ ਸਕਦਾ, ਹਾਂ ਭੀਮ ਦਾ ਕਰਕੇ ਵੇਖ ਲੈਂਦਾਂ ਹਾਂ।’ ਇਹ ਕਹਿਕੇ, ਦੂਜਿਆਂ ਦੇ ਰੋਕਦਿਆਂ ਵੀ, ਉਸ ਨੇ ਕਹਿਣ ਵਾਲੇ ਦੇ ਦੋ ਚਾਰ ਜੜ ਦਿੱਤੀਆਂ। ਉਹ ਭੀਮ ਬਣਿਆ ਮਸਤ ਹਾਥੀ ਦੀ ਚਾਲ ਚੱਲਦਾ ਬੂਹਿਓ ਬਾਹਰ ਹੋ ਗਿਆ।
ਰਮੇਸ਼ ਨੇ ਸੀਮਾ ਨੂੰ ਕਿਹਾ ਕਿ ਉਹ ਉਸ ਨਾਲ ਸ਼ਾਦੀ ਕਰਵਾ ਲਵੇਗਾ ਪਰ ਜੇ ਉਹ ਆਪਣਾ ਗਰਭ ਗਿਰਾ ਲਵੇ। ਸੀਮਾ ਕਿਸੇ ਵੀ ਹਾਲਤ ‘ਚ ਰਮੇਸ਼ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਉਸਨੂੰ ਬੇਹਦ ਪਿਆਰ ਕਰਦੀ ਸੀ। ਉਸਦੇ ਪੇਟ `ਚ, ਭਾਵੇਂ ਰਮੇਸ਼ ਦਾ ਹੀ ਬੱਚਾ ਸੀ ਪਰ ਉਹ ਗਰਭ ਗਿਰਾਉਣ ਲਈ ਤਿਆਰ ਹੋ ਗਈ।
| ਗਰਭ ਗਿਰਾਕੇ ਉਹ ਜਦ ਰਮੇਸ਼ ਨੂੰ ਮਿਲੀ ਤਾਂ ਉਹ ਖਿੜ ਖਿੜਾਕੇ ਹਸ ਪਿਆ। ਸੀਮਾ ਹੈਰਾਨ ਸੀ। ਉਹ ਬੋਲਿਆ, “ਸੀਮਾ ਹੁਣ ਤੂੰ ਮੈਨੂੰ ਸ਼ਾਦੀ ਲਈ ਮਜ਼ਬੂਰ ਨਹੀਂ ਕਰ ਸਕਦੀ। ਇਹ ਬੱਚਾ ਹੀ ਸਬੂਤ ਸੀ ਜੋ ਨਸ਼ਟ ਹੋ ਚੁੱਕਾ ਹੈ। ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਵਾ ਸਕਦਾ….!