1 ਹੈ ਤੇ ਪਿਓ ਮੇਰਾ ਰੁੱਖ ਹੈ
ਮੈਂ ਏਸ ਰੁੱਖ ਉੱਤੇ ਲੱਗਾ ਹੋਇਆ ਫ਼ਲ ਹਾਂ
ਏਹੀ ਮੇਰਾ ਕੱਲ ਸੀ ਏਹੀ ਮੇਰਾ ਅੱਜ ਨੇ
ਮੈਂ ਇਨ੍ਹਾਂ ਦੋਹਾਂ ਦਾ ਆਉਣ ਵਾਲਾ ਕੱਲ ਹਾਂ
punjabi shayari
ਸਾਡਾ ਰੁੱਤਬਾ ਹੀ ਇਹੋ ਜਿਹਾ ਏ ਸੱਜਣਾਂ
ਜਿਹਨਾਂ ਨਾਲ ਤੂੰ ਬੈਠਣ ਦੀ ਸੋਚਦਾ ਆ
ਉਹ ਸਾਡੇ ਆਉਣ ਤੇ ਖੜ੍ਹੇ ਹੋ ਜਾਂਦੇ ਨੇਂ
ਕਿਤੇ ਕੱਲਾ ਨਾਂ ਰਹਿ ਜਾਵਾਂ
ਇਸ ਲਈ ਮੈਂ ਆਪਣੇ ਨਾਲ ਰਹਿੰਦਾ ਹਾਂ
ਮੇਰੇ ਲਈ ਆਪਣੇ ਬੇਬੇ ਬਾਪੂ ਦੀ ਕਸਮ ਖਾ ਜਾਂਦੀ ਸੀ
ਕਮਲੀਏ ਮੈਨੂੰ ਨਹੀਂ ਤਾਂ ਆਪਣੇ ਬੇਬੇ ਬਾਪੂ ਨੂੰ ਤਾਂ ਬਖਸ਼ ਦਿੰਦੀ
ਮੈਂ ਜਿਹੋ ਜਿਹਾ ਵਾਂ ਉਹੋ ਜਿਹਾ ਹੀ ਰਹਿਣ ਦਿਓ
ਜੇ ਵਿਗੜ ਗਿਆ ਤਾਂ ਸਾਂਭਿਆ ਨੀਂ ਜਾਣਾ
ਕੁੰਜ ਲਾਹ ਦੇਣ ਨਾਲ
ਆਦਤਾਂ ਨਹੀਂ ਬਦਲਦੀਆਂ
ਮੈਨੂੰ ਦੋਵਾਂ ਚੋ ਫਰਕ ਨਾ ਜਾਪੇ
ਇਕ ਰੱਬ ਤੇ ਦੂਜਾ ਮਾਪੇ
ਰਾਜ਼ ਤਾਂ ਸਾਡਾ ਹੀ ਹੈ ਹਰ ਜਗ੍ਹਾ ਤੇ
ਪਸੰਦ ਕਰਨ ਵਾਲਿਆਂ ਦੇ ਦਿਲ ਵਿੱਚ ਤੇ
ਨਾਪਸੰਦ ਕਰਨ ਵਾਲਿਆਂ ਦੇ ਦਿਮਾਗ ਵਿੱਚ
ਤੂੰ ਪਿਆਰ ਦੀ ਗੱਲ ਕਰਦਾ
ਧੋਖਾ ਤਾਂ ਲੋਕੀਂ ਚਾਰ ਲਾਵਾਂ ਤੋਂ ਬਾਅਦ ਵੀ ਦਈ ਜਾਂਦੇ ਨੇ
ਅਸਲੀ ਪਿਆਰ ਤਾਂ ਉਹ ਜੋ ਸਾਡੇ ਮਾਂ ਬਾਪ ਸਾਨੂੰ ਕਰਦੇ ਆ
ਬਾਕੀ ਸਾਰੇ ਤਾਂ ਬਨਾਉਟੀ ਰਿਸ਼ਤਿਆਂ ਦਾ ਫਰਜ਼ ਅਦਾ ਕਰਦੇ ਆ
ਬਾਈ ਬੋਲਣ ਦਾ ਹੱਕ ਮੈਂ ਸਿਰਫ਼ ਆਪਣੇ ਦੋਸਤਾਂ ਨੂੰ ਦਿੱਤਾ ਆ
ਦੁਸ਼ਮਣ ਤਾਂ ਅੱਜ ਵੀ ਸਾਨੂੰ ਪਿਓ ਦੇ ਨਾਮ ਤੋਂ ਪਹਿਚਾਣਦੇ ਨੇਂ
ਮੈਂ ਤੈਨੂੰ ਸੱਚ ਕਹਾਂ
ਮੈਂ ਤੈਨੂੰ ਕਦੇ ਭੁੱਲਣਾ ਨਹੀਂ ਚਾਹੁੰਦਾ