ਕੋਈ ਵੀ ਨਾਮ ਦੇ ਇਸ ਨੂੰ ਕੋਈ ਵੀ ਅਰਥ ਕਰ ਇਸਦਾ
ਮਿਰੀ ਰੰਗੀਨ ਚੁੰਨੀ ਅਜ ਤੇਰੀ ਦਸਤਾਰ ਤਕ ਆਈ
punjabi shayari
ਸ਼ਹਿਰ ‘ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ,
ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ।ਅਨਵਰ ਉਦਾਸ (ਪਾਕਿਸਤਾਨ)
ਖ਼ਤ ਵਿਚ ਹੀ ਕਿਧਰੇ ਲਿਖਿਆ ਕਰ ਕੀ ਹਾਲ ਹੈ ਕੀ ਚਾਲ ਹੈ
ਜਿਸ ਹਿੱਕ ‘ਤੇ ਸੀ ਲਾਕੱਟ ਲਟਕਦਾ ਉਸ ਹਿੱਕ ਦਾ ਹੁਣ ਕੀ ਹਾਲ ਹੈਡਾ. ਗੁਰਚਰਨ ਸਿੰਘ
ਮਾਂ ਹੈ, ਧੀ ਹੈ, ਭੈਣ, ਪਤਨੀ ਹੈ ਜਿਸ ਨੂੰ,
ਅਜੇ ਚੁਬਾਰੇ ਰੋਟੀ ਬਦਲੇ ਰੋਲ ਰਹੇ।ਦਲਜੀਤ ਉਦਾਸ
ਬਾਲਪਨ ਤਾਂ ਕੀ ਜਵਾਨੀ ਵੀ ਗਈ,
ਤੂੰ ਗਿਆ ਤੇਰੀ ਨਿਸ਼ਾਨੀ ਵੀ ਗਈ
ਰਹਿ ਨਹੀਂ ਸਕਣਾ ਸਲਾਮਤ ਜਾਮ ਹੁਣ,
ਮੈਕਦੇ ‘ਚੋਂ ਮੇਜ਼ਬਾਨੀ ਵੀ ਗਈਗੁਰਚਰਨ ਸਿੰਘ ਔਲਖ
ਕੀ ਪਤਾ ਕਿਸ ਵਕਤ ਕਿੱਧਰੋਂ ਆ ਪਵੇ ਕੋਈ ਬਲਾ।
ਇਸ ਤਰ੍ਹਾਂ ਜੰਗਲ ਦੀ ਮੈਨੂੰ ਕਹਿ ਰਹੀ ਆਬੋ ਹਵਾ।
ਪੱਤਾ ਪੱਤਾ ਚੀਕਦੈ ਬਚ ਕੇ ਤੂੰ ਏਥੋਂ ਨਿਕਲ ਜਾਹ,
ਕੀ ਪਤਾ ਹੈ ਮੌਸਮਾਂ ਦਾ? ਮੌਸਮਾਂ ਦਾ ਕੀ ਪਤਾ।ਦਰਸ਼ਨ ਬੇਦੀ
ਖੌਫ਼ ਹੈ ਉਸ ਆਦਮੀ ਤੋਂ ਭੀੜ ਨੂੰ
ਜੋ ਖੜਾ ਹੈ ਦੂਰ ਤੇ ਚੁਪ ਚਾਪ ਹੈਅਮਰਦੀਪ ਸੰਧਾਵਾਲੀਆ
ਦੁੱਖੜਾ ਹਜ਼ੂਰ ਅੱਖੀਆਂ ਦਾ, ਸਾਰਾ ਕਸੂਰ ਅੱਖੀਆਂ ਦਾ।
ਚੜ੍ਹ ਕੇ ਕਦੀ ਨਾ ਲੱਥੇ ਫਿਰ ਐਸਾ ਸਰੂਰ ਅੱਖੀਆਂ ਦਾ।ਬਲਵਿੰਦਰ ਬਾਲਮ
ਪੈਰ ਵਿਚ ਕੰਡੇ ਦੀ ਪੀੜਾ ਲੈ ਕੇ ਤੁਰਨਾ ਹੈ ਕਠਿਨ
ਦਿਲ ‘ਚ ਕਿੰਜ ਸਦਮੇ ਲੁਕਾ ਉਮਰਾ ਬਿਤਾਇਆ ਕਰੋਗੇਡਾ. ਸੁਹਿੰਦਰ ਬੀਰ
ਕਿਤੇ ਦੀਵਾ ਜਗੇ ਚਾਨਣ ਮਿਲੇ ਤਾਂ ਲੈ ਲਿਆ ਕਰਨਾ।
ਕਿ ਮੇਰੇ ਵਾਂਗ ਨਾ ਹਰ ਕਿਰਨ ਪਰਖਣ ਲੱਗ ਪਿਆ ਕਰਨਾ।
ਮੇਰੇ ਮਹਿਰਮ ਇਹ ਅੱਥਰੂ ਵਸਤ ਨਹੀਂ ਹੁੰਦੇ ਨੁਮਾਇਸ਼ ਦੀ,
ਜੇ ਦੁਨੀਆ ਹੱਸਦੀ ਵੇਖੋਂ ਤੁਸੀਂ ਵੀ ਹੱਸਿਆ ਕਰਨਾ।ਤਰਲੋਕ ਜੱਜ
ਭੁਲਦੇ ਭੁਲਦੇ ਭੁਲ ਜਾਂਦੇ ਨੇ ਫ਼ਰਿਆਦਾਂ ਦੀ ਆਦਤ ਪੰਛੀ
ਸਹਿਜੇ ਸਹਿਜੇ ਓੜਕ ਲੋਕੀਂ ਹਰ ਸਖ਼ਤੀ ਨੂੰ ਸਹਿ ਜਾਂਦੇ ਨੇ
ਦਿਲ ਸ਼ੌਦਾਈ ਹਰ ਇਕ ਉਤੇ ਦਾਅਵਾ ਬੰਨ੍ਹ ਖਲੋਂਦੈ
ਰੁੱਖਾਂ ਨਾਲ ਹੈ ਪੱਕੀ ਪਾਈ ਕਿਸ ਪੰਛੀ ਨੇ ਯਾਰੀ ?ਸ਼ਰੀਫ਼ ਕੁੰਜਾਹੀ
ਪੀ ਲਿਆ ਮੈਂ ਪੀ ਲਿਆ ਗ਼ਮ ਦਾ ਸਮੁੰਦਰ ਪੀ ਲਿਆ।
ਜੀ ਲਿਆ ਮੈਂ ਜੀ ਲਿਆ ਸਾਰੇ ਦਾ ਸਾਰਾ ਜੀ ਲਿਆ।
ਇਹ ਲੜਾਈ ਜ਼ਿੰਦਗੀ ਦੀ ਮੈਂ ਲੜਾਂਗੀ ਉਮਰ ਭਰ,
ਮੈਂ ਨਹੀਂ ਸੁਕਰਾਤ ਜਿਸ ਨੇ ਜ਼ਹਿਰ ਹੱਸ ਕੇ ਪੀ ਲਿਆ।ਕੁਲਜੀਤ ਕੌਰ ਗਜ਼ਲ