ਤੂੰ ਕੀ ਕਰੇਂਗਾ ‘[ਕੱਲ ਦੀਆਂ ਕਬਰਾਂ ਨੂੰ ਫੋਲ ਕੇ
ਤੇਰੀ ਦਨਾਈ ਹੈ ਕਿ ਤੂੰ ਹਾਜ਼ਰ ਦੀ ਬਾਤ ਪਾ
punjabi shayari
ਜਿਸਮਾਂ ਨੂੰ ਤਾਂ ਕੈਦ ਯੁੱਗਾਂ ਤੋਂ ਹੁੰਦੀ ਸੀ,
ਕੈਦੀ ਬਣਿਆ ਹਰ ਇਕ ਅੱਜ ਖ਼ਿਆਲ ਦਿਸੇ।ਇੰਦਰਜੀਤ ਹਸਨਪੁਰੀ
ਦੋਜ਼ਖ ਵੀ ਏਥੇ ਭੋਗੀਏ ਜੱਨਤ ਵੀ ਮਾਣੀਏ
ਇਹਨਾਂ ਦੀ ਹੋਂਦ ਦਾ ਨਹੀਂ ਕਿਧਰੇ ਨਿਸ਼ਾਨ ਹੋਰਅਜਾਇਬ ਚਿੱਤਰਕਾਰ
ਜੀਅ ’ਚ ਬਹੁੜੀ ਪੈਣ ਬਲ ਬਲ ਗ਼ਮ ਦੇ ਚੰਗਿਆੜੇ ਜਿਹੇ,
ਉਫ਼ ਕਿਹੀ ਠੰਢੀ ਹਵਾ ਚੱਲਦੀ ਏ ਫਰ-ਫਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)
ਮੈਂ ਕਦ ਸੂਹੇ ਬੋਲ ਉਠਾਏ, ਮੈਂ ਕਦ ਰੌਸ਼ਨ ਬਾਤ ਕਹੀ
ਮੇਰੇ ਪੇਸ਼ ਤਾਂ ਐਵੇਂ ਪੈ ਗਏ ਇਸ ਬੇਨੂਰ ਨਗਰ ਦੇ ਲੋਕਸੁਰਜੀਤ ਪਾਤਰ
ਧੁੱਪ ਚੰਗੀ ਨਾ ਉਹਦੇ ਬਾਥੋਂ ਛਾਂ ਚੰਗੀ।
ਜਿੱਥੇ ਸੋਹਣਾ ਵੱਸੇ ਉਹੀਓ ਥਾਂ ਚੰਗੀ।
ਜਿਸ ਦੀ ਕੁੱਖੋਂ ਜਨਮ ਲਿਆ ਮੇਰੇ ਆਸ਼ਿਕ ਨੇ,
ਆਪਣੀ ਮਾਂ ਤੋਂ ਲੱਗਦੀ ਉਸਦੀ ਮਾਂ ਚੰਗੀ।ਕੁਲਜੀਤ ਕੌਰ ਗਜ਼ਲ
ਮੈਂ ਜ਼ਿੰਦਗੀ ਭਰ, ਨਾ ਤਾਜ਼ਦਾਰਾਂ ਲਈ ਹੈ ਲਿਖਿਆ, ਨਾ ਲਿਖਾਂਗਾ
ਮੈਂ ਹਰ ਘਰੋਂਦੇ ਦੀ ਭੁੱਖ ਲਿਖਦਾਂ ਮੈਂ ਖ਼ੁਸ਼ਕ ਖੇਤਾਂ ਦੀ ਪਿਆਸ ਲਿਖਦਾਂਜਗਤਾਰ
ਓਸ ਜੀਵਨ ਦੀ ਸਜ਼ਾ ਪੂਰੀ ਕਦੋਂ ਤੱਕ ਹੋਇਗੀ,
ਜੇਸ ਦਾ ਹਰ ਪਲ ਕਿਆਮਤ ਦੀ ਤਰ੍ਹਾਂ ਹੀ ਬੀਤਦਾ।ਰਾਜਿੰਦਰ ਸਿੰਘ ਜਾਲੀ
ਕਿੰਨਿਆਂ ਨੂੰ ਦਿੱਤੀ ਹੈ ਖੁਸ਼ੀ ਕਿੰਨਿਆਂ ਨੂੰ ਪੀੜ ਤੂੰ
ਸ਼ੀਸ਼ੇ ਦੇ ਸਾਹਵੇਂ ਹੋ ਜਰਾ ਐਸਾ ਸਵਾਲ ਰੱਖੀਂ
ਸੁੰਨ ਲੈ ਕੇ ਪੋਹ ਤੇ ਮਾਘ ਦੀ ਭੱਜੀ ਹੈ ਆਉਂਦੀ ਸ਼ਾਮ
ਚੰਦਨ ਜਿਹੀ ਗ਼ਜ਼ਲ ਦੀ ਤੂੰ . ਧੂਣੀ ਨੂੰ ਬਾਲ ਰੱਖੀਂਡਾ. ਗੁਰਮਿੰਦਰ ਕੌਰ ਸਿੱਧੂ
ਜਨੌਰਾਂ ਦੇ ਜਗਤ ਨੂੰ ਮੋਹ ਲੀਤਾ ਜਾਲ ਲਾ ਕੇ।
ਫ਼ਰੰਗੀ ਨੇ ਬਹਾਰ ਇੱਕ ਹੁਸਨ ਆਪਣੇ ਦੀ ਦਿਖਾ ਕੇ।
ਜਗਾ ਸਕੇਗਾ ਭੰਬਟ ਨੂੰ ਕਿਆਮਤ ਤੱਕ ਨਾ ਕੋਈ,
ਜਦੋਂ ਉਹ ਸੌਂ ਗਿਆ ਤੇਰੇ ਗਲੇ ਵਿੱਚ ਬਾਂਹ ਪਾ ਕੇ।ਮੌਲਾ ਬਖ਼ਸ਼ ਕੁਸ਼ਤਾ ।
ਬੁਤਾਂ ਨੂੰ ਤੋੜਦੇ ਹਨ, ਪੱਥਰਾਂ ਨੂੰ ਪੂਜਦੇ ਨੇ
ਘਰ ਵਿਚ ਗੁਆ ਕੇ ਰੱਬ ਨੂੰ, ਜੰਗਲਾਂ ‘ਚੋਂ ਟੋਲਦੇ ਨੇਸਰਵਣ
ਸਾਹ ਹਵਾ ‘ਚੋਂ ਉਸ ਨੇ ਵੀ ਲੈਣਾ ਹੈ, ਇਹ ਵੀ ਭੁਲ ਕੇ, ਵੇਖੋ,
ਆਦਮੀ ਜ਼ਹਿਰਾਂ ਤੇ ਧੂੰਆਂ, ਰਾਤ-ਦਿਨ ਫੈਲਾ ਰਿਹਾ ਹੈ।ਰਣਜੀਤ ਸਿੰਘ ਧੂਰੀ