ਖ਼ਬਰ ਨਾ ਸੀ ਕਿ ਆਖ਼ਰ ਇਉਂ ਅਸਾਡੇ ਨਾਲ ਹੋਵੇਗਾ
ਕਿ ਜਿਸ ਨੂੰ ਆਲ੍ਹਣਾ ਸਮਝੇ ਸੀ ਓਹੋ ਜਾਲ਼ ਹੋਵੇਗਾ
punjabi shayari
ਕਦੋਂ ਤੱਕ ਤੁਰੋਗੇ ਕਿਨਾਰੇ ਕਿਨਾਰੇ।
ਨਾ ਸਮਝੋਗੇ ਲਹਿਰਾਂ ਦੇ ਕਦ ਤੱਕ ਇਸ਼ਾਰੇ।
ਚਿਰਾਂ ਤੋਂ ਨੇ ਕਲੀਆਂ ਦੇ ਪੈਰਾਂ ‘ਚ ਛਾਲੇ,
ਕਲਾਕਾਰ ਹੱਥਾਂ ਨੂੰ ਖੇੜਾ ਪੁਕਾਰੇ।ਬਾਵਾ ਬਲਵੰਤ
ਮੇਰੇ ਖ਼ਾਬਾਂ ਦੇ ਜਹਾਜ਼ਾਂ ਨੂੰ ਸਮੁੰਦਰ ਦੀ ਜਗ੍ਹਾ
ਤੇਰੀਆਂ ਅੱਖਾਂ ‘ਚ ਉਡਦੀ ਰੇਤ ਵਿਚ ਤਰਨਾ ਪਿਆਜਸਵਿੰਦਰ
ਸੁੰਨੇਪਣ ਨੂੰ ਭਰ ਦਿਉ ਪ੍ਰੀਤਮ।
ਤਨ ਮਨ ਰੌਸ਼ਨ ਕਰ ਦਿਉ ਪ੍ਰੀਤਮ ॥
ਉਲਫ਼ਤ ਦੇ ਕੁੱਝ ਫੁੱਲ ਖਿੜਾਓ,
ਇਕ ਸੁੰਦਰ ਮੰਜ਼ਰ ਦਿਉ ਪ੍ਰੀਤਮਬਲਵਿੰਦਰ ਬਾਲਮ
ਫੁੱਲ ਦੀ ਪੱਤੀ ਵੀ ਕਰ ਸਕਦੀ ਹੈ ਕੋਈ ਹਾਦਸਾ
ਲਾਜ਼ਮੀ ਹੁੰਦਾ ਨਹੀਂ ਪੱਥਰ ਹੀ ਠੋਕ੍ਹਰ ਵਾਸਤੇਹਰਭਜਨ ਸਿੰਘ ਹੁੰਦਲ
ਆਲ੍ਹਣੇ ਥੋਨੂੰ ਮੁਬਾਰਕ ਪੰਛੀਉ,
ਆਦਮੀ ਕੋਲੇ ਅਜੇ ਵੀ ਘਰ ਨਹੀਂ।ਨਰਿੰਦਰ ਮਾਨਵ
ਕਦੇ ਹੈ ਗੀਤ ਦਾ ਹੁੰਦਾ ਕਦੇ ਤਲਵਾਰ ਦਾ ਮੌਸਮ
ਕਦੇ ਤਾਂ ਤਲਬ ਬਰਫ਼ਾਂ ਦੀ ਕਦੇ ਅੰਗਿਆਰ ਦਾ ਮੌਸਮ
ਜ਼ੁਲਮ ਦੀ ਹੱਦ ਹੁੰਦੀ ਹੈ ਸਿਤਮ ਦੀ ਸਿਖ਼ਰ ਹੁੰਦੀ ਹੈ
ਕਿ ਹੁਣ ਹੈ ਖ਼ਤਮ ਹੋਵਣ ਤੇ ਤੇਰੇ ਹੰਕਾਰ ਦਾ ਮੌਸਮਹਰਭਜਨ ਸਿੰਘ ਹੁੰਦਲ
ਤਲਖ਼ ਫ਼ਿਜ਼ਾ, ਬੇਦਰਦ ਹਵਾ, ਤਨਹਾਈ ਦਾ ਸਹਿਰਾ ਵੀ ਹੈ।
ਬੇਮੌਸਮ ਵਿਚ ਖਿੜ ਕੇ ਜਿਊਂਦੇ ਰਹਿਣ ਦੀ ਇਕ ਸਜ਼ਾ ਵੀ ਹੈ।ਸਵਰਨ ਚੰਦਨ
ਨਾ ਰਸਤੇ ਵਿਚ ਰੁੱਖ ਸੀ ਕਿਧਰੇ ਨਾ ਛਤਰੀ ਹਥ ਮੇਰੇ
ਮੈਂ ਸਧਰਾਂ ਦੀ ਧੁੱਪੇ ਸੜਦਿਆਂ ਸਿਖ਼ਰ ਦੁਪਹਿਰ ਗੁਜ਼ਾਰੀਸ਼ਰੀਫ਼ ਕੁੰਜਾਹੀ
ਨਾਲ ਮੇਰੇ ਜਾ ਰਿਹੈ ਜੋ ਤੱਕਦਾ ਕਿਧਰੇ ਹੈ ਹੋਰ,
ਹਾਂ ’ਚ ਹਾਂ ਭਰਦਾ ਹੈ ਮੇਰੀ ਸੋਚਦਾ ਕੁਝ ਹੋਰ ਹੈ।ਮੱਖਣ ਕ੍ਰਾਂਤੀ
ਹਰ ਵੇਰ ਉਠ ਕੇ ਝੁਕ ਗਈ ਉਸ ਸ਼ੋਖ਼ ਦੀ ਨਜ਼ਰ
ਮੇਰੇ ਨਸੀਬ ਮੈ-ਕਸ਼ੋ ਕਿੰਨੇ ਖਰੇ ਰਹੇ
ਕਤਰੇ ਦੀ ਇਕੋ ਰੀਝ ਹੈ ਸਾਗਰ ਕਦੇ ਬਣਾਂ
ਅਸਲੇ ਤੋਂ ਐਪਰ ਆਦਮੀ ਕਿੱਦਾਂ ਪਰ੍ਹੇ ਰਹੇਕਿਰਪਾਲ ਸਿੰਘ ਪ੍ਰੇਸ਼ਾਨ
ਦਾਗ਼ ਮੱਚ ਉੱਠੇ ਜਿਗਰ ਦੇ ਮਨ ਦੇ ਅੰਦਰ ਐਤਕੀਂ।
ਸੜ ਗਿਆ ਘਰ ਦੇ ਚਿਰਾਗ਼ ਨਾਲ ਹੀ ਘਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)