ਮੇਰੇ ਲਈ ਉਹ ਪਲ ਬਹੁਤ ਖੁਸ਼ੀ ਵਾਲਾ ਹੁੰਦਾ ਹੈ ਜਦੋਂ
ਮੈਨੂੰ ਕੋਈ ਕਹਿੰਦਾ ਕਿ ਇਹ ਤਾਂ ਬਿਲਕੁਲ ਆਪਣੇ ਪਾਪਾ ਵਰਗੀ ਹੈ
punjabi shayari
ਅਸੀਂ ਆਪਣੀ ਮਿਸਾਲ ਖੁਦ ਆਂ ਸੱਜਣਾਂ
ਕਿਸੇ ਹੋਰ ਵਰਗਾ ਬਣਨ ਦੀ ਤਮੰਨਾ ਵੀ ਨੀਂ ਰੱਖਦੇ
ਕਦੇ ਮੇਰਾ ਖ਼ਿਆਲ ਆਏ ਤਾਂ
ਆਪਣਾ ਆਪ ਖ਼ਿਆਲ ਰੱਖੀ
ਮਾਂ ਬਿਨ ਨਾਂ ਕੋਈ ਘਰ ਬਣਦਾ ਏ ਪਿਓ ਬਿਨ ਨਾਂ ਕੋਈ ਤਾਜ਼
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ਼
ਤੇਵਰ ਤਾਂ ਅਸੀਂ ਟਾਈਮ ਆਉਣ ਤੇ ਦਿਖਾਵਾਂਗੇ
ਸਾਰਾ ਸ਼ਹਿਰ ਤੁਸੀ ਖਰੀਦ ਲਵੋ
ਉਹਦੇ ਤੇ ਹਕੂਮਤ ਅਸੀਂ ਚਲਾਵਾਂਗੇ
ਹਾਸੇ ਵੰਡਦਾ ਹੋਇਆ ਵੀ ਚਲਦਾ ਫਿਰਦਾ ਮੋਇਆ ਵਾਂ
ਪੂਰੀ ਰੋਟੀ ਲੱਭਣ ਲਈ ਬੁਰਕੀ ਬੁਰਕੀ ਹੋਇਆ ਵਾਂ
ਟੁੱਟਾ ਫੁੱਲ ਟਾਹਣੀ ਨਾਲ ਕੋਈ ਜੋੜ ਨੀ ਸਕਦਾ
ਮਾਂ ਦਾ ਕਰਜ਼ਾ ਤੇ ਬਾਪੂ ਦਾ ਖਰਚਾ ਕੋਈ ਮੋੜ ਨਹੀਂ ਸਕਦਾ
ਵਕਤ ਐਸਾ ਵੀ ਨਾ ਦਿਆ ਕਰ ਜੋ ਭੀਖ਼ ਲੱਗੇ
ਬਾਕੀ ਤੇਰੀ ਮਰਜ਼ੀ ਆ ਜੋ ਤੈਨੂੰ ਠੀਕ ਲੱਗੇ
ਪਿਆਰ ਪਾਉਣਾਂ ਤਾ ਰੱਬ ਨਾਲ ਪਾਉ
ਮੈਂ ਸੁਣਿਆ ਕਦੇ(ਬਲੌਕ)BLOCK ਵੀ ਨਹੀ ਕਰਦਾ
ਨਵੇਂ ਸਾਲ ਚ ਨਵੀਂ ਮਹੁੱਬਤ ਕਰਾਂਗੇ
ਕਿਸੇ ਦੇ ਇੰਤਜ਼ਾਰ ਦਾ ਇਹ ਆਖਰੀ ਮਹੀਨਾ ਐ
ਸੁਣਿਆ ਸੁਣ ਲੈਂਦਾ ਓਹ ਸੱਭ ਦੀ ਇਕ ਤਰਲਾ ਮੈਂ ਵੀ ਕੀਤਾ ਹੋਇਆ ਤੇਰੇ ਲਈ
ਹਾਲ ਨਾ ਪੁੱਛ ਹਾਲ ਨੂੰ ਕੀ
ਤੇਰੇ ਬਿਨਾਂ ਮਾੜੇ ਹੀ ਨੇ
ਤੂੰ ਕੋਲ ਨਹੀਂ ਤੇ ਮੈਂ ਕੱਲਾ ਜਿਹਾ ਜਾਪਦਾ
ਉਂਝ ਕੋਲ ਤਾਂ ਸਾਰੇ ਹੀ ਨੇ