ਆਪਾਂ ਤੇ ਬਸ ਆਪਣੇ ਦੁਖ ਸੁਖ ਸਹਿਜ ਸੁਭਾਅ ਹਾਂ ਫੋਲ ਰਹੇ
ਕਿਉਂ ਪੌਣਾਂ ਵਿਚ ਹਲਚਲ ਹੋਵੇ ਕਿਉਂ ਸਿੰਘਾਸਨ ਡੋਲ ਰਹੇ
punjabi shayari
‘ਦਰਸ਼ਨ ਬੇਦੀ’ ਹੁਣ ਦੁਨੀਆ ਵਿੱਚ ਤੇਰੇ ਵਰਗੇ ਉਦਮੀ ਕਿੱਥੇ।
ਜੀਵਨ ਸੰਗ ਜੋ ਟੱਕਰ ਲੈਂਦੇ ਐਸੇ ਐਸੇ ਜ਼ੁਲਮੀ ਕਿੱਥੇ।
ਅੱਜ ਦੇ ਟੀ. ਵੀ. ਕਲਚਰ ਨੇ ਹੈ ਹਰ ਇਕ ਰਿਸ਼ਤਾ ਮਿੱਟੀ ਕੀਤਾ,
ਧੀਆਂ ਪੁੱਤ ਹੁਣ ਸ਼ਰਮੋਂ ਸੱਖਣੇ, ਹੁਣ ਉਹ ਬਾਬਲ ਧਰਮੀ ਕਿੱਥੇ।ਦਰਸ਼ਨ ਬੇਦੀ
ਉਮਰ ਭਰ ਇਕ ਦੂਸਰੇ ਦੀ ਬਾਂਹ ਫੜੀ ਤੁਰਦੇ ਰਹੇ
ਫਿਰ ਵੀ ਰਿਸ਼ਤਾ ਬਣ ਨਾ ਸਕਿਆ ਪਿਆਰ ਦਾ ਅਹਿਸਾਸ ਦਾਸਤੀਸ਼ ਗੁਲਾਟੀ
ਜਦ ਤੋਂ ਨਦੀਆਂ ਦਾ ਨਾਂ ਗੰਦੇ ਨਾਲੇ ਪੈਣ ਲੱਗਾ,
ਦਰਿਆ ਸੁੱਚੇ ਪਾਣੀ ਪੀਣ ਨੂੰ ਲੱਭਦੇ ਫਿਰਦੇ ਨੇ।ਧਰਮ ਕੰਮੇਆਣਾ
ਉਸ ਨੂੰ ਖੂਨ ਉਧਾਰਾ ਲੈਣ ਦੀ ਲੋੜ ਨਹੀਂ
ਜਿਸ ਨੇ ਆਪਣੇ ਦਿਲ ਦਾ ਦੀਪ ਜਗਾਉਣਾ ਹੈਕਰਤਾਰ ਸਿੰਘ ਪੰਛੀ
ਬੱਝੇ ਹੋਏ ਪਰ ਤੱਕ ਕੇ ਦਿਲ ਰੋ ਉੱਠਦਾ ਹੈ।
ਸੋਨੇ ਦੇ ਪਿੰਜਰੇ ਵਿੱਚ ਮੇਰਾ ਦਮ ਘੁਟਦਾ ਹੈ।ਅਜਾਇਬ ਕਮਲ
ਬੁਝ ਗਈ ਹੱਥਾਂ ‘ਚ ਹੀ ਜਿਸਦੀ ਕਿਤਾਬ
ਕੀ ਕਰਨਗੇ ਚਮਕਦੇ ਉਸਦੇ ਖ਼ਿਤਾਬ
ਜਿਸ ਦੀਆਂ ਅੱਖਾਂ ‘ਚ ਕਾਲੇ ਖ਼ਾਬ ਹਨ
ਹੱਥ ਵਿਚਲਾ ਕੀ ਕਰਾਂ ਸੂਹਾ ਗੁਲਾਬਸੀਮਾਂਪ
ਇਸ ਤੋਂ ਬਿਹਤਰ ਹੈ ਕਿ ਤੇਰੇ ਹਿਜ਼ਰ ਵਿਚ ਘੁਲ ਘੁਲ ਮਰਾਂ,
ਸਾਕੀਆ ਤੂੰ ਜ਼ਹਿਰ ਦੇ ਦੇ ਮੈਅ ’ਚ ਮੈਨੂੰ ਘੋਲ ਕੇ।ਤਰਸੇਮ ਸਫ਼ਰੀ
ਸ਼ਹਿਰ ਹੈ ਤੇ ਸ਼ਹਿਰ ਵਿਚ ਹੈ ਵਾਕਫ਼ਾਂ ਦੀ ਭੀੜ, ਪਰ
ਤਨ ਦੇ ਨੇੜੇ ਬਹੁਤ ਦਿਲ ਦੇ ਕੋਲ ਦਾ ਕੋਈ ਨਹੀਂਖੁਸ਼ਵੰਤ ਕੰਵਲ
ਸੰਦਲੀ ਦਿਨ ਗੋਰੀਆਂ ਰਾਤਾਂ ਸਫ਼ਰ ਵਿੱਚ ਗਾਲ ਕੇ,
ਅਸਥੀਆਂ ਬਣ ਕੇ ਅਸੀਂ ਪਰਦੇਸ ਤੋਂ ਵਾਪਿਸ ਮੁੜੇ।ਸੁਰਿੰਦਰ ਸੋਹਲ
ਕੀ ਪਤਾ ਉਸ ਨੂੰ ਹਵਾ ਸੀ ਕੀ ਸਿਖਾ ਕੇ ਲੈ ਗਈ
ਦੂਰ ਤਕ ਪਤਝੜ ਦੇ ਪੱਤੇ ਨੂੰ ਉਡਾ ਕੇ ਲੈ ਗਈਹਰਭਜਨ ਸਿੰਘ ਹੁੰਦਲ
ਦੋਸ਼ ਗਲੀ ਦੇ ਚਿੱਕੜ ਦਾ ਵੀ ਹੋਵੇਗਾ,
ਪੈਰ ਤੁਸੀਂ ਵੀ ਆਪਣਾ ਗ਼ਲਤ ਟਿਕਾਇਆ ਹੈ।
ਅਸੀਂ ਤਾਂ ਸਾਗਰ ਸਮਝ ਕੇ ਨੇੜੇ ਆਏ ਸਾਂ,
ਉਹ ਤਾਂ ਸਾਡੇ ਨਾਲੋਂ ਵੀ ਤਿਰਹਾਇਆ ਹੈ।ਜੀ. ਡੀ. ਚੌਧਰੀ